ਮੀਆਂ ਰਾਂਝਾ – ਢੋਲਾ
ਪ੍ਰਸ਼ਨ 1 . ‘ਮੀਆਂ ਰਾਂਝਾ’ ਢੋਲੇ ਵਿਚ ਰਾਂਝਾ ਕਿਹੜੇ ਦਰਿਆ ਦੇ ਕੰਢੇ – ਕੰਢੇ ਚਲ ਪਿਆ?
ਉੱਤਰ – ਝਨਾਂ ਦਰਿਆ ਦੇ
ਪ੍ਰਸ਼ਨ 2 . ਰਾਂਝੇ ਨੂੰ ਮੋੜਨ ਲਈ ਕੌਣ ਆਇਆ?
ਉੱਤਰ – ਉਸ ਦੇ ਭਰਾ
ਪ੍ਰਸ਼ਨ 3 . ਰਾਂਝੇ ਦੀਆਂ ਕਿੰਨੀਆਂ ਭਰਜਾਈਆਂ ਸ਼ਨ?
ਉੱਤਰ – ਸੱਤ
ਪ੍ਰਸ਼ਨ 4 . ਰਾਂਝੇ ਦਾ ਦਿਲ ਕਿਸ ਵੱਲ ਲੱਗ ਗਿਆ ਸੀ?
ਉੱਤਰ – ਹੀਰ ਵੱਲ
ਪ੍ਰਸ਼ਨ 5 . ‘ਮੀਆਂ ਰਾਂਝਾ’ ਢੋਲੇ ਵੀ ਰਾਂਝੇ ਦੀ ਮਾਨਸਿਕ ਹਾਲਤ ਕਿਹੋ ਜਿਹੀ ਸੀ?
ਉੱਤਰ – ਇਸ ਢੋਲੇ ਵਿਚ ਰਾਂਝੇ ਦੀ ਮਾਨਸਿਕ ਹਾਲਤ ਹੀਰ ਨੂੰ ਮਿਲਣ ਦੇ ਕਾਰਨ ਉਤਸ਼ਾਹ, ਹਿੰਮਤ, ਦਲੇਰੀ ਤੇ ਬੇਪਰਵਾਹੀ ਭਰੀ ਸੀ।
ਪ੍ਰਸ਼ਨ 6 . ‘ਮੀਆਂ ਰਾਂਝਾ’ ਢੋਲੇ ਵਿਚ ਰਾਂਝੇ ਦੇ ਭਰਾਵਾਂ ਨੇ ਕੀ ਕਿਹਾ?
ਉੱਤਰ – ਭਰਾਵਾਂ ਨੇ ਰਾਂਝੇ ਨੂੰ ਕਿਹਾ ਕਿ ਉਹ ਘਰ ਛੱਡ ਕੇ ਨਾ ਜਾਵੇ। ਉਸ ਦੀਆਂ ਸੱਤੇ ਭਰਜਾਈਆਂ ਉਸ ਦੀਆਂ ਤਾਬਿਆਦਾਰ ਬਣ ਕੇ ਰਹਿਣਗੀਆਂ। ਉਸ ਨੂੰ ਆਪਣੇ ਪਿਓ – ਦਾਦੇ ਦੀ ਜਾਇਦਾਦ ਛੱਡ ਕੇ ਨਹੀਂ ਜਾਣਾ ਚਾਹੀਦਾ। ਉਹ ਰੱਬ ਦੇ ਨਾਂ ਦੀ ਦੁਹਾਈ ਦੇ ਕੇ ਕਹਿੰਦੇ ਹਨ ਕਿ ਉਹ ਘਰ ਮੁੜ ਪਵੇ।
ਪ੍ਰਸ਼ਨ 7 . ‘ਮੀਆਂ ਰਾਂਝਾ’ ਢੋਲੇ ਵਿਚ ਰਾਂਝੇ ਨੇ ਆਪਣੇ ਭਰਾਵਾਂ ਨੂੰ ਕੀ ਕਿਹਾ?
ਉੱਤਰ – ਰਾਂਝੇ ਨੇ ਆਪਣੇ ਭਰਾਵਾਂ ਨੂੰ ਕਿਹਾ ਕਿ ਉਸ ਦਾ ਮਨ ਹੀਰ ਵਿਚ ਲੱਗ ਗਿਆ ਤੇ ਉਸ ਦਾ ਦਿਲ ਜ਼ਿੱਦ ਕਰ ਰਿਹਾ ਹੈ ਕਿ ਮੈਂ ਹੀਰ ਨੂੰ ਮਿਲਾਂ। ਇਸ ਕਰਕੇ ਉਹ ਉਸ ਦੇ ਪਿੰਡ ਝੰਗ ਸਿਆਲੀਂ ਜਾਵੇਗਾ ਤੇ ਰਸਤੇ ਵਿਚ ਆਉਣ ਵਾਲੀ ਕਿਸੇ ਮੁਸੀਬਤ ਦੀ ਪਰਵਾਹ ਨਹੀਂ ਕਰੇਗਾ।