ਔਖੇ ਸ਼ਬਦਾਂ ਦੇ ਅਰਥ – ਵਹਿਮੀ ਤਾਇਆ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਵਾਰਤਕ – ਭਾਗ (ਜਮਾਤ ਨੌਵੀਂ)
ਵਹਿਮੀ ਤਾਇਆ – ਸੂਬਾ ਸਿੰਘ
ਕਸੂਰ – ਦੋਸ਼
ਇਸ਼ਕ – ਪਿਆਰ
ਸਨੇਹ – ਪ੍ਰੇਮ
ਜ਼ਿੰਦਗੀ – ਜੀਵਨ
ਜੀਓ ਆਇਆਂ ਨੂੰ ਕਹਿਣਾ – ਸਵਾਗਤ ਕਰਨਾ
ਨਬਜ਼ – ਗੁੱਟ ਦੀ ਉਹ ਨਾੜ ਜੋ ਕਿ ਹਰ ਸਮੇਂ ਹਰਕਤ ਵਿੱਚ ਰਹਿੰਦੀ ਹੈ, ਜਿਸ ਨੂੰ ਵੇਖ ਕੇ ਬਿਮਾਰੀ ਦਾ ਪਤਾ ਲਾਉਂਦੇ ਹਨ।
ਮਾੜੀ – ਮਾੜੀ ਭਖ = ਥੋੜ੍ਹਾ – ਥੋੜ੍ਹਾ ਬੁਖ਼ਾਰ
ਨੱਪਿਆ – ਫੜਿਆ, ਦਬਾਇਆ
ਓਹੜ – ਪੋਹੜ = ਇਲਾਜ, ਉਪਾਅ
ਖਹਿੜਾ – ਪਿੱਛਾ, ਜ਼ਿੱਦ, ਹੱਠ
ਗਲੇਡੂ – ਅੱਖਾਂ ਵਿੱਚ ਹੰਝੂ
ਕੋਹ ਵਾਟ – ਰਾਹ, ਪੰਧ
ਹਮਦਰਦੀ – ਸਹਾਨੂਭੂਤੀ
ਪਿੰਡਾ – ਸਰੀਰ
ਧਨੰਤਰ – ਦੇਵਤਿਆਂ ਦਾ ਵੈਦ, ਜਿਹੜਾ ਪੁਰਾਣਾਂ ਮੁਤਾਬਕ ਦੇਵਤਿਆਂ ਅਤੇ ਦੈਂਤਾਂ ਦੇ ਸਮੁੰਦਰ ਰਿੜਕਦੇ ਹੋਈ ਨਿਕਲਿਆ ਸੀ
ਚਾਰਪਾਈ – ਮੰਜੀ
ਰਾਜ – ਰਹੱਸ
ਕੀਟਾਣੂ – ਜਰਾਸੀਮ, ਛੋਟੇ – ਛੋਟੇ ਕੀੜੇ
ਜਰਮ – ਜਰਾਸੀਮ, ਕੀਟਾਣੂ
ਜੁਆਕ – ਬਾਲਕ
ਹੱਥਾਂ – ਪੈਰਾਂ ਦੀ ਪੈ ਜਾਣੀ = ਘਬਰਾ ਜਾਣਾ
ਚਾਂਗਰਾਂ ਮਾਰਨਾ – ਚੀਕਾਂ ਮਾਰਨਾ
ਮੁਹਿੰਮ – ਅਭਿਮਾਨ
ਕਪਾਲ ਕਿਰਿਆ ਕਰਨਾ – ਬਿਲਕੁਲ ਖ਼ਤਮ ਕਰ ਦੇਣਾ
ਨੱਸਣਾ – ਦੌੜਨਾ, ਭੱਜਣਾ
ਜਨੌਰ – ਜਾਨਵਰ
ਹਰਨ – ਚੌਕੜੀਆਂ ਭਰਨਾ = ਡਰ ਕੇ ਦੌੜਨਾ
ਦੋਧੇ ਭੁਣਾਉਣਾ – ਸੌਖਾ ਕੰਮ ਕਰਾਉਣਾ
ਚਾਰਾ – ਢੰਗ, ਹੀਲਾ, ਉਪਾਅ
ਨਿਹੋਰੇ ਲਾਲ – ਬੋਲੀ ਮਾਰਨਾ, ਮਿਹਣੇ, ਗਿੱਲੇ
ਟੈਟਨਸ – ਇੱਕ ਬਿਮਾਰੀ
ਲੋਰ – ਨਸ਼ਾ
ਬਾਂਗਾਂ ਮਾਰੀਆਂ – ਅਵਾਜ਼ਾਂ ਮਾਰੀਆਂ
ਮਨਚਲਾ – ਸ਼ਰਾਰਤੀ
ਵਿਥਿਆ – ਕਹਾਣੀ
ਸੂਆ – ਟੀਕਾ
ਤੱਤਾ – ਗਰਮ
ਹਾਦਸਾ – ਦੁਰਘਟਨਾ
ਫੱਟੜ – ਜਖ਼ਮੀ
ਤਕੜਾ – ਮਜ਼ਬੂਤ
ਜ਼ਾਹਰਾ – ਪ੍ਰਗਟ ਰੂਪ ਵਿੱਚ ਸਾਹਮਣੇ
ਬਾਉਂਕੇ ਦਿਹਾੜੇ – ਬੁਰਾ ਹਾਲ
ਅਫਾਰਾ – ਗੈਸ
ਸਿੱਕਾ ਢਾਲਣਾ – ਕੰਮ ਕਰਨਾ ਔਖਾ ਹੋ ਗਿਆ
ਮੌਲੀਆਂ – ਧਾਗੇ
ਚੌਰਸਤਾ – ਚੌਰਾਹਾ
ਬਲਾ – ਭੈੜੀ ਆਤਮਾ, ਬਦਹੂਰ
ਤਿਲਚੌਲੀ – ਤਿਲਾਂ ਤੇ ਚੌਲ਼ਾਂ ਦਾ ਮਿਸ਼ਰਨ
ਹਾਲੀ – ਕਿਸਾਨ, ਹਲ ਵਾਹੁਣ ਵਾਲਾ
ਕੰਨੀ – ਕਿਨਾਰਾ
ਬੋਝਾ – ਜੇਬ
ਹਰਕਤ – ਗਤੀ
ਧਰਵਾਸ – ਹੌਸਲਾ, ਤਸੱਲੀ, ਭਰੋਸਾ
ਝਾੜ – ਝਪਾੜ = ਜਾਦੂ – ਟੂਣਾ
ਖਹਿੜੇ ਪੈ ਗਿਆ – ਪਿੱਛੇ ਪੈ ਗਿਆ
ਭਰੜਾਈ – ਭਾਰੀ ਅਵਾਜ਼
ਭੁੱਬਾਂ ਨਿਕਲ ਜਾਣੀਆਂ – ਰੋਣ ਲੱਗ ਜਾਣਾ
ਮਾਰ – ਖੰਢੀ ਬੱਕਰੀ = ਸਿੰਘ ਮਾਰਨ ਵਾਲੀ ਬੱਕਰੀ