ਪਿੰਡ ਤਾਂ ਸਾਡੇ – ਲੰਮੀ ਬੋਲੀ
ਪ੍ਰਸ਼ਨ 1 . ‘ਪਿੰਡ ਤਾਂ ਸਾਡੇ’ ਲੰਮੀ ਬੋਲੀ ਵਿਚ ਗੱਭਰੂ ਕਿਸ ਦਾ ਨਾਂ ਲੈ ਕੇ ਗਿੱਧੇ ਵਿੱਚ ਵੜਦਾ ਹੈ?
ਉੱਤਰ – ਪਰਮੇਸ਼ਰ ਦਾ
ਪ੍ਰਸ਼ਨ 2 . ਪਿੰਡ ਵਿਚ ਕਿਸ ਦਾ ਡੇਰਾ ਸੀ?
ਉੱਤਰ – ਸਾਧ ਦਾ
ਪ੍ਰਸ਼ਨ 3 . ਸਾਧ ਦੇ ਡੇਰੇ ਵਿਚ ਗੱਭਰੂ ਕੀ ਪੜ੍ਹਦਾ ਸੀ?
ਉੱਤਰ – ਗੁਰਮੁਖੀ
ਪ੍ਰਸ਼ਨ 4 . ਬੋਲੀਆਂ ਪਾਉਣ ਦੀ ਮੰਸ਼ਾ ਹੋਣ ‘ਤੇ ਗੱਭਰੂ ਕਿੱਥੇ ਜਾ ਵੜਿਆ?
ਉੱਤਰ – ਗਿੱਧੇ ਵਿੱਚ
ਪ੍ਰਸ਼ਨ 5 . ਗੱਭਰੂ ਗਿੱਧੇ ਵਿੱਚ ਬੋਲੀਆਂ ਕਿਸ ਤਰ੍ਹਾਂ ਪਾਉਂਦਾ ਸੀ?
ਉੱਤਰ – ਸ਼ੌਂਕ ਨਾਲ/ਨਿਡਰ ਹੋ ਕੇ
ਪ੍ਰਸ਼ਨ 6 . ‘ਪਿੰਡ ਤਾਂ ਸਾਡੇ’ ਬੋਲੀ ਦਾ ਰਚਣਹਾਰ ਆਪਣੇ ਬਾਰੇ ਕੀ ਕਹਿੰਦਾ ਹੈ?
ਉੱਤਰ – ਇਸ ਬੋਲੀ ਵਿਚ ਬੋਲੀ ਦਾ ਰਚਣਹਾਰ ਆਪਣੇ ਬਾਰੇ ਦੱਸਦਾ ਹੈ ਕਿ ਉਹ ਆਪਣੇ ਪਿੰਡ ਦੇ ਸਾਧ ਦੇ ਡੇਰੇ ਵਿਚ ਗੁਰਮੁਖੀ ਪੜ੍ਹਦਾ ਹੁੰਦਾ ਸੀ। ਉਹ ਹਰ ਸਮੇਂ ਸਤਿਸੰਗ ਵਿਚ ਬੈਠਦਾ ਸੀ ਤੇ ਕਿਸੇ ਮਾੜੇ ਬੰਦੇ ਕੋਲ ਖੜ੍ਹਾ ਵੀ ਨਹੀਂ ਸੀ ਹੁੰਦਾ।
ਪਰ ਫਿਰ ਉਸ ਦੇ ਜੀਵਨ ਵਿਚ ਪਲਟਾ ਆਇਆ। ਉਸ ਦੇ ਮਨ ਵਿਚ ਬੋਲੀਆਂ ਪਾਉਣ ਦੀ ਇੱਛਾ ਪੈਦਾ ਹੋ ਗਈ ਤੇ ਉਹ ਗਿੱਧੇ ਵਿੱਚ ਭਾਗ ਲੈਣ ਲੱਗ ਪਿਆ। ਉਹ ਸ਼ੌਂਕ ਨਾਲ ਬੋਲੀਆਂ ਪਾਉਂਦਾ ਸੀ ਤੇ ਕਿਸੇ ਤੋਂ ਡਰਦਾ ਨਹੀਂ ਸੀ।
ਪ੍ਰਸ਼ਨ 7 . ‘ਪਿੰਡ ਤਾਂ ਸਾਡੇ’ ਬੋਲੀ ਵਿਚ ਕਿਹੜਾ ਜੀਵਨ ਸੱਚ ਪੇਸ਼ ਕੀਤਾ ਗਿਆ ਹੈ?
ਉੱਤਰ – ਇਸ ਬੋਲੀ ਵਿਚ ਇਹ ਜੀਵਨ ਸੱਚ ਪੇਸ਼ ਕੀਤਾ ਗਿਆ ਹੈ ਕਿ ਗੱਭਰੂ ਮਨ ਨਿਰੀ ਰੂਹਾਨੀਅਤ ਵਿਚ ਨਹੀਂ, ਸਗੋਂ ਨੱਚਣ – ਗਾਉਣ ਵਿਚ ਵੀ ਦਿਲਚਸਪੀ ਰੱਖਦਾ ਹੈ।