ਕਾਵਿ ਟੁਕੜੀ – ਧੀਆਂ ਦੀ ਅਰਦਾਸ
ਬੇਟੇ ਖ਼ਾਤਰ ਬਾਬਲਾ, ਬੇਟੀ ਨੂੰ ਨਾ ਮਾਰ।
ਜੇਕਰ ਬੇਟੀ ਨਾ ਰਹੀ, ਰਹਿਣਾ ਨਾ ਸੰਸਾਰ।
ਸਾਥ ਸ਼ਰੀਕਾ ਜੇ ਦਵੇ, ਨਾਲ ਖੜ੍ਹੇ ਸਰਕਾਰ।
ਫਿਰ ਨਾ ਕੋਈ ਧੀ ਸੜੇ, ਕੋਈ ਨਾ ਸਕੇ ਮਾਰ।
ਬਦਲੋ ਆਪਣੇ – ਆਪ ਨੂੰ, ਬਦਲੋ ਆਪਣੀ ਸੋਚ।
ਧੀਆਂ ਅੱਗੇ ਲੀਕ ਜੋ, ਰਲ ਕੇ ਦੇਵੋ ਪੋਚ।
ਪ੍ਰਸ਼ਨ 1 . ਕਾਵਿ ਟੁਕੜੀ ਵਿੱਚ ਧੀਆਂ ‘ਤੇ ਹੋ ਰਹੇ ਕਿਹੜੇ – ਕਿਹੜੇ ਜ਼ੁਲਮਾਂ ਦੀ ਗੱਲ ਕੀਤੀ ਗਈ ਹੈ?
(ੳ) ਭਰੂਣ ਹੱਤਿਆ
(ਅ) ਦਹੇਜ ਦੀ ਬਲੀ
(ੲ) ਆਤਮ – ਹੱਤਿਆ
(ਸ) ਸਾਰੇ
ਪ੍ਰਸ਼ਨ 2 . ਕਾਵਿ – ਟੁਕੜੀ ਵਿੱਚ ਕਿਹੜੀ ਤਬਦੀਲੀ ਦੀ ਗੱਲ ਕੀਤੀ ਗਈ ਹੈ?
(ੳ) ਸੁਹਾਗ
(ਅ) ਘੋੜੀਆਂ
(ੲ) ਟੱਪੇ
(ਸ) ਸਿੱਠਣੀਆਂ
ਪ੍ਰਸ਼ਨ 3 . ਬੇਟੀ ਨੂੰ ਕਿਉਂ ਮਾਰਿਆ ਜਾਂਦਾ ਹੈ?
(ੳ) ਚੰਗੀ ਨਹੀਂ ਲੱਗਦੀ
(ਅ) ਕੋਈ ਕੰਮ ਨਹੀਂ ਕਰਦੀ
(ੲ) ਬੇਟੇ ਦੀ ਲਾਲਸਾ ਖ਼ਾਤਰ
(ਸ) ਨਫ਼ਰਤ ਕਾਰਨ
ਪ੍ਰਸ਼ਨ 4 . ਜੇ ਬੇਟੀ ਨਾ ਰਹੀ ਤਾਂ ਕੀ ਹੋਵੇਗਾ?
(ੳ) ਸੰਸਾਰ ਖ਼ਤਮ ਹੋ ਜਾਵੇਗਾ
(ਅ) ਸੰਸਾਰ ਚਲਦਾ ਰਹੇਗਾ
(ੲ) ਸੰਸਾਰ ਸੋਹਣਾ ਹੋ ਜਾਵੇਗਾ
(ਸ) ਕੋਈ ਫ਼ਰਕ ਨਹੀਂ ਪਵੇਗਾ
ਪ੍ਰਸ਼ਨ 5 . ‘ਬਾਬਲ’ ਸ਼ਬਦ ਦਾ ਅਰਥ ਦੱਸੋ।
(ੳ) ਭਰਾ
(ਅ) ਚਾਚਾ
(ੲ) ਸਹੁਰਾ
(ਸ) ਪਿਤਾ