ਕੁੱਝ ਰੁੱਖ ਮੈਨੂੰ ਪੁੱਤ ਲਗਦੇ ਨੇ,
ਕੁੱਝ ਰੁੱਖ ਲਗਦੇ ਮਾਂਵਾਂ।
ਕੁੱਝ ਰੁੱਖ ਨੂੰਹਾਂ ਧੀਆਂ ਲਗਦੇ,
ਕੁਝ ਰੁੱਖ ਵਾਂਗ ਭਰਾਵਾਂ।
ਕੁੱਝ ਰੁੱਖ ਮੇਰੇ ਬਾਬੇ ਵਾਂਕਣ,
ਪੁੱਤਰ ਟਾਵਾਂ ਟਾਵਾਂ।
ਪ੍ਰਸ਼ਨ 1 . ਇਸ ਕਾਵਿ – ਟੋਟੇ ‘ਚ ਕਵੀ ਕਿਸ ਬਾਰੇ ਗੱਲ ਕਰਦਾ ਹੈ?
(ੳ) ਪਾਣੀ
(ਅ) ਰੁੱਖਾਂ
(ੲ) ਧਰਤੀ
(ਸ) ਵਿੱਦਿਆ
ਪ੍ਰਸ਼ਨ 2 . ਕੀ ਕਵੀ ਨੂੰ ਕੋਈ ਰੁੱਖ ਆਪਣੇ ਪੁੱਤਰਾਂ ਵਰਗੇ ਲੱਗਦੇ ਹਨ?
(ੳ) ਹਾਂ
(ਅ) ਨਹੀਂ
(ੲ) ਬਿਲਕੁਲ ਨਹੀਂ
(ਸ) ਕਦੇ – ਕਦੇ
ਪ੍ਰਸ਼ਨ 3 . ਕੀ ਕਵੀ ਨੂੰ ਕੁੱਝ ਰੁੱਖ ਮਾਂਵਾਂ ਵਰਗੇ ਲੱਗਦੇ ਹਨ?
(ੳ) ਹਾਂ
(ਅ) ਨਹੀਂ
(ੲ) ਬਿਲਕੁਲ ਨਹੀਂ
(ਸ) ਕਦੇ – ਕਦੇ
ਪ੍ਰਸ਼ਨ 4 . ਕਵੀ ਨੂੰ ਆਪਣੇ ਬਾਬੇ ਵਰਗੇ ਰੁੱਖ ਕਿਹੜੇ ਲੱਗਦੇ ਹਨ?
(ੳ) ਹਰੇ – ਭਰੇ ਰੁੱਖ
(ਅ) ਸੁੱਕੇ ਪੱਤਿਆਂ ਵਾਲੇ
(ੲ) ਸੰਘਣੇ ਰੁੱਖ
(ਸ) ਜਿਨ੍ਹਾਂ ਉੱਪਰ ਕੋਈ – ਕੋਈ ਪੱਤਾ ਹੈ