ਸਬਜ਼ ਪਰੀ – ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1 . ਰਾਜੇ ਦੇ ਕਿੰਨੇ ਪੁੱਤਰ ਸਨ?
ਉੱਤਰ – ਤਿੰਨ
ਪ੍ਰਸ਼ਨ 2 . ਰਾਜੇ ਦੇ ਕਿੰਨੇ ਪੁੱਤਰ ਵਿਆਹੇ ਹੋਏ ਸਨ?
ਉੱਤਰ – ਦੋ
ਪ੍ਰਸ਼ਨ 3 . ਰਾਜੇ ਦੇ ਇੱਕ ਕੁਆਰੇ ਪੁੱਤਰ ਦਾ ਕੀ ਨਾਂ ਸੀ?
ਉੱਤਰ – ਮੀਰਜ਼ਾਦਾ
ਪ੍ਰਸ਼ਨ 4 . ਕੌਣ ਮੀਰਜ਼ਾਦੇ ਦਾ ਆਪਣੀ ਭੈਣ ਨਾਲ ਵਿਆਹ ਕਰਨਾ ਚਾਹੁੰਦੀ ਸੀ?
ਉੱਤਰ – ਮੀਰਜ਼ਾਦੇ ਦੀ ਭਰਜਾਈ
ਪ੍ਰਸ਼ਨ 5 . “ਜਾਹ ਵੇਖਾਂਗੇ, ਜਦੋਂ ਤੂੰ ਕੋਈ ਸਬਜ਼ ਪਰੀ ਵਿਆਹ ਕੇ ਲਿਆਵੇਂਗਾ।” ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
ਉੱਤਰ – ਮੀਰਜ਼ਾਦੇ ਨੂੰ ਉਸ ਦੀ ਭਰਜਾਈ ਨੇ।
ਪ੍ਰਸ਼ਨ 6 . ਮੀਰਜ਼ਾਦੇ ਨੇ ਕਿਸ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ?
ਉੱਤਰ – ਸਬਜ਼ ਪਰੀ ਨਾਲ
ਪ੍ਰਸ਼ਨ 7 . ਮੀਰਜ਼ਾਦਾ ਕਾਹਦੇ ਉੱਤੇ ਚੜ੍ਹ ਕੇ ਸਬਜ਼ ਪਰੀ ਨੂੰ ਲੱਭਣ ਲਈ ਚੱਲ ਪਿਆ?
ਉੱਤਰ – ਘੋੜੇ ਉੱਤੇ
ਪ੍ਰਸ਼ਨ 8 . ਜੰਗਲ ਵਿੱਚ ਮੀਰਜ਼ਾਦੇ ਨੂੰ ਕਿਸ ਦੇ ਫੁੰਕਾਰੇ ਦੀ ਅਵਾਜ਼ ਆਈ?
ਉੱਤਰ – ਇਕ ਵੱਡੇ ਸੱਪ ਦੇ
ਪ੍ਰਸ਼ਨ 9 . ਰੁੱਖ ਉੱਤੇ ਕਿਹੜੇ ਪੰਛੀ ਰਹਿੰਦੇ ਸਨ?
ਉੱਤਰ – ਹੰਸ ਅਤੇ ਹੰਸਣੀ
ਪ੍ਰਸ਼ਨ 10 . ਕਿਸ ਨੂੰ ਸਬਜ਼ ਪਰੀ ਦੇ ਦੇਸ਼ ਦਾ ਪਤਾ ਸੀ?
ਉੱਤਰ – ਹੰਸ ਤੇ ਹੰਸਣੀ ਨੂੰ
ਪ੍ਰਸ਼ਨ 11 . ਮੀਰਜ਼ਾਦਾ ਸਬਜ਼ ਪਰੀ ਦੇ ਦੇਸ਼ ਕਿਸ ਤਰ੍ਹਾਂ ਪੁੱਜਾ?
ਉੱਤਰ – ਹੰਸ ਉੱਤੇ ਉੱਠ ਕੇ
ਪ੍ਰਸ਼ਨ 12 . ਮੀਰਜ਼ਾਦੇ ਨੇ ਨਹਾਉਂਦੀਆਂ ਪਰੀਆਂ ਦਾ ਕੀ ਚੁੱਕ ਲਿਆ?
ਉੱਤਰ – ਕੰਢੇ ਉੱਤੇ ਪਏ ਖੰਭ
ਪ੍ਰਸ਼ਨ 13 . ਕੌਣ ਮੀਰਜ਼ਾਦੇ ਨੂੰ ਦੇਖ ਕੇ ਉਸ ਨਾਲ ਵਿਆਹ ਕਰਾਉਣ ਲਈ ਤਿਆਰ ਹੋ ਗਈ?
ਉੱਤਰ – ਸਬਜ਼ ਪਰੀ
ਪ੍ਰਸ਼ਨ 14 . ਸਬਜ਼ ਪਰੀ ਨੂੰ ਵਿਆਹ ਕਰਾਉਣ ਮਗਰੋਂ ਕਿਹੋ – ਜਿਹੇ ਕੱਪੜੇ ਪਾ ਲਏ?
ਉੱਤਰ – ਮਨੁੱਖਾਂ ਵਾਲੇ
ਪ੍ਰਸ਼ਨ 15 . ਸਬਜ਼ ਪਰੀ, ਮੀਰਜ਼ਾਦਾ ਤੇ ਹੰਸ ਸਮੁੰਦਰ ਪਾਰ ਕਰਦੇ ਕਿਸ ਤਰ੍ਹਾਂ ਵਿਛੜ ਗਏ?
ਉੱਤਰ – ਬੇੜੀ ਦੇ ਡੁੱਬਣ ਕਰਕੇ
ਪ੍ਰਸ਼ਨ 16 . ਮੀਰਜ਼ਾਦੇ ਤੋਂ ਵਿਛੜੀ ਸਬਜ਼ ਪਰੀ ਨਾਲ ਕਿਸ ਨੇ ਵਿਆਹ ਕਰਾਉਣਾ ਚਾਹਿਆ?
ਉੱਤਰ – ਰਾਜੇ ਨੇ
ਪ੍ਰਸ਼ਨ 17 . ਸਬਜ਼ ਪਰੀ ਨੇ ਹੰਸ ਨੂੰ ਲੱਭਣ ਲਈ ਛੱਤ ਉੱਤੇ ਹੋਰ ਚੋਗ ਦੇ ਨਾਲ ਕਾਹਦੀ ਢੇਰੀ ਲਾ ਦਿੱਤੀ?
ਉੱਤਰ – ਸੁੱਚੇ ਮੋਤੀਆਂ ਦੀ
ਪ੍ਰਸ਼ਨ 18 . ਹੰਸ ਸਬਜ਼ ਪਰੀ ਨੂੰ ਕਿਸ ਤਰ੍ਹਾਂ ਮਿਲਿਆ?
ਉੱਤਰ – ਜਦੋਂ ਉਹ ਸੁੱਚੇ ਮੋਤੀ ਚੁਗਣ ਆਇਆ
ਪ੍ਰਸ਼ਨ 19 . ਮੀਰਜ਼ਾਦਾ ਬੇੜੀ ਦੇ ਡੁੱਬਣ ਮਗਰੋਂ ਕਿੱਥੇ ਜਾ ਪੁੱਜਾ?
ਉੱਤਰ – ਇਕ ਭਠਿਆਰਨ ਦੇ ਘਰ
ਪ੍ਰਸ਼ਨ 20 . ਹੰਸ ਨੇ ਮੀਰਜ਼ਾਦੇ ਨੂੰ ਕਿੱਥੇ ਲੱਭਿਆ?
ਉੱਤਰ – ਜੰਗਲ ਵਿੱਚ
ਪ੍ਰਸ਼ਨ 21 . ਵਿਛੜਨ ਮਗਰੋਂ ਮੀਰਜ਼ਾਦਾ ਸਬਜ਼ ਪਰੀ ਕੋਲ ਕਿਸ ਤਰ੍ਹਾਂ ਪੁੱਜਾ?
ਉੱਤਰ – ਹੰਸ ਉੱਤੇ ਬੈਠ ਕੇ
ਪ੍ਰਸ਼ਨ 22 . ਸਬਜ਼ ਪਰੀ ਨੂੰ ਖੂਹ ਵਿੱਚ ਧੱਕਾ ਕਿਸ ਨੇ ਦਿੱਤਾ?
ਉੱਤਰ – ਮਾਲਣ ਨੇ
ਪ੍ਰਸ਼ਨ 23 . ਮਾਲਣ ਨੇ ਕਿਸ ਵਰਗਾ ਪਹਿਰਾਵਾ ਪਹਿਨ ਲਿਆ ਤੇ ਹਾਰ – ਸ਼ਿੰਗਾਰ ਕਰ ਲਿਆ?
ਉੱਤਰ – ਸਬਜ਼ ਪਰੀ ਵਰਗਾ
ਪ੍ਰਸ਼ਨ 24 . ਮੀਰਜ਼ਾਦੇ ਦੇ ਪੁੱਛਣ ਤੇ ਮਾਲਣ ਬਣੀ ਸਬਜ਼ ਪਰੀ ਨੇ ਆਪਣੇ ਰੰਗ ਰੂਪ ਦੇ ਬਦਲਣ ਦਾ ਕਾਰਨ ਕੀ ਦੱਸਿਆ?
ਉੱਤਰ – ਸੱਪ ਦਾ ਡੰਗ
ਪ੍ਰਸ਼ਨ 25 . ਮੀਰਜ਼ਾਦੇ ਨੂੰ ਬਾਗ਼ ਦੇ ਖੂਹ ਨੇੜੇ ਕੀ ਦਿਸਿਆ?
ਉੱਤਰ – ਇਕ ਸੱਪ
ਪ੍ਰਸ਼ਨ 26. ਸੱਪ ਤੇਜ਼ੀ ਨਾਲ ਕਿਧਰ ਚਲਾ ਗਿਆ?
ਉੱਤਰ – ਖੂਹ ਵਲ
ਪ੍ਰਸ਼ਨ 27 . ਮੀਰਜ਼ਾਦੇ ਨੇ ਖੂਹ ਵਿੱਚ ਕੀ ਦੇਖਿਆ?
ਉੱਤਰ – ਇਕ ਅਲੌਕਿਕ ਫੁੱਲ
ਪ੍ਰਸ਼ਨ 28 . ਮੀਰਜ਼ਾਦਾ ਫੁੱਲ ਨੂੰ ਤੋੜ ਕੇ ਕਿੱਥੇ ਪੁੱਜਾ?
ਉੱਤਰ – ਮਹਿਲਾਂ ਵਿੱਚ
ਪ੍ਰਸ਼ਨ 29 . ਅਲੌਕਿਕ ਫੁੱਲ ਨੂੰ ਦੇਖ ਕੇ ਮਾਲਣ ਨੇ ਉਸ ਨੂੰ ਕਿਸ ਦਾ ਕੌਤਕ ਸਮਝਿਆ?
ਉੱਤਰ – ਸਬਜ਼ ਪਰੀ ਦਾ
ਪ੍ਰਸ਼ਨ 30 . ਮਾਲਣ ਦੇ ਕਹਿਣ ਤੇ ਮੀਰਜ਼ਾਦੇ ਨੇ ਫੁੱਲ ਨੂੰ ਕਿੱਥੇ ਸੁੱਟ ਦਿੱਤਾ?
ਉੱਤਰ – ਤੋੜ – ਮਰੋੜ ਕੇ ਜੰਗਲ ਵਿੱਚ
ਪ੍ਰਸ਼ਨ 31 . ਜੰਗਲ ਵਿੱਚ ਤੋੜ – ਮਰੋੜ ਕੇ ਸੁੱਟੇ ਫੁੱਲ ਦੀ ਥਾਂ ਮੀਰਜ਼ਾਦੇ ਨੇ ਕੀ ਦੇਖਿਆ?
ਉੱਤਰ – ਇਕ ਸੁੰਦਰ ਬਗੀਚਾ
ਪ੍ਰਸ਼ਨ 32 . ਬਗੀਚੇ ਕੋਲ ਸੁੱਤੇ ਮੀਰਜ਼ਾਦੇ ਨੂੰ ਕਿਸ ਨੇ ਜਗਾਇਆ?
ਉੱਤਰ – ਨੱਚਣ ਗਾਉਣ ਦੀ ਅਵਾਜ਼ ਨੇ
ਪ੍ਰਸ਼ਨ 33 . ਕਿਨ੍ਹਾ ਦੇ ਨੱਚਣ ਗਾਉਣ ਦੀ ਅਵਾਜ਼ ਸੀ?
ਉੱਤਰ – ਪਰੀਆਂ ਦੇ
ਪ੍ਰਸ਼ਨ 34 . ਇਕ ਪਰੀ ਨੇ ਸਖੀਆਂ ਨੂੰ ਕਿਨ੍ਹਾਂ ਉੱਤੇ ਭਰੋਸਾ ਨਾ ਕਰਨ ਦੀ ਨਸੀਹਤ ਦਿੱਤੀ?
ਉੱਤਰ – ਆਦਮ ਜਾਤ ‘ਤੇ
ਪ੍ਰਸ਼ਨ 35 . ਨਸੀਹਤ ਕਰਨ ਵਾਲੀ ਪਰੀ ਕੌਣ ਸੀ?
ਉੱਤਰ – ਸਬਜ਼ ਪਰੀ
ਪ੍ਰਸ਼ਨ 36 . ਮੀਰਜ਼ਾਦੇ ਨੇ ਅਸਲੀਅਤ ਜਾਣ ਕੇ ਕਿਸ ਨੂੰ ਘਰੋਂ ਬਾਹਰ ਕੱਢ ਦਿੱਤਾ?
ਉੱਤਰ – ਮਾਲਣ ਨੂੰ
ਪ੍ਰਸ਼ਨ 37 . ਸਬਜ਼ ਪਰੀ ਕਹਾਣੀ ਦਾ ਮੁੱਖ ਪਾਤਰ ਕੌਣ ਹੈ?
ਉੱਤਰ – ਮੀਰਜ਼ਾਦਾ