ਚੜ੍ਹ ਚੁਬਾਰੇ ਸੁੱਤਿਆ – ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1 . ‘ਚੜ੍ਹ ਚੁਬਾਰੇ ਸੁੱਤਿਆ’ ਸੁਹਾਗ ਦਾ ਸੰਬੋਧਨ ਕਿਸ – ਕਿਸ ਨੂੰ ਹੈ ?
ਉੱਤਰ – ਬਾਬਲ, ਮਾਂ, ਚਾਚੇ ਤੇ ਚਾਚੀ ਨੂੰ
ਪ੍ਰਸ਼ਨ 2 . ‘ਚੜ੍ਹ ਚੁਬਾਰੇ ਸੁੱਤਿਆ’ ਸੁਹਾਗ ਵਿੱਚ ਕਿਸ ਦੇ ਭਾਵ ਅੰਕਿਤ ਹਨ ?
ਉੱਤਰ – ਮੁਟਿਆਰ ਹੋਈ ਧੀ ਦੇ
ਪ੍ਰਸ਼ਨ 3 . ‘ਚੜ੍ਹ ਚੁਬਾਰੇ ਸੁੱਤਿਆ’ ਸੁਹਾਗ ਵਿੱਚ ਧੀ ਕਿਸ ਗੱਲ ਲਈ ਤਰਲਾ ਕਰ ਰਹੀ ਹੈ?
ਉੱਤਰ – ਵਿਆਹ ਲਈ
ਪ੍ਰਸ਼ਨ 4 . ਕੁੜੀ ਦੇ ਮਨ ਵਿੱਚ ਕਾਹਦਾ ਚਾਅ ਹੈ?
ਉੱਤਰ – ਵਿਆਹ ਦਾ
ਪ੍ਰਸ਼ਨ 5 . ‘ਚੜ੍ਹ ਚੁਬਾਰੇ ਸੁੱਤਿਆ’ ਤੋਂ ਕੀ ਭਾਵ ਹੈ ?
(ੳ) ਬੇਫ਼ਿਕਰ – ਬੇਪਰਵਾਹ
(ਅ) ਫ਼ਿਕਰਮੰਦ
(ੲ) ਘੂਕ ਸੁੱਤਾ
(ਸ) ਅਣੀਂਦਰਾ
ਪ੍ਰਸ਼ਨ 6 . ‘ਚੜ੍ਹ ਚੁਬਾਰੇ ਸੁੱਤਿਆ’ ਸੁਹਾਗ ਵਿੱਚ ਧੀ ਕਿਹੋ ਜਿਹੀ ਹੈ ?
ਉੱਤਰ – ਰੂਪਵਤੀ ਅਤੇ ਮੁਟਿਆਰ
ਪ੍ਰਸ਼ਨ 7 . ਧੀ ਕਿਸ ਚੀਜ਼ ਤੋਂ ਛੁਟਕਾਰਾ ਨਹੀਂ ਪਾ ਸਕਦੀ?
ਉੱਤਰ – ਆਪਣੇ ਰੂਪ ਤੋਂ
ਪ੍ਰਸ਼ਨ 8 . ਧੀ ਦੇ ਹਾਣ ਦੀਆਂ ਕਿੱਥੇ ਗਈਆਂ ਹਨ?
ਉੱਤਰ – ਸਹੁਰੇ ਘਰ
ਪ੍ਰਸ਼ਨ 9 . ਕੌਣ – ਕੌਣ ਮੁਟਿਆਰ ਧੀ ਦੇ ਵਿਆਹ ਦੇ ਫ਼ਿਕਰ ਕਾਰਨ ਰੋਂਦੇ ਹਨ?
ਉੱਤਰ – ਬਾਬਲ, ਮਾਂ, ਚਾਚਾ, ਚਾਚੀ ਤੇ ਭਰਾ
ਪ੍ਰਸ਼ਨ 10 . ਕਿਸ ਨੂੰ ਕੁੜੀ ਦੇ ਵਿਆਹ ਦਾ ਚਾਅ ਹੈ?
ਉੱਤਰ – ਭਾਬੀ ਨੂੰ
ਪ੍ਰਸ਼ਨ 11 . ‘ਚੜ੍ਹ ਚੁਬਾਰੇ ਸੁੱਤਿਆ’ ਲੋਕ ਗੀਤ ਦਾ ਰੂਪ ਕੀ ਹੈ?
ਉੱਤਰ – ਸੁਹਾਗ