ਟੱਪਾ – ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1 . ਟੱਪਾ ਕਿਹੜੇ ਸਾਜ਼ ਨਾਲ ਗਾਇਆ ਜਾਂਦਾ ਹੈ?
ਉੱਤਰ – ਢੋਲਕੀ ਨਾਲ
ਪ੍ਰਸ਼ਨ 2 . ਟੱਪਾ ਕਿਹੜੇ ਨਾਚ ਵਿਚ ਗਾਇਆ ਜਾਂਦਾ ਹੈ?
ਉੱਤਰ – ਗਿੱਧਾ/ਭੰਗੜਾ
ਪ੍ਰਸ਼ਨ 3 . ਟੱਪੇ ਦਾ ਹੋਰ ਨਾਂ ਕੀ ਹੈ?
ਉੱਤਰ – ਇਕਹਿਰੀ ਬੋਲੀ/ਇਕ – ਤੁਕੀ ਬੋਲੀ
ਪ੍ਰਸ਼ਨ 4 . ਟੱਪੇ ਨੂੰ ਲਮਕਾ ਕੇ ਗਾਉਣ ਲਈ ਕਈ ਵਾਰੀ ਕਿਹੜਾ ਸ਼ਬਦ ਨਾਲ ਜੋੜ ਲਿਆ ਜਾਂਦਾ ਹੈ?
ਉੱਤਰ – ਬੱਲੇ – ਬੱਲੇ
ਪ੍ਰਸ਼ਨ 5 . ਟੱਪੇ ਦੇ ਮੱਧ (ਅੱਧ) ਅਤੇ ਅੰਤ ਉੱਤੇ ਕਿਹੜਾ ਸ੍ਵਰ ਹੁੰਦਾ ਹੈ?
ਉੱਤਰ – ਦੀਰਘ
ਪ੍ਰਸ਼ਨ 6 .
ਤੂੰ ਕਿਹੜਿਆਂ ਰੰਗਾਂ ਵਿਚ ਖੇਡੇਂ
ਮੈਂ ਕੀ ਜਾਣਾ ਤੇਰੀ ਸਾਰ ਨੂੰ।
ਪ੍ਰਸ਼ਨ . ਇਹ ਟੱਪਾ ਕਿਸ ਨੂੰ ਸੰਬੋਧਿਤ ਹੈ?
ਉੱਤਰ – ਪਰਮਾਤਮਾ ਨੂੰ
ਪ੍ਰਸ਼ਨ 7 .
ਤੇਰੇ ਦਿਲ ਦੀ ਮੈਲ ਨਾ ਜਾਵੇ,
ਨ੍ਹਾਉਂਦਾ ਫਿਰੇ ਤੀਰਥਾਂ ‘ਤੇ।
ਪ੍ਰਸ਼ਨ . ਇਸ ਟੱਪੇ ਵਿਚ ਕਿਹੋ – ਜਿਹੇ ਭਾਵ ਅੰਕਿਤ ਹਨ?
ਉੱਤਰ – ਵਿਅੰਗਾਤਮਕ
ਪ੍ਰਸ਼ਨ . ਇਸ ਟੱਪੇ ਵਿਚ ਕਿਹੋ – ਜਿਹੇ ਜੀਵਨ ਉੱਤੇ ਚੋਟ ਹੈ?
ਉੱਤਰ – ਪਖੰਡ ਭਰੇ
ਪ੍ਰਸ਼ਨ 8 .
ਕਿੱਥੋਂ ਭਾਲਦੈਂ ਬਜੌਰ ਦੀਆਂ ਦਾਖਾਂ
ਕਿੱਕਰਾਂ ਦੇ ਬੀਜ – ਬੀਜ ਕੇ
ਪ੍ਰਸ਼ਨ . ਇਸ ਟੱਪੇ ਵਿਚ ਮਨੁੱਖ ਨੂੰ ਕੀ ਸਿੱਖਿਆ ਦਿੱਤੀ ਗਈ ਹੈ?
ਉੱਤਰ – ਨੇਕ ਅਮਲ ਕਰਨ ਦੀ
ਪ੍ਰਸ਼ਨ 9 . ਬਜੌਰ ਦੀਆਂ ਦਾਖਾਂ ਕਿਸ ਨੂੰ ਨਹੀਂ ਮਿਲ ਰਹੀਆਂ?
ਉੱਤਰ – ਕਿੱਕਰ ਬੀਜਣ ਵਾਲੇ ਨੂੰ
ਪ੍ਰਸ਼ਨ 10 .
ਉੱਥੇ ਅਮਲਾਂ ਦੇ ਹੋਣਗੇ ਨਬੇੜੇ,
ਜਾਤ ਕਿਸੇ ਪੁੱਛਣੀ ਨਹੀਂ।
ਪ੍ਰਸ਼ਨ . ਇਸ ਟੱਪੇ ਵਿੱਚ ਮਨੁੱਖ ਨੂੰ ਕਿਸ ਗੱਲ ਦਾ ਹੰਕਾਰ ਛੱਡਣ ਲਈ ਕਿਹਾ ਗਿਆ ਹੈ?
ਉੱਤਰ – ਉੱਚੀ ਜਾਤ ਦਾ ਹੰਕਾਰ
ਪ੍ਰਸ਼ਨ . ਇਸ ਟੱਪੇ ਵਿੱਚ ਮਨੁੱਖ ਨੂੰ ਕਿਹੋ – ਜਿਹੇ ਅਮਲ ਕਰਨ ਲਈ ਕਿਹਾ ਗਿਆ ਹੈ?
ਉੱਤਰ – ਨੇਕ ਅਮਲ
ਪ੍ਰਸ਼ਨ 11 . ਟੱਪਿਆਂ ਵਿਚ ਗੋਰੇ ਰੰਗ ਅਤੇ ਅਕਲ ਵਿੱਚੋਂ ਕਿਸ ਨੂੰ ਮੁੱਲਵਾਨ ਦੱਸਿਆ ਗਿਆ ਹੈ?
ਉੱਤਰ – ਅਕਲ ਨੂੰ
ਪ੍ਰਸ਼ਨ 12.
ਤੇਰੀ ਹਾੜ੍ਹੀ ਨੂੰ ਵਕੀਲਾਂ ਖਾਧਾ,
ਸਉਣੀ ਤੇਰੀ ਸ਼ਾਹਾਂ ਲੁੱਟ ਲਈ।
ਪ੍ਰਸ਼ਨ . ਇਸ ਟੱਪੇ ਵਿਚ ਕਿਸ ਦੀ ਲੁੱਟ – ਘਸੁੱਟ ਹੁੰਦੀ ਦੱਸੀ ਗਈ ਹੈ?
ਉੱਤਰ – ਕਿਸਾਨ ਦੀ
ਪ੍ਰਸ਼ਨ 13 . ਟੱਪਿਆਂ ਅਨੁਸਾਰ ਚਰਖ਼ੇ ਦੀ ਘੂਕ ਸੁਣ ਕੇ ਪਹਾੜੋਂ ਕੌਣ ਉਤਰ ਆਇਆ?
ਉੱਤਰ – ਜੋਗੀ
ਪ੍ਰਸ਼ਨ 14 . ਟੱਪਿਆਂ ਵਿਚ ਭੈਣ ਦਾ ਸਾਕ ਕਿਹੋ – ਜਿਹਾ ਦੱਸਿਆ ਗਿਆ ਹੈ?
ਉੱਤਰ – ਬੇਮਿਸਾਲ / ਲਾਸਾਨੀ / ਜਿਸ ਵਰਗਾ ਕੋਈ ਨਹੀਂ
ਪ੍ਰਸ਼ਨ 15 . ਟੱਪਿਆਂ ਵਿਚ ਭੈਣ ਕਿਸ ਦੀ ਬਹਾਦਰੀ ਤੇ ਗੁਣਾਂ ਦਾ ਜ਼ਿਕਰ ਕਰਦੀ ਹੈ?
ਉੱਤਰ – ਭਰਾ ਦੇ
ਪ੍ਰਸ਼ਨ 16 . ਟੱਪਿਆਂ ਵਿਚ ਕਿਹੜੇ ਅਜਿਹੇ ਤਿੰਨ ਰੰਗ ਦੱਸੇ ਗਏ ਹਨ, ਜੋ ਗੁਆਚਣ ‘ਤੇ ਮੁੜ ਨਹੀਂ ਲੱਭਦੇ?
ਉੱਤਰ – ਹੁਸਨ, ਜੁਆਨੀ ਤੇ ਮਾਪੇ
ਪ੍ਰਸ਼ਨ 17 . ਟੱਪਿਆਂ ਵਿਚ ਧੀ ਬਾਬਲ ਨੂੰ ਕਿਹੋ ਜਿਹਾ ਘਰ ਲੱਬਣ ਲਈ ਕਹਿੰਦੀ ਹੈ?
ਉੱਤਰ – ਪੱਕਾ
ਪ੍ਰਸ਼ਨ 18 .
ਕੱਟ ਦੇ ਫਰੰਗੀਆ ਨਾਮਾ,
ਇਕ ਪੁੱਤ ਮੇਰੀ ਸੱਸ ਦਾ।
ਪ੍ਰਸ਼ਨ . ਸੱਸ ਦਾ ਪੁੱਤ ਕਿੱਥੇ ਹੈ?
ਉੱਤਰ – ਫ਼ੌਜ ਵਿਚ
ਪ੍ਰਸ਼ਨ 19 . ਟੱਪਿਆਂ ਅਨੁਸਾਰ ਜਿਨ੍ਹਾਂ ਦੀਆਂ ਜੋੜੀਆਂ ਚੰਗੀਆਂ ਹੁੰਦੀਆਂ ਹਨ, ਉਨ੍ਹਾਂ ਨੇ ਕੀ ਪੁੰਨ ਕੀਤਾ ਹੁੰਦਾ ਹੈ?
ਉੱਤਰ – ਚਿੱਟੇ ਚੌਲ
ਪ੍ਰਸ਼ਨ 20 .
ਜੱਗ ਜੀਉਣ ਵੱਡੀਆਂ ਭਰਜਾਈਆਂ,
ਪਾਣੀ ਮੰਗਾਂ ਦੁੱਧ ਦਿੰਦੀਆਂ।
ਪ੍ਰਸ਼ਨ . ਇਸ ਟੱਪੇ ਵਿਚ ਕਿਹੜੇ ਰਿਸ਼ਤੇ ਦੀ ਮਹਿਮਾ ਹੈ?
ਉੱਤਰ – ਵੱਡੀਆਂ ਭਰਜਾਈਆਂ ਦੇ
ਪ੍ਰਸ਼ਨ 21 .
ਮੁੰਡੇ ਮਰ ਗੇ ਕਮਾਈਆਂ ਕਰਦੇ,
ਲੱਛੀ ਤੇਰੇ ਬੰਦ ਨਾ ਬਣੇ।
ਪ੍ਰਸ਼ਨ . ਇਸ ਟੱਪੇ ਵਿੱਚੋਂ ਪੰਜਾਬੀ ਜੀਵਨ ਦੇ ਆਰਥਿਕ ਪੱਖ ਦੀ ਕਿਹੋ ਜਿਹੀ ਝਲਕ ਮਿਲਦੀ ਹੈ?
ਉੱਤਰ – ਮੰਦੀ