ਨਵੀਂ ਪੁਰਾਣੀ ਤਹਿਜ਼ੀਬ – ਔਖੇ ਸ਼ਬਦਾਂ ਦੇ ਅਰਥ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਕਵਿਤਾ – ਭਾਗ (ਜਮਾਤ ਨੌਵੀਂ)
ਨਵੀਂ ਪੁਰਾਣੀ ਤਹਿਜ਼ੀਬ – ਵਿਧਾਤਾ ਸਿੰਘ ਤੀਰ
ਜੋਬਨ – ਜਵਾਨੀ
ਪਤਰਾ ਵਾਚਣਾ – ਦੌੜ ਜਾਣਾ
ਵਹਿ ਗਏ – ਚਲੇ ਗਏ, ਨਿਕਲ ਗਏ
ਦਾਨੇ – ਸਿਆਣੇ
ਤਦਬੀਰ – ਯਤਨ
ਤਹਿਜ਼ੀਬ – ਸੱਭਿਅਤਾ
ਕਪਲਾ ਗਊ – ਇੱਕ ਗਊ ਜੋ ਮਨ ਚਿਤਵੇਂ ਪਦਾਰਥ ਦਿੰਦੀ ਹੈ।
ਜ਼ਹਿਮਤ – ਰੋਗ, ਦੁੱਖ – ਦਰਦ
ਤੀਕ – ਤੱਕ
ਆਖੀ ਜਾਣੀ – ਕਹੀ ਜਾਣੀ
ਬਰਕਤ – ਤਰੱਕੀ, ਵਾਧਾ
ਫੁੱਟ – ਵਿਦਰੋਹ, ਨਫ਼ਰਤ
ਚੰਚਲ – ਸ਼ਰਾਰਤੀ
ਟੱਬਰ – ਪਰਿਵਾਰ
ਛਾਤੀ ‘ਤੇ ਮੂੰਗ ਦਲਣੀ – ਕਿਸੇ ਦੇ ਸਾਹਮਣੇ ਉਸ ਨੂੰ ਦੁਖਾਉਣ ਵਾਲੀ ਗੱਲ ਕਰਨੀ
ਰੱਤ – ਲਹੂ
ਲਿੱਸਾ – ਕਮਜ਼ੋਰ
ਵਰਿਆਮਾਂ – ਯੋਧਿਆਂ
ਪੈਲ਼ੀ ਦੀ ਵਾਟ – ਖੇਤਾਂ ਤੱਕ ਦਾ ਸਫ਼ਰ
ਕੋਠੀ – ਦਿਲ
ਹਲਦੀ – ਧੜਕਦੀ
ਵੇਸ – ਪਹਿਰਾਵਾ
ਤੌਕ – ਅਪਰਾਧੀ ਦੇ ਗਲ ਪਾਈ ਭਾਰੀ ਜ਼ੰਜੀਰ