ਚੜ੍ਹ ਚੁਬਾਰੇ ਸੁੱਤਿਆ – ਅਭਿਆਸ ਦੇ ਪ੍ਰਸ਼ਨ – ਉੱਤਰ
ਪ੍ਰਸ਼ਨ 1 . ‘ਚੜ੍ਹ ਚੁਬਾਰੇ ਸੁੱਤਿਆ’ ਸੁਹਾਗ ਵਿੱਚ ਧੀ ਕੀ ਕਹਿੰਦੀ ਹੈ ਤੇ ਕਿਉਂ?
ਉੱਤਰ – ਇਸ ਸੁਹਾਗ ਵਿੱਚ ਧੀ ਆਪਣੇ ਬਾਬਲ, ਮਾਂ, ਚਾਚੇ ਤੇ ਚਾਚੀ ਨੂੰ ਆਪਣਾ ਵਿਆਹ ਕਰਨ ਲਈ ਕਹਿੰਦੀ ਹੈ, ਕਿਉਂਕਿ ਉਹ ਮੁਟਿਆਰ ਹੋ ਗਈ ਹੈ। ਉਸ ਦੇ ਰੂਪ ਵੱਲ ਲੋਕ ਮੈਲੀਆਂ ਨਜ਼ਰਾਂ ਨਾਲ ਦੇਖਦੇ ਹਨ ਤੇ ਉਸ ਨਾਲ ਦੀਆਂ ਕੁੜੀਆਂ ਸਹੁਰੇ ਚਲੀਆਂ ਗਈਆਂ ਹਨ।
ਪ੍ਰਸ਼ਨ 2 . ‘ਚੜ੍ਹ ਚੁਬਾਰੇ ਸੁੱਤਿਆ’ ਸੁਹਾਗ ਵਿੱਚ ਧੀ ਕੀਹਨੂੰ – ਕੀਹਨੂੰ ਸੰਬੋਧਨ ਕਰਦੀ ਹੈ?
ਉੱਤਰ – ਇਸ ਸੁਹਾਗ ਵਿੱਚ ਧੀ ਆਪਣੇ ਬਾਬਲ, ਮਾਂ, ਚਾਚੇ ਤੇ ਚਾਚੀ ਨੂੰ ਸੰਬੋਧਨ ਕਰਦੀ ਹੈ।
ਪ੍ਰਸ਼ਨ 3 . ‘ਚੜ੍ਹ ਚੁਬਾਰੇ ਸੁੱਤਿਆ’ ਸੁਹਾਗ ਵਿੱਚ ‘ਭਾਬੋ ਦੇ ਮਨ ਚਾ’ ਕਿਉਂ ਹੈ?
ਉੱਤਰ – ਭਾਬੀ ਦੇ ਮਨ ਵਿੱਚ ਚਾ ਇਸ ਕਰਕੇ ਹੈ, ਕਿਉਂਕਿ ਉਸ ਨੇ ਮੁਟਿਆਰ ਹੋਈ ਨਨਾਣ ਦਾ ਵਿਆਹ ਕਰਨਾ ਹੈ।