ਸਾਂਝੀ ਕੰਧ – ਔਖੇ ਸ਼ਬਦਾਂ ਦੇ ਅਰਥ
ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ
ਕਹਾਣੀ – ਭਾਗ (ਜਮਾਤ ਨੌਵੀਂ)
ਸਾਂਝੀ ਕੰਧ – ਸੰਤੋਖ ਸਿੰਘ ਧੀਰ
ਖੱਜਲ ਖੁਆਰੀ – ਪਰੇਸ਼ਾਨੀ
ਪੁੱਜਤ – ਪਹੁੰਚ
ਰੇੜ੍ਹਕਾ – ਝਗੜਾ
ਖਣ – ਛੱਤ ਦੇ ਦੋ ਸ਼ਤੀਰਾਂ ਦੇ ਵਿਚਕਾਰਲੀ ਥਾਂ
ਕਬੀਲਦਾਰੀ – ਟੱਬਰ / ਪਰਿਵਾਰ ਨੂੰ ਚਲਾਉਣ ਦਾ ਭਾਵ, ਟੱਬਰਦਾਰੀ
ਭੌਂ – ਜ਼ਮੀਨ
ਬੈ ਕਰਨੀ ਪਈ – ਵੇਚਣੀ ਪਈ
ਆਬਾਦੀ – ਵਸੋਂ
ਵਡਾਰੂਆਂ – ਬਜ਼ੁਰਗਾਂ
ਭਗਾਂ – ਭਾਗ, ਹਿੱਸੇ, ਵਿਰਲਾਂ
ਥੋਥੜ – ਬੁੱਢੀ, ਪੁਰਾਣੀ ਹੋਈ
ਰੇਹੀ – ਕੱਲਰ ਵਾਲੀ
ਜੱਖਣਾ ਪੁੱਟਣਾ – ਖਰਾਬ ਕਰ ਦੇਣਾ, ਬੁਰਾ ਹਾਲ ਕਰਨਾ
ਬੋਦੀਆਂ – ਖੋਖਲੀਆਂ, ਪੁਰਾਣੀਆਂ, ਕਮਜ਼ੋਰ
ਸ਼ਰੀਕ – ਭਰਾ – ਭਾਈ, ਹਿੱਸੇਦਾਰ, ਬਰਾਬਰ ਹੱਕ ਰੱਖਦਾ ਆਦਮੀ
ਸੌਰਨਾ – ਠੀਕ ਹੋਣ, ਸਰਨਾ, ਸੁਧਰਨਾ
ਅਹੁਲ – ਕਾਹਲ਼ੀ, ਛੇਤੀ
ਕਿੱਕਣ – ਕਿੱਦਾਂ
ਪੈਰਾਂ ‘ਤੇ ਪਾਣੀ ਨਾ ਪੈਣ ਦੇਣਾ – ਕਸੂਰ ਬਿਲਕੁਲ ਨਾ ਮੰਨਣਾ, ਨਾਲੇ ਕਸੂਰਵਾਰ ਹੋਣਾ ਨਾਲ਼ੇ ਸੱਚੇ ਬਣਨਾ
ਨਿਮਾਣਾ – ਜਿਸ ਦਾ ਕੋਈ ਮਾਣ ਨਹੀਂ, ਬਿਨਾਂ ਅਭਿਮਾਨ ਦੇ
‘ਸਾਨ – ਅਹਿਸਾਨ
ਅਟਕਿਆ – ਰੁਕਿਆ
ਰੁਖ਼ – ਰੁਲੀ, ਪੈਂਤਰਾ
ਘੱਪਲ – ਮੂਰਖ
ਜਿਕੁਣ – ਜਿਸ ਤਰ੍ਹਾਂ
ਓਕਣੇ – ਉਸੇ ਤਰ੍ਹਾਂ
ਅੜਬਾਈ – ਅੜਬਪੁਣਾ
ਖੰਗੂਰਿਆ – ਖੰਗੂਰਾ ਮਾਰਿਆ
ਰਮਜ਼ – ਭੇਦ
ਵੱਟ ਚੜ੍ਹਣਾ – ਗ਼ੁੱਸਾ ਚੜ੍ਹਨਾ
ਸੰਘਣੀਆਂ – ਨੇੜੇ – ਨੇੜੇ
ਫਾਹੇ ਚੜ੍ਹਣਾ – ਫਾਂਸੀ ਚੜ੍ਹਣਾ
ਜੁੱਤੀ ਹੇਠ ਆਉਣਾ – ਅਹਿਸਾਨਮੰਦ ਹੋਣਾ
ਤਾੜ ਦਿੱਤਾ – ਝਿੜਕ ਦਿੱਤਾ
ਖਾਹ – ਮਖ਼ਾਹ – ਬਿਨਾਂ ਰਜ਼ਾਮੰਦੀ, ਜ਼ਬਰਦਸਤੀ
ਹਾਮੀ ਭਰਨੀ – ਹਿਮਾਇਤ ਕਰਨੀ, ਸਿਫ਼ਾਰਸ਼ ਕਰਨੀ
ਕੰਨੀ – ਵੱਲ
ਅੜਿੱਕਾ ਪਾਉਣਾ – ਰੋਕ ਪਾਉਣੀ, ਵਿਘਨ ਪਾਉਣਾ
ਕੋਰਾ – ਬੇਲਿਹਾਜ਼ਾਂ
ਮੁੱਚ ਕੇ – ਨੀਵਾਂ / ਨਿਮਰ ਹੋ ਕੇ, ਝੁੱਕ ਕੇ
ਸਮਾਈ – ਵਿਤ, ਧੀਰਜ, ਸੁੱਲ੍ਹਾ
ਮਜੂਰੀ – ਮਜ਼ਦੂਰੀ
ਕਾਂਪ ਖਾਣੀ – ਨੁਕਸਾਨ ਝੱਲਣਾ, ਘਾਟਾ ਖਾਣਾ
ਸ਼ੀਂਹ – ਸ਼ੇਰ
ਠਰ੍ਹਮੇ – ਧੀਰਜ
ਚੱਟੀ – ਜੁਰਮਾਨਾ
ਸਬਰ – ਹੌਸਲਾ
ਹਿੱਕ ਝਾਪੜੀ – ਵੰਗਾਰਿਆ
ਤੜ੍ਹੀ – ਫੋਕਾ ਰੋਹਬ, ਧੌਂਸ, ਡੀਂਗ
ਹਰਜਾਨਾ – ਹਾਨੀ, ਘਾਟਾ
ਲਿੱਸਾ – ਕਮਜ਼ੋਰ
ਗੜ੍ਹਕੇ ਨਾਲ – ਉੱਚੀ ਆਵਾਜ਼ ਵਿੱਚ
ਸੈਨਤ – ਇਸ਼ਾਰਾ
ਕੋਸਣ ਲੱਗਾ – ਬੁਰਾ ਭਲਾ ਕਹਿਣ ਲੱਗਾ
ਲੋਟ – ਪਾਸੇ
ਟੱਲੀ ਵਰਗਾ – ਖਰਾ, ਟੱਲੀ ਵਾਂਗ ਖੜਕਣ ਵਾਲਾ
ਚਕੋਰ – ਚੌਰਸ
ਪਾਸਵੱਲੀ – ਛੱਤ ਦੀ ਕੰਧ ਉੱਤੇ ਉਸ ਦੇ ਬਰਾਬਰ ਰੱਖੀ ਸ਼ਤੀਰੀ
ਹੁਲੀਆ – ਸ਼ਕਲ – ਸੂਰਤ, ਮੁਹਾਂਦਰਾ
ਦਲਿੱਦਰ – ਗੰਦਗੀ
ਨੰਨਾ – ਨਾਂਹ, ਇਨਕਾਰ
ਚੌਂਤਰਾ – ਥੜ੍ਹਾ
ਸੱਥ – ਪੰਚਾਇਤ ਦੇ ਬੈਠਣ ਦੀ ਥਾਂ, ਪਿੰਡ ਵਿੱਚ ਉਹ ਥਾਂ ਜਿੱਥੇ ਲੋਕ ਮਿਲ ਕੇ ਬੈਠਣ
ਨਮੋਸ਼ੀ – ਸ਼ਰਮਿੰਦਗੀ, ਬਦਨਾਮੀ
ਇੱਕ – ਟੱਕ – ਲਗਾਤਾਰ, ਨਿਰੰਤਰ
ਜਮਾ – ਬਿਲਕੁਲ
ਸਾਹਲ – ਲੋਹੇ ਦਾ ਲਾਟੂ ਜਿਸ ਨਾਲ ਰੱਸੀ ਬੱਧੀ ਹੁੰਦੀ ਹੈ, ਰਾਜ – ਇਸਤਰੀ ਸੇਧ ਦੇਖਣ ਲਈ ਇਸ ਦੀ ਵਰਤੋਂ ਕਰਦੇ ਹਨ।
ਤਤੀਰੀ – ਧਾਰ
ਟੀਕ – ਤਤੀਰੀ
ਝੱਜੂ ਪਿਆ – ਝਗੜਾ ਖੜ੍ਹਾ ਕੀਤਾ, ਬਖੇੜਾ ਪਿਆ
ਰੂਦ ਛਣਿਆ – ਗਾਲਾਂ ਦਿੱਤੀਆਂ
ਹੱਜ – ਸਵਾਦ
ਪਾਟਕ – ਪਾੜ, ਫੁੱਟ
ਪੁਸ਼ਤਾਂ – ਪੀੜ੍ਹੀਆਂ
ਆਥਣ – ਸ਼ਾਮ
ਚੌਂਕਿਆ – ਤ੍ਰਭਕਿਆ
ਕੰਧ ਓਹਲੇ ਪਰਦੇਸ ਹੋਣਾ – ਓਹਲੇ ਹੋਇਆ ਵਿਅਕਤੀ ਪਰਦੇਸ ਗਏ ਦੇ ਬਰਾਬਰ ਹੁੰਦਾ ਹੈ
ਨੌਹਾਂ ਨਾਲੋਂ ਮਾਸ ਨਹੀਂ ਟੁੱਟਦਾ – ਆਪਣੇ ਪਰਾਏ ਨਹੀਂ ਹੁੰਦੇ, ਆਪਣਿਆਂ ਵਿਚਲਾ ਲੜਾਈ – ਝਗੜਾ ਛੇਤੀ ਦੂਰ ਹੋ ਜਾਂਦਾ ਹੈ।
ਝਕਦਾ – ਝਕਾਉਂਦਾ – ਝਿਝਕਦਾ ਹੋਇਆ
ਖੜ੍ਹੇ ਦਾ ਖੜ੍ਹਾ ਰਹਿ ਜਾਣਾ – ਹੈਰਾਨ ਰਹਿ ਜਾਣਾ
ਬਾਈ – ਭਾਈ, ਭਰਾ
ਨਿਢਾਲ – ਕਮਜ਼ੋਰ, ਬੇਵਸ
ਕਰਾਰ – ਪਕਿਆਈ, ਚੈਨ, ਤਸੱਲੀ
ਤਿੱਗ – ਧੜ, ਸਰੀਰ
ਚੁਗਾਠ ਬਚ ਰਹੇ, ਵਾਣ ਵਥੇਰਾ – ਜ਼ਿੰਦਗੀ ਬਚ ਰਹੇ ਹੋਰ ਕਿਸੇ ਚੀਜ਼ ਦੀ ਕਮੀ ਨਹੀਂ
ਅਲਾਜ – ਇਲਾਜ
ਹੂਕ – ਚੀਸ, ਪੀੜ, ਦੁੱਖ ਨਾਲ ਕੁਰਲਾਉਣ ਦੀ ਅਵਾਜ਼
ਅੱਖਾਂ ਸਿੰਮ ਆਈਆਂ – ਅੱਖਾਂ ਵਿੱਚ ਹੰਝੂਆਂ ਦਾ ਪਾਣੀ ਸਿੰਮ ਆਇਆ, ਅੱਖਾਂ ਭਰ ਆਈਆਂ
ਗੱਚ – ਗਲਾ
ਦੋਖੀ – ਵੈਰੀ,ਬੁਰਾ ਚਾਹੁਣ ਵਾਲਾ
ਅਪਣੱਤ – ਆਪਣਾਪਣ, ਆਪਣਾ ਜਾਣਨ ਦਾ ਭਾਵ
ਪਰਲ – ਪਰਲ – ਤਤੀਰੀ ਬੰਨ੍ਹ ਕੇ, ਜ਼ਾਰ – ਜ਼ਾਰ
ਨਾਬਰ – ਇਨਕਾਰੀ