CBSEComprehension PassageEducationPunjab School Education Board(PSEB)ਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ – ਅੱਜ ਦੇ ਮਨੁੱਖ ਦੀ ਸੋਚ

ਸ਼ਰਾਬ ਪੀ ਕੇ ਕ੍ਰੋਧ ਕਰ ਕੇ ਆਦਮੀ ਪਸ਼ੂ ਸਮਾਨ ਹੋ ਜਾਂਦਾ ਹੈ। ਇਸ ਲਈ ਕ੍ਰੋਧ ਨਾਲ ਭਰੇ ਵਿਅਕਤੀ ਨੂੰ ਦੇਖੀਏ ਤਾਂ ਉਸ ਵਿੱਚ ਮਨੁੱਖਤਾ ਦੀ ਸਿਰਫ਼ ਰੂਪ – ਰੇਖਾ ਦਿਸਦੀ ਹੈ, ਆਤਮਾ ਨਹੀਂ ਵਿਖਾਈ ਦਿੰਦੀ। ਹਿੰਸਾ ਨਾਲ ਭਰੀਆਂ ਅੱਖਾਂ ਵੱਲ ਤੱਕੀਏ, ਤਾਂ ਉਸ ਵਿੱਚ ਮਨੁੱਖ ਦੀਆਂ ਅੱਖਾਂ ਨਹੀਂ ਦਿਸਦੀਆਂ। ਇਕਦਮ ਅੱਖਾਂ ‘ਚ ਇੱਕ ਪਰਿਵਰਤਨ ਆ ਜਾਂਦਾ ਹੈ, ਅੱਖਾਂ ਬਦਲ ਜਾਂਦੀਆਂ ਹਨ।

ਅੰਦਰ ਛੁਪਿਆ ਕੋਈ ਪਸ਼ੂ ਪ੍ਰਗਟ ਹੋ ਜਾਂਦਾ ਹੈ। ਇਸੇ ਵਾਸਤੇ ਕ੍ਰੋਧ ਵਿੱਚ ਆਦਮੀ ਦੇ ਨਹੁੰ ਹੁਣ ਛੋਟੇ ਹੋ ਗਏ ਹਨ। ਫਿਰ ਆਦਮੀ ਨੂੰ ਛੁਰੀਆਂ, ਭਾਲੇ, ਬਰਛੀਆਂ ਬਣਾਉਣੀਆਂ ਪਈਆਂ, ਜਿਨ੍ਹਾਂ ਨੇ ਨਹੁੰਆਂ ਦੀ ਥਾਂ ਮੱਲ ਲਈ। ਦੰਦ ਹੁਣ ਉਸ ਤਰ੍ਹਾਂ ਦੇ ਨਹੀਂ ਰਹੇ ਕਿ ਉਹ ਕਿਸੇ ਦੇ ਮਾਸ ਨੂੰ ਵੱਢ ਕੇ ਲਾਹ ਲੈਣ।

ਸੋ, ਹਥਿਆਰ, ਔਜ਼ਾਰ ਬਣਾਏ, ਗੋਲੀਆਂ ਬਣਾ ਲਈਆਂ, ਜੋ ਆਦਮੀ ਦੀ ਛਾਤੀ ਅੰਦਰ ਖੁਭ ਜਾਣ। ਆਦਮੀ ਦੇ ਜਿੰਨੇ ਵੀ ਅਸਤਰਾਂ – ਸ਼ਸਤਰਾਂ ਦੀ ਖੋਜ ਕੀਤੀ ਹੈ, ਉਹ ਆਪਣੀ ਪਸ਼ੂਤਾ ਦੀ ਥਾਂ ਪੂਰਨ ਲਈ ਹੀ ਕੀਤੀ ਹੈ। ਜੋ ਜਾਨਵਰਾਂ ਕੋਲ ਹੈ ਪਰ ਸਾਡੇ ਕੋਲ ਨਹੀਂ ਹੈ, ਉਹ ਬਣਾਉਣਾ ਪਿਆ ਹੈ।

ਨਿਸ਼ਚਿਤ ਤੌਰ ‘ਤੇ ਅਸੀਂ ਆਪਣੇ – ਆਪ ਨੂੰ ਜਾਨਵਰਾਂ ਨਾਲੋਂ ਚੰਗਾ ਬਣਾ ਲਿਆ ਹੈ। ਹੁਣ ਕਿਸੇ ਕੋਲ ਐਟਮਬੰਬ ਹੈ, ਕਿਸੇ ਕੋਲ ਸੈਂਕੜੇ ਮੀਲ ਦੂਰ ਬੰਬ ਸੁੱਟਣ ਦੇ ਉਪਾਅ ਹਨ। ਹੁਣ ਮਨੁੱਖ ਆਪਣੀ ਸਾਰੀ ਯੋਗਤਾ ਦਾ ਉਪਯੋਗ ਕਰ ਕੇ, ਕਰੋੜਾਂ ਜਾਨਵਰਾਂ ਨੂੰ ਇਕੱਠਾ ਕਰ ਕੇ ਵੀ ਜੋ ਨਹੀਂ ਸੀ ਹੋ ਸਕਦਾ, ਉਹ ਇੱਕ ਆਦਮੀ ਕੋਲੋਂ ਕਰਵਾ ਸਕਦਾ ਹੈ। ਇਹ ਅੱਜ ਦੇ ਮਨੁੱਖਾਂ ਦੀ ਆਪਣੀ ਚੋਣ ਹੈ। ਜਿਸ ਦਿਨ ਵੀ ਮਨੁੱਖ ਦੇ ਮਸਤਕ ਵਿੱਚ ਇਹ ਗੱਲ ਆ ਗਈ ਕਿ ਅੱਜ ਜੋ ਵੀ ਹੈ, ਉਸ ਦੀ ਜ਼ਿੰਮੇਵਾਰੀ ਮੇਰੀ ਹੈ, ਉਸ ਦਿਨ ਪਰਿਵਰਤਨ ਤੇ ਰੂਪਾਂਤਰਨ ਸ਼ੁਰੂ ਹੋ ਜਾਵੇਗਾ।

ਪ੍ਰਸ਼ਨ 1 . ਕ੍ਰੋਧ ਵਿੱਚ ਆਏ ਹੋਏ ਮਨੁੱਖ ਦੇ ਕਿਹੜੇ ਰੂਪ ਦਾ ਜ਼ਿਕਰ ਕੀਤਾ ਗਿਆ ਹੈ?

() ਪਸ਼ੂ ਸਮਾਨ
() ਦੇਵਤਾ ਸਮਾਨ
() ਪੰਛੀਆਂ ਸਮਾਨ
() ਸਧਾਰਨ ਮਨੁੱਖ

ਪ੍ਰਸ਼ਨ 2 . ਪਸ਼ੂ ਰੂਪੀ ਮਨੁੱਖ ਦੇ ਨਹੁੰ ਛੋਟੇ ਕਿਉਂ ਹੋ ਗਏ? ਇਸ ਦੀ ਥਾਂ ਕੀ ਬਣ ਗਿਆ ਹੈ?

() ਚਾਕੂ, ਛੁਰੀਆਂ, ਭਾਲੇ ਬਰਛੀਆਂ
() ਅਸ਼ਤਰ – ਸਸ਼ਤਰ
() ਔਜ਼ਾਰ
() ਵੱਡੀਆਂ ਨਹੁੰਦਰਾਂ

ਪ੍ਰਸ਼ਨ 3 . ਤਿੱਖੇ ਤੇ ਨੁਕੀਲੇ ਦੰਦਾਂ ਦੀ ਥਾਂ ਹੁਣ ਕੀ ਬਣ ਗਿਆ ਹੈ?

() ਨਹੁੰਦਰਾਂ
() ਔਜ਼ਾਰ ਅਤੇ ਹਥਿਆਰ
() ਚਾਕੂ
() ਛੁਰੀਆਂ

ਪ੍ਰਸ਼ਨ 4 . ਪਰਿਵਰਤਨ ਤੇ ਰੂਪਾਂਤਰਨ ਦੀ ਆਸ ਕਦੋਂ ਰੱਖੀ ਗਈ ਹੈ?

() ਯੋਗਤਾ ਦਾ ਉਪਯੋਗ ਕਰਕੇ
() ਸਮੁੱਚੀ ਮਾਨਵਤਾ ਦੀ ਭਲਾਈ ਦੀ ਜ਼ਿੰਮੇਵਾਰੀ ਸਮਝ ਕੇ
() ਨਫ਼ਰਤ ਪੈਦਾ ਕਰਕੇ
() ਆਪਣੇ ਆਪ ਨੂੰ ਪਸ਼ੂ ਬਿਰਤੀ ਵਿੱਚ ਲਿਆ ਕੇ

ਪ੍ਰਸ਼ਨ 5 . ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।

() ਹਥਿਆਰਾਂ ਦੀ ਵਰਤੋਂ
() ਜਾਗਰੂਕਤਾ
() ਪੁਰਾਤਨ ਸੋਚ
() ਅੱਜ ਦੇ ਮਨੁੱਖ ਦੀ ਸੋਚ