ਸਾਡਾ ਚਿੜੀਆਂ ਦਾ ਚੰਬਾ – ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1 . ‘ਸਾਡਾ ਚਿੜੀਆਂ ਦਾ ਚੰਬਾ’ ਲੋਕ ਗੀਤ ਦਾ ਰੂਪ ਕੀ ਹੈ?

() ਸੁਹਾਗ
() ਘੋੜੀਆਂ
() ਟੱਪੇ
() ਸਿੱਠਣੀਆਂ

ਪ੍ਰਸ਼ਨ 2 . ‘ਸਾਡਾ ਚਿੜੀਆਂ ਦਾ ਚੰਬਾ’ ਲੋਕ ਗੀਤ ਸੁਹਾਗ ਹੈ ਜਾਂ ਘੋੜੀ ?

ਉੱਤਰ – ਸੁਹਾਗ

ਪ੍ਰਸ਼ਨ 3 .  ‘ਚਿੜੀਆਂ ਦਾ ਚੰਬਾ’ ਤੋਂ ਕੀ ਭਾਵ ਹੈ?

ਉੱਤਰ – ਕੁੜੀਆਂ ਦਾ ਝੁਰਮਟ

ਪ੍ਰਸ਼ਨ 4 . ‘ਸਾਡਾ ਚਿੜੀਆਂ ਦਾ ਚੰਬਾ’ ਲੋਕ ਗੀਤ ਵਿਚਲੇ ਭਾਵ ਕਿਹੜੇ ਰਸ ਦਾ ਸੰਚਾਰ ਕਰਦੇ ਹਨ?

ਉੱਤਰ – ਕਰੁਣਾ ਰਸ ਦਾ

ਪ੍ਰਸ਼ਨ 5 .  ‘ਸਾਡਾ ਚਿੜੀਆਂ ਦਾ ਚੰਬਾ’ ਲੋਕ ਗੀਤ ਵਿੱਚ ਕਿਹੋ ਜਿਹੇ ਭਾਵ ਅੰਕਿਤ ਹਨ?

() ਵਿਛੋੜੇ ਦੇ ਦੁੱਖ ਨਾਲ ਭਰੇ
() ਮੋਹ ਭਰੇ
() ਡਰ ਭਰੇ
() ਚਿੰਤਾ ਭਰੇ

ਪ੍ਰਸ਼ਨ 6 . ‘ਲੰਮੀ ਉਡਾਰੀ’ ਤੋਂ ਕੀ ਭਾਵ ਹੈ?

ਉੱਤਰ – ਪੇਕੇ ਘਰ ਤੋਂ ਲੰਮਾ ਵਿਛੋੜਾ

ਪ੍ਰਸ਼ਨ 7 . ਧੀ ਬਾਬਲ ਅੱਗੇ ਕੀ ਤਰਲਾ ਕਰਦੀ ਹੈ?

ਉੱਤਰ – ਕਿ ਉਹ ਉਸ ਨੂੰ ਘਰੋਂ ਨਾ ਤੋਰੇ।

ਪ੍ਰਸ਼ਨ 8 . ਬਾਬਲ ਵਿਆਹੀ ਜਾ ਚੁੱਕੀ ਧੀ ਨੂੰ ਘਰ ਰੱਖਣ ਲਈ ਤਿਆਰ ਕਿਉਂ ਨਹੀਂ ਹੁੰਦਾ?

ਜਾਂ

ਪ੍ਰਸ਼ਨ . ਬਾਬਲ ਵਿਆਹੀ ਜਾ ਚੁੱਕੀ ਧੀ ਦਾ ਡੋਲਾ ਕਿਉਂ ਨਹੀਂ ਰੋਕਦਾ ?

ਉੱਤਰ – ਸਮਾਜਿਕ ਦਸਤੂਰ ਕਰਕੇ

ਪ੍ਰਸ਼ਨ 9 . ਧੀ ਦੇ ਜਾਣ ਮਗਰੋਂ ਬਾਬਲ ਦੇ ਮਹਿਲਾਂ ਵਿੱਚ ਗੁੱਡੀਆਂ ਕੌਣ ਖੇਡੇਗਾ ?

ਜਾਂ

ਪ੍ਰਸ਼ਨ . ਧੀ ਦੇ ਜਾਣ ਮਗਰੋਂ ਬਾਬਲ ਦੇ ਮਹਿਲਾਂ ਵਿੱਚ ਕੌਣ ਚਰਖਾ ਕੱਤੇਗਾ ?

ਜਾਂ

ਪ੍ਰਸ਼ਨ . ਧੀ ਦੇ ਜਾਣ ਮਗਰੋਂ ਬਾਬਲ ਦੇ ਮਹਿਲਾਂ ਵਿੱਚ ਕਸੀਦਾ ਕੌਣ ਕੱਢੇਗਾ?

ਉੱਤਰ – ਬਾਬਲ ਦੀਆਂ ਪੋਤਰੀਆਂ