ਔਖੇ ਸ਼ਬਦਾਂ ਦੇ ਅਰਥ – ਵਿਸਾਖੀ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਕਵਿਤਾ – ਭਾਗ (ਜਮਾਤ ਨੌਵੀਂ)
ਵਿਸਾਖੀ ਦਾ ਮੇਲਾ – ਧਨੀ ਰਾਮ ਚਾਤ੍ਰਿਕ
ਲੁਕਾਠ – ਫਲ ਦੀ ਕਿਸਮ
ਰੱਸਿਆ – ਰਸ ਪਿਆ, ਰਸ ਨਾਲ ਭਰ ਗਿਆ
ਹੱਸਿਆ – ਖਿੜ ਪਿਆ
ਬਹਾਰ – ਬਸੰਤ ਰੁੱਤ
ਲਿਫ਼ਾਈਆਂ – ਨੀਵੀਆਂ ਹੋ ਗਈਆਂ
ਸਾਈਂ – ਪਰਮਾਤਮਾ
ਨਿਗਾਹ – ਨਜ਼ਰ
ਸਵੱਲੀ – ਚੰਗੀ, ਮਿਹਰਬਾਨੀ ਵਾਲੀ
ਵਣਜਾਰੇ – ਸੁਦਾਗਰ, ਵਪਾਰੀ
ਕੁੰਜਾਂ ਤੇ ਫੀਤੇ – ਦੁਪੱਟਿਆਂ ਉੱਪਰ ਲਾਉਣ ਵਾਲੀਆਂ ਕਿਨਾਰੀਆਂ
ਝੂਠੇ – ਨਕਲੀ
ਸ਼ੌਕੀਆਂ – ਸ਼ੁਕੀਨਾਂ, ਚਾਅ ਵਾਲੇ
ਖੱਲੀ ਏ – ਖੜ੍ਹੀ ਏ
ਥਾਈਂ – ਥਾਈਂ – ਹਰ ਥਾਂ ਤੇ
ਛਿੰਝ – ਘੋਲ
ਵੰਝਲੀ – ਬੰਸਰੀ
ਲੰਗੋਜ਼ਾ – ਅਲਗੋਜ਼ਾ, ਬੰਸਰੀ ਵਰਗਾ ਇੱਕ ਲੋਕ ਸਾਜ਼
ਕੱਠਾ – ਇਕੱਠਾ
ਮੱਲੀ ਏ – ਥਾਂ ਘੇਰੀ ਹੈ
ਸੂਰੇ – ਸੂਰਮੇ
ਕੋਹ – ਲਗਭਗ ਦੋ ਕਿਲੋਮੀਟਰ ਦਾ ਫ਼ਾਸਲਾ