CBSEclass 11 PunjabiClass 9th NCERT PunjabiNCERT class 10thPoemsPoetryPunjab School Education Board(PSEB)

ਭਰੀਐ ਮਤਿ ਪਾਪਾ ਕੈ ਸੰਗਿ।। (ਕਾਵਿ ਟੁਕੜੀ)

ਭਰੀਐ ਹਥ ਪੈਰ ਤਨ ਦੇਹ।।
ਪਾਣੀ ਧੋਤੈ ਉਤਰਸੁ ਖੇਹ।।
ਮੂਤ ਪਲੀਤੀ ਕਪੜ ਹੋਇ।।
ਦੇ ਸਾਬੂਣ ਲਈਐ ਓਹੁ ਧੋਇ।।
ਭਰੀਐ ਮਤਿ ਪਾਪਾ ਕੈ ਸੰਗਿ।।
ਉਹੁ ਧੋਪੈ ਨਾਵੈ ਕੈ ਰੰਗਿ।।

ਪ੍ਰਸ਼ਨ 1 . ਪਹਿਲੀਆਂ ਦੋ ਤੁਕਾਂ ਦਾ ਭਾਵ ਦੱਸੋ।

() ਗੰਦੇ ਹੱਥ – ਪੈਰ ਪਾਣੀ ਨਾਲ ਧੋਤੇ ਜਾ ਸਕਦੇ ਹਨ
() ਮਲੀਨ ਹੋ ਜਾਂਦੇ ਹਨ
() ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ
() ਹੱਥਾਂ ਨਾਲ ਕਿਰਤ ਕਰਨੀ ਚਾਹੀਦੀ ਹੈ

ਪ੍ਰਸ਼ਨ 2 . ‘ਨਾਵੈ’ ਸ਼ਬਦ ਦਾ ਅਰਥ ਦੱਸੋ।

() ਨਾਮ
() ਨਹਾਉਣਾ
() ਕਦੇ ਨਾ ਆਉਣਾ
() ਕਦੇ – ਕਦੇ ਆਉਣਾ

ਪ੍ਰਸ਼ਨ 3 . ਮਨੁੱਖ ਦੀ ਮਤਿ ਕਿਹੜੇ ਪਾਪਾਂ ਨਾਲ ਭਰੀ ਹੋਈ ਹੈ?

() ਬੁਰਾਈ
() ਨਿੰਦਿਆ
() ਵਿਸ਼ੇ – ਵਿਕਾਰਾਂ ਅਤੇ ਪਾਪਾਂ
() ਆਲਸ

ਪ੍ਰਸ਼ਨ 4 . ‘ਖੇਹ’ ਸ਼ਬਦ ਤੋਂ ਕੀ ਭਾਵ ਹੈ?

() ਖੇਸ
() ਦਰੀ
() ਬੁੱਕਲ
() ਮਿੱਟੀ

ਪ੍ਰਸ਼ਨ 5 . ਮਨੁੱਖ ਦੀ ਮੱਤ ਕਿਵੇਂ ਸਾਫ਼ ਹੋ ਸਕਦੀ ਹੈ?

() ਨਿੰਦਿਆ ਨਾਲ
() ਪਰਮਾਤਮਾ ਦੇ ਨਾਮ – ਸਿਮਰਨ ਨਾਲ
() ਚੁਗਲ਼ੀ ਨਾਲ
() ਹੰਕਾਰ ਨਾਲ