CBSEclass 11 PunjabiEducationPunjab School Education Board(PSEB)

ਹਰਿਆ ਨੀ ਮਾਲਣ – ਪ੍ਰਸ਼ਨ – ਉੱਤਰ

ਪ੍ਰਸ਼ਨ 1 . ‘ਹਰਿਆ ਨੀ ਮਾਲਣ’ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਨੂੰ ਕਿਵੇਂ ਵਿਸ਼ੇਸ਼ ਅਤੇ ਵਿਲੱਖਣ ਦਰਸਾਇਆ ਗਿਆ ਹੈ?

ਉੱਤਰ – ਵਿਆਹਿਆ ਜਾਣ ਵਾਲਾ ਮੁੰਡਾ ਜਨਮ ਤੋਂ ਹੀ ਘਰ ਨੂੰ ਹਰਾ – ਭਰਾ ਕਰਨ ਵਾਲਾ ਤੇ ਭਾਗਾਂ ਭਰਿਆ ਸੀ। ਜਿਸ ਦਿਨ ਉਸਨੇ ਜਨਮ ਲਿਆ ਸੀ, ਉਹ ਦਿਨ ਵੀ ਭਾਗਾਂ ਭਰਿਆ ਸੀ।

ਉਸ ਨੂੰ ਜੰਮਦਿਆਂ ਹੀ ਰੇਸ਼ਮ ਦੇ ਕੱਪੜੇ ਵਿੱਚ ਲਪੇਟਿਆ ਗਿਆ ਸੀ। ਉਸ ਨੂੰ ਦਾਈਆਂ ਤੇ ਮਾਈਆਂ ਚੁੱਕ ਕੇ ਖਿਡਾਉਂਦੀਆਂ ਹਨ। ਭੈਣਾਂ ਨਹਾ – ਧੁਆ ਕੇ ਤੇ ਰੇਸ਼ਮ ਦੇ ਕੱਪੜਿਆਂ ਵਿੱਚ ਲਪੇਟ ਕੇ ਕੁੱਛੜ ਚੁੱਕਦੀਆਂ ਹਨ।

ਪ੍ਰਸ਼ਨ 2 . ‘ਹਰਿਆ ਨੀ ਮਾਲਣ’ ਘੋੜੀ ਵਿਚ ਮੁੰਡੇ ਦੇ ਜੰਮਣ ਤੇ ਕੀਹਨੂੰ – ਕੀਹਨੂੰ ਅਤੇ ਕਿਹੜੇ – ਕਿਹੜੇ ਤੋਹਫ਼ੇ ਦਿੱਤੇ ਗਏ?

ਉੱਤਰ – ਮੁੰਡੇ ਦੇ ਜੰਮਣ ਉੱਤੇ ਪੰਜ – ਪੰਜ ਰੁਪਏ ਉਸ ਨੂੰ ਪਾਲਣ ਤੇ ਖਿਡਾਉਣ ਵਾਲੀਆਂ ਦਾਈਆਂ ਤੇ ਮਾਈਆਂ ਨੂੰ ਦਿੱਤੇ ਗਏ ਸਨ ਤੇ ਭੈਣਾਂ ਨੂੰ ਰੇਸ਼ਮ ਦੇ ਤਿਉਰ ਦਿੱਤੇ ਗਏ ਸਨ।

ਪ੍ਰਸ਼ਨ 3 . ‘ਹਰਿਆ ਨੀ ਮਾਲਣ’ ਘੋੜੀ ਵਿਚ ਵਿਆਂਹਦੜ ਮੁੰਡੇ ਲਈ ਕਿਸ ਪ੍ਰਕਾਰ ਦਾ ਵਿਸ਼ੇਸ਼ ਸਿਹਰਾ ਤਿਆਰ ਕੀਤਾ?

ਉੱਤਰ – ਮਾਲਣ ਨੇ ਇੱਕ ਲੱਖ ਚੰਬੇ ਦੇ ਤੇ ਦੋ ਲੱਖ ਮਰੂਏ ਦੇ ਫੁੱਲ ਗੁੰਦ ਕੇ ਸਿਹਰਾ ਤਿਆਰ ਕੀਤਾ ਸੀ। ਉਹ ਉਸ ਦਾ ਮੁੱਲ ਤਿੰਨ ਲੱਖ ਰੁਪਏ ਦੱਸਦੀ ਸੀ।

ਪ੍ਰਸ਼ਨ 4 . ‘ਹਰਿਆ ਨੀ ਮਾਲਣ’ ਘੋੜੀ ਵਿਚ ਵਿਆਹੇ ਜਾਣ ਵਾਲੇ ਮੁੰਡੇ ਤੇ ਉਸ ਦੇ ਪਰਿਵਾਰ ਦੀ ਵਡਿਆਈ ਕਿਵੇਂ ਦੱਸੀ ਗਈ ਹੈ?

ਉੱਤਰ – ਵਿਆਹਿਆ ਜਾਣ ਵਾਲਾ ਮੁੰਡਾ ਜਨਮ ਤੋਂ ਹੀ ਘਰ ਨੂੰ ਖੁਸ਼ਹਾਲੀ ਨਾਲ ਭਰਨ ਵਾਲਾ ਤੇ ਭਾਗਾਂ ਭਰਿਆ ਸੀ।

ਉਸ ਨੂੰ ਖਿਡਾਉਣ ਲਈ ਦਾਈਆਂ ਮਾਈਆਂ ਤੇ ਭੈਣਾਂ ਸਨ। ਉਸ ਦੇ ਜਨਮ ਉੱਤੇ ਦਾਈਆਂ ਤੇ ਮਾਈਆਂ ਨੂੰ ਪੰਜ – ਪੰਜ ਰੁਪਏ ਮਿਲੇ ਸਨ, ਪਰੰਤੂ ਭੈਣਾਂ ਨੂੰ ਰੇਸ਼ਮ ਦੇ ਤੇਵਰ। ਇਸ ਮੁੰਡੇ ਦੇ ਵਿਆਹ ਸਮੇਂ ਉਨ੍ਹਾਂ ਦੇ ਘਰ ਉੱਤੇ ਤੰਬੂ ਤੇ ਸਬਜ਼ ਕਨਾਤਾਂ ਲੱਗੀਆਂ ਹੋਈਆਂ ਸਨ।

ਮਾਲਣ ਵਿਆਂਹਦੜ ਮੁੰਡੇ ਲਈ ਦੋ ਲੱਖ ਫੁੱਲਾਂ ਦਾ ਹਾਰ ਗੁੰਦ ਕੇ ਲਿਆਈ ਸੀ, ਜਿਸ ਦਾ ਮੁੱਲ ਉਹ ਤਿੰਨ ਲੱਖ ਰੁਪਏ ਦੱਸਦੀ ਸੀ।