ਟੱਪੇ – ਪ੍ਰਸ਼ਨ – ਉੱਤਰ

ਪ੍ਰਸ਼ਨ 1 . ਲੋਕ ਸਿਆਣਪ ਤੇ ਲੋਕ – ਨੀਤੀ ਨੂੰ ਪ੍ਰਗਟਾਉਂਦੇ ਤਿੰਨ ਟੱਪੇ ਲਿਖੋ।

ਉੱਤਰ

1 . ਕਿਥੋਂ ਭਾਲਦੈ ਬਜੌਰ ਦੀਆਂ ਦਾਖਾਂ,
      ਕਿੱਕਰਾਂ ਦੇ ਬੀਜ, ਬੀਜ ਕੇ।

2 . ਉੱਥੇ ਅਮਲਾਂ ਤੇ ਹੋਣਗੇ ਨਬੇੜੇ,
      ਜਾਤ ਕਿਸੇ ਪੁੱਛਣੀ ਨਹੀਂ।

3 . ਤਿੰਨ ਰੰਗ ਨਹੀਓਂ ਲੱਭਣੇ,
      ਹੁਸਨ, ਜੁਆਨੀ, ਮਾਪੇ।

ਪ੍ਰਸ਼ਨ 2 . ਪੰਜਾਬੀ ਦੇ ਕਿਨ੍ਹਾਂ ਟੱਪਿਆਂ ਵਿਚ ਪਤਨੀ ਦੀਆਂ ਕਿਹੜੀਆਂ ਇੱਛਾਵਾਂ ਪ੍ਰਗਟ ਹੋਈਆਂ ਹਨ?

ਉੱਤਰ – ਪਤਨੀ ਚਾਹੁੰਦੀ ਹੈ ਕਿ ਉਸ ਦੇ ਪਤੀ ਦਾ ਫ਼ੌਜ ਵਿੱਚੋਂ ਨਾਂਅ ਨਾ ਕੱਟਿਆ ਜਾਵੇ ਤੇ ਉਹ ਘਰ ਆ ਕੇ ਉਸ ਦੇ ਕੋਲ ਰਹੇ। ਉਹ ਚਾਹੁੰਦੀ ਹੈ ਕਿ ਉਹ ਆਪਣੇ ਪਤੀ ਦੇ ਨਾਲ ਖੇਤਾਂ ਵਿੱਚ ਹਾੜ੍ਹੀ ਆਦਿ ਵੱਢਣ ਦਾ ਕੰਮ ਕਰਾਏ। ਪਤਨੀ ਇਹ ਵੀ ਚਾਹੁੰਦੀ ਹੈ ਕਿ ਉਸ ਦਾ ਪਤੀ ਵੈਲੀ ਹੋਵੇ।

ਪ੍ਰਸ਼ਨ 3 . ਕਿਹੜੇ ਟੱਪਿਆਂ ਵਿਚ ਜੀਵਨ ਦਾ ਆਰਥਿਕ ਪੱਖ ਝਲਕਦਾ ਹੈ?

ਉੱਤਰ – ਹੇਠ ਲਿਖੇ ਟੱਪੇ ਵਿਚ ਜੀਵਨ ਦਾ ਆਰਥਿਕ ਪੱਖ ਝਲਕਦਾ ਹੈ –

ਮੁੰਡੇ ਮਰ ਗੇ ਕਮਾਈਆਂ ਕਰਦੇ,
ਲੱਛੀ ਤੇਰੇ ਬੰਦ ਨਾ ਬਣੇ।

ਪ੍ਰਸ਼ਨ 4 . ‘ਜੱਗ ਜੀਊਣ ਵੱਡੀਆਂ ਭਰਜਾਈਆਂ, ਪਾਣੀ ਮੰਗਾਂ ਦੁੱਧ ਦੇਂਦੀਆਂ।’ ਇਸ ਟੱਪੇ ਵਿਚ ਕਿਹੜੇ ਭਾਵ ਪ੍ਰਗਟ ਹੋਏ ਹਨ?

ਉੱਤਰ – ਇਸ ਟੱਪੇ ਵਿਚ ਭਰਜਾਈਆਂ ਦੇ ਦਿਓਰ ਨਾਲ ਪਿਆਰ ਦੇ ਭਾਵ ਪ੍ਰਗਟ ਹੋਏ ਹਨ।

ਪ੍ਰਸ਼ਨ 5 . ‘ਨਹੀਓਂ ਲੱਭਣੇ ਲਾਲ ਗੁਆਚੇ, ਮਿੱਟੀ ਨਾ ਫਰੋਲ ਜੋਗੀਆ।’ ਇਸ ਟੱਪੇ ਵਿਚ ਆਏ ਭਾਵ ਨੂੰ ਆਪਣੇ ਸ਼ਬਦਾਂ ਵਿਚ ਲਿਖੋ।

ਉੱਤਰ – ਮਰ ਗਏ ਮਨੁੱਖ ਇਸ ਧਰਤੀ ਉੱਤੇ ਮੁੜ ਕੇ ਕਿਤੇ ਨਹੀਂ ਲੱਭਦੇ।