ਹਰਿਆ ਣੀ ਮਾਲਣ – ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1 . ‘ਹਰਿਆ ਨੀ ਮਾਲਣ’ ਲੋਕ ਗੀਤ ਦਾ ਰੂਪ ਕੀ ਹੈ?

() ਸੁਹਾਗ
() ਘੋੜੀ
() ਟੱਪਾ
() ਸਿੱਠਣੀ

ਪ੍ਰਸ਼ਨ 2 . ਵਿਆਹੇ ਜਾਣ ਵਾਲੇ ਮੁੰਡੇ ਲਈ ਕਿਹੜਾ ਸ਼ਬਦ ਵਰਤਿਆ ਗਿਆ ਹੈ?

ਉੱਤਰ – ਹਰਿਆ

ਪ੍ਰਸ਼ਨ 3 . ‘ਹਰਿਆ ਨੀ ਮਾਲਣ’ ਘੋੜੀ ਵਿੱਚ ‘ਹਰਿਆ ਤੇ ਭਾਗੀਂ ਭਰਿਆ’ ਸ਼ਬਦ ਕਿਸ ਲਈ ਵਰਤੇ ਗਏ ਹਨ?

ਉੱਤਰ – ਵਿਆਂਹਦੜ ਮੁੰਡੇ ਲਈ

ਪ੍ਰਸ਼ਨ 4 . ਜਿਸ ਦਿਨ ਵਿਆਹਿਆ ਜਾਣ ਵਾਲਾ ਮੁੰਡਾ ਜੰਮਿਆ ਸੀ, ਉਹ ਦਿਨ ਕਿਹੋ ਜਿਹਾ ਸੀ ?

ਉੱਤਰ – ਭਾਗਾਂ ਭਰਿਆ

ਪ੍ਰਸ਼ਨ 5 . ਵਿਆਂਹਦੜ ਮੁੰਡੇ ਨੂੰ ਜੰਮਦਿਆਂ ਕਾਹਦੇ ਵਿੱਚ ਲਪੇਟਿਆ ਗਿਆ ਸੀ?

ਉੱਤਰ – ਰੇਸ਼ਮੀ ਕੱਪੜੇ ਵਿੱਚ

ਪ੍ਰਸ਼ਨ 6 . ਵਿਆਂਹਦੜ ਮੁੰਡੇ ਨੂੰ ਜੰਮਦੇ ਨੂੰ ਕਿਨ੍ਹਾਂ ਨੇ ਕੁੱਛੜ ਚੁੱਕਿਆ ਸੀ?

ਉੱਤਰ – ਦਾਈਆਂ, ਮਾਈਆਂ ਤੇ ਭੈਣਾਂ ਨੇ

ਪ੍ਰਸ਼ਨ 7 . ਮੁੰਡੇ ਦੇ ਵਿਆਹ ਸਮੇਂ ਪਾਲਣ ਵਾਲੀਆਂ ਦਾਈਆਂ ਤੇ ਮਾਈਆਂ ਨੂੰ ਕੀ ਦਿੱਤਾ ਗਿਆ ਸੀ ?

ਉੱਤਰ – ਪੰਜ ਰੁਪਏ

ਪ੍ਰਸ਼ਨ 8 . ਮੁੰਡੇ ਦੇ ਵਿਆਹ ਸਮੇਂ ਸਕੀਆਂ ਭੈਣਾਂ ਨੂੰ ਕੀ ਦਿੱਤਾ ਗਿਆ ਸੀ?

ਉੱਤਰ – ਰੇਸ਼ਮ ਤੇ ਤਿਉਰ

ਪ੍ਰਸ਼ਨ 9 . ਵਿਆਹ ਵਾਲੇ ਘਰ ਕਿਹੋ ਜਿਹੇ ਤੰਬੂ (ਸ਼ਾਮਿਆਨੇ) ਲੱਗੇ ਹੋਏ ਸਨ?

ਉੱਤਰ – ਉੱਚੇ – ਉੱਚੇ

ਪ੍ਰਸ਼ਨ 10 . ਸ਼ਾਦੀ ਵਾਲੇ ਘਰ ਕਿਹੋ ਜਿਹੀਆਂ ਕਨਾਤਾਂ ਲੱਗੀਆਂ ਹੋਈਆਂ ਸਨ?

ਉੱਤਰ – ਸਬਜ਼

ਪ੍ਰਸ਼ਨ 11 . ਵਿਆਂਹਦੜ ਮੁੰਡੇ ਲਈ ਸਿਹਰਾ ਕੌਣ ਲੈ ਕੇ ਆਈ ਹੈ ?

ਉੱਤਰ – ਮਾਲਣ।

ਪ੍ਰਸ਼ਨ 12 . ਸਿਹਰੇ ਵਿੱਚ ਚੰਬੇ ਦੇ ਫੁੱਲ ਕਿੰਨੇ ਹਨ?

ਉੱਤਰ – ਇੱਕ ਲੱਖ

ਪ੍ਰਸ਼ਨ 13 . ਸਿਹਰੇ ਵਿੱਚ ਮਰੂਏ ਦੇ ਫੁੱਲ ਕਿੰਨੇ ਹਨ?

ਉੱਤਰ – ਦੋ ਲੱਖ

ਪ੍ਰਸ਼ਨ 14 . ਸਿਹਰੇ ਦਾ ਮੁੱਲ ਕਿੰਨ੍ਹਾਂ ਪਾਇਆ ਗਿਆ ਹੈ?

ਉੱਤਰ – ਤਿੰਨ ਲੱਖ

ਪ੍ਰਸ਼ਨ 15 . ਮਾਲਣ ਨੂੰ ਕਿੱਥੇ ਸਿਹਰਾ ਬੰਨ੍ਹਣ ਲਈ ਕਿਹਾ ਗਿਆ ਹੈ?

ਉੱਤਰ – ਵਿਆਂਹਦੜ ਦੇ ਮੱਥੇ ਉੱਤੇ

ਪ੍ਰਸ਼ਨ 16 . ‘ਹੇ ਮਾਲਣ, ਵਿਆਹਿਆ ਜਾਣ ਵਾਲਾ ਮੁੰਡਾ…….. ਭਰਿਆ ਹੈ।

ਉੱਤਰ – ਭਾਗਾਂ