ਮੱਥੇ ਤੇ ਚਮਕਣ ਵਾਲ – ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1 . ਸਿਹਰਾ ਕਿਸ ਦੇ ਸਿਰ ‘ਤੇ ਸਜਾਇਆ ਗਿਆ ਹੈ?

ਉੱਤਰ – ਲਾੜੇ (ਬੰਨੇ) ਦੇ

ਪ੍ਰਸ਼ਨ 2 . ਸ਼ਗਨਾਂ ਦਾ ਗਾਣਾ ਤੇ ਮਹਿੰਦੀ ਕਿਸ ਦੇ ਲਈ ਗਈ ਹੈ?

ਉੱਤਰ – ਲਾੜੇ (ਬੰਨੇ) ਦੇ

ਪ੍ਰਸ਼ਨ 3 . ਨਿੱਕੀ ਜਿਹੀ ਬੰਨੀ ਤੋਂ ਕੀ ਭਾਵ ਹੈ?

ਉੱਤਰ – ਵਿਆਹ ਕੇ ਲਿਆਂਦੀ ਲਾੜੀ

ਪ੍ਰਸ਼ਨ 4 . ਡੋਲਾ ਲਿਆਉਣ ਤੋਂ ਬਾਅਦ ਪਾਣੀ ਵਾਰ ਕੇ ਕੌਣ ਪੀਂਦਾ ਹੈ ?

ਉੱਤਰ – ਮੁੰਡੇ ਦੀ ਮਾਂ

ਪ੍ਰਸ਼ਨ 5 . ਲਾੜੇ ਦੇ ਹੱਥਾਂ ਉੱਤੇ ਕੀ ਲਾਇਆ ਗਿਆ ਹੈ?

ਉੱਤਰ – ਲਾਲ – ਸੂਹੀ ਮਹਿੰਦੀ

ਪ੍ਰਸ਼ਨ 6 . ‘ਮੱਥੇ ਤੇ ਚਮਕਣ ਵਾਲ’ ਘੋੜੀ ਵਿੱਚ ਸਿਹਰਾ ਕਿਸ ਦੇ ਸਿਰ ‘ਤੇ ਸਜਾਇਆ ਜਾਣਾ ਹੈ?

ਉੱਤਰ – ਸਿਹਰਾ ਵਿਆਂਹਦੜ ਮੁੰਡੇ ਦੇ ਸਿਰ ‘ਤੇ ਸਜਾਇਆ ਜਾਣਾ ਹੈ।

ਪ੍ਰਸ਼ਨ 7 . ‘ਮੱਥੇ ਤੇ ਚਮਕਣ ਵਾਲ’ ਘੋੜੀ ਵਿੱਚ ਸ਼ਗਨਾਂ ਦਾ ਗਾਣਾ ਤੇ ਮਹਿੰਦੀ ਕਿਸ ਦੇ ਲਾਈ ਜਾਣੀ ਹੈ?

ਉੱਤਰ – ਸ਼ਗਨਾਂ ਦਾ ਗਾਣਾ ਤੇ ਮਹਿੰਦੀ ਵਿਆਂਹਦੜ ਮੁੰਡੇ ਦੇ ਲਾਈ ਜਾਣੀ ਹੈ।