ਅਣਡਿੱਠਾ ਪੈਰਾ – ਪੰਜਾਬੀਆਂ ਦਾ ਵਿਦੇਸ਼ ਜਾਣਾ
ਪੰਜਾਬੀਆਂ ਦਾ ਵਿਦੇਸ਼ ਜਾਣਾ
ਪੰਜਾਬ ਦੀ ਵੱਸੋਂ ਸੰਘਣੀ ਹੈ। ਇਸਦਾ 7 ਜਾਂ 8 ਪ੍ਰਤੀਸ਼ਤ ਲੋਕ ਵਿਦੇਸ਼ਾਂ ਵਿੱਚ ਜਾ ਵੱਸੇ ਹਨ। ਪਿਛਲੇ 25 ਸਾਲਾਂ ਵਿੱਚ ਸਰਕਾਰਾਂ ਨੇ ਲੋਕਾਂ ਵਾਸਤੇ ਲਗਭਗ ਕੁਝ ਨਹੀਂ ਕੀਤਾ। ਲੋਕ ਵਿਦੇਸ਼ ਜਾਣਾ ਸ਼ੁਰੂ ਹੋ ਗਏ। ਉਹ ਵਿਦੇਸ਼ਾਂ ਦੀ ਸਰਕਾਰਾਂ ਨੂੰ ਦੇਖਦੇ ਹਨ ਤੇ ਆਪਣੀਆਂ ਪਿਛਲੀਆਂ ਸਰਕਾਰਾਂ ਨੂੰ ਕੋਸਦੇ ਹਨ। ਵਿਦੇਸ਼ਾਂ ਵਿੱਚ ਉਹ ਸੱਤਾ ਵਿੱਚ ਵੀ ਹਿੱਸਾ ਲੈਣ ਲੱਗੇ ਹਨ। ਟਰਾਂਸਪੋਰਟ ਵਿੱਚ ਪੰਜਾਬੀਆਂ ਦੀ ਇਜਾਰੇਦਾਰੀ ਹੈ ਪਰ ਉਨ੍ਹਾਂ ਦੀ ਅਗਲੀ ਪੀੜ੍ਹੀ ਇਸ ਕੰਮ ਵਿੱਚ ਨਹੀਂ ਪਵੇਗੀ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1 . ਲੋਕਾਂ ਦੇ ਵਿਦੇਸ਼ਾਂ ਵਿੱਚ ਜਾਣ ਤੋਂ ਬਾਅਦ ਪੰਜਾਬ ਵਿੱਚ ਕਿੰਨੀ ਵੱਸੋਂ ਬਾਕੀ ਬਚੀ ਹੈ ?
ਪ੍ਰਸ਼ਨ 2 . ਲੋਕੀਂ ਵਿਦੇਸ਼ ਕਿਉਂ ਜਾ ਰਹੇ ਹਨ?
ਪ੍ਰਸ਼ਨ 3 . ਲੋਕੀਂ ਕਿਹੜੀਆਂ ਸਰਕਾਰਾਂ ਨੂੰ ਬੁਰਾ ਮੰਨਦੇ ਹਨ?
ਪ੍ਰਸ਼ਨ 4 . ਪੰਜਾਬੀਆਂ ਦੀ ਅਗਲੀ ਪੀੜ੍ਹੀ ਟਰਾਂਸਪੋਰਟ ਦੇ ਧੰਦੇ ਵਿੱਚ ਕਿਉਂ ਨਹੀਂ ਪਵੇਗੀ?
ਪ੍ਰਸ਼ਨ 5 . ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।