ਇੱਕ ਸ਼ਬਦ ਜਾਂ ਲਾਈਨ ਵਿੱਚ ਪ੍ਰਸ਼ਨਾਂ ਦੇ ਉੱਤਰ – ਸਮਾਂ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਕਵਿਤਾ – ਭਾਗ (ਜਮਾਤ ਨੌਵੀਂ)
ਸਮਾਂ – ਭਾਈ ਵੀਰ ਸਿੰਘ ਜੀ
ਪ੍ਰਸ਼ਨ 1 . ਆਧੁਨਿਕ ਕਵਿਤਾ ਦਾ ਮੋਢੀ ਕੌਣ ਹੈ ?
ਉੱਤਰ – ਭਾਈ ਵੀਰ ਸਿੰਘ
ਪ੍ਰਸ਼ਨ 2 . ਭਾਈ ਵੀਰ ਸਿੰਘ ਦੀ ਕਿਹੜੀ ਕਾਵਿ ਪੁਸਤਕ ਨੂੰ ਸਾਹਿਤ ਅਕਾਦਮੀ ਨਾਲ ਪੁਰਸਕ੍ਰਿਤ ਕੀਤਾ ਗਿਆ ?
ਉੱਤਰ – ਮੇਰੇ ਸਾਈਆ ਜੀਓ ਨੂੰ
ਪ੍ਰਸ਼ਨ 3 . ‘ਸਮਾਂ’ ਕਵਿਤਾ ਦੀ ਰਚਨਾ ਕਿਸ ਨੇ ਕੀਤੀ?
ਉੱਤਰ – ਭਾਈ ਵੀਰ ਸਿੰਘ ਨੇ
ਪ੍ਰਸ਼ਨ 4 . ਕਵੀ ਸਮੇਂ ਨੂੰ ਰੋਕਣ ਲਈ ਕੀ – ਕੀ ਯਤਨ ਕਰਦਾ ਹੈ ?
ਉੱਤਰ – ਕਵੀ ਨੇ ਸਮੇਂ ਨੂੰ ਰੋਕਣ ਲਈ ਉਸ ਅੱਗੇ ਤਰਲੇ ਮਿੰਨਤਾਂ ਕੀਤੀਆਂ। ਉਸ ਨੇ ਸਮੇਂ ਨੂੰ ਕੰਨੀ ਤੋਂ ਫੜਨ ਦੀ ਵੀ ਕੋਸ਼ਿਸ਼ ਕੀਤੀ, ਪਰ ਸਫਲ ਨਾ ਰਿਹਾ।
ਪ੍ਰਸ਼ਨ 5 . ਕਵਿਤਾ ‘ਸਮਾਂ’ ਵਿੱਚ ਕਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ?
ਉੱਤਰ – ਸਮੇਂ ਨੂੰ
ਪ੍ਰਸ਼ਨ 6 . ਕਵਿਤਾ ‘ਸਮਾਂ’ ਅਨੁਸਾਰ ਕੌਣ ਠਹਿਰਨ ਦੀ ਜਾਚ ਨਹੀਂ ਜਾਣਦਾ ?
ਉੱਤਰ – ਸਮਾਂ
ਪ੍ਰਸ਼ਨ 7 . ਸਮੇਂ ਨੂੰ ਕਾਬੂ ਕਰਕੇ ਕੌਣ ਨਹੀਂ ਰੱਖ ਸਕਦਾ?
ਉੱਤਰ – ਮਨੁੱਖ
ਪ੍ਰਸ਼ਨ 8 . ਅਜੋਕੇ ਸਮੇਂ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ ?
ਉੱਤਰ – ਕੋਈ ਸ਼ੁੱਭ ਕੰਮ ਕਰਕੇ
ਪ੍ਰਸ਼ਨ 9 . ਕੀ ਬੀਤਿਆ ਸਮਾਂ ਮੁੜ ਕੇ ਵਾਪਸ ਆਉਂਦਾ ਹੈ ?
ਉੱਤਰ – ਨਹੀਂ