ਜੰਗ ਦਾ ਹਾਲ – ਪਾਠ ਨਾਲ ਸੰਬੰਧਿਤ ਪ੍ਰਸ਼ਨ – ਉੱਤਰ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਕਵਿਤਾ – ਭਾਗ (ਜਮਾਤ ਦਸਵੀਂ)
ਜੰਗ ਦਾ ਹਾਲ – ਸ਼ਾਹ ਮੁਹੰਮਦ
ਪ੍ਰਸ਼ਨ 1 . ‘ਜੰਗ ਦਾ ਹਾਲ’ ਸਿਰਲੇਖ ਹੇਠ ਦਰਜ ਰਚਨਾ ਵਿੱਚ ਸਿੰਘਾਂ ਤੇ ਅੰਗਰੇਜ਼ਾਂ ਦੀ ਲੜਾਈ / ਜੰਗ ਦਾ ਜੋ ਹਾਲ ਬਿਆਨ ਕੀਤਾ ਗਿਆ ਹੈ, ਉਸ ਦਾ ਵਰਨਣ 50 – 60 ਸ਼ਬਦਾਂ ਵਿੱਚ ਲਿਖੋ।
ਉੱਤਰ – ‘ਜੰਗ ਦਾ ਹਾਲ’ ਨਾਂ ਦੀ ਰਚਨਾ ਵਿੱਚ ਫੇਰੂ ਸ਼ਹਿਰ ਨਾਂ ਦੇ ਸਥਾਨ ‘ਤੇ ਹੋਈ ਸਿੰਘਾਂ ਤੇ ਅੰਗਰੇਜ਼ਾਂ ਦੀ ਲੜਾਈ ਦਾ ਵਰਨਣ ਹੈ।
ਇਸ ਲੜਾਈ ਵਿੱਚ ਸਿੱਖ ਫ਼ੌਜਾਂ ਬਹਾਦਰੀ ਨਾਲ ਲੜੀਆਂ ਅਤੇ ਉਹਨਾਂ ਗੋਰਿਆਂ / ਅੰਗਰੇਜ਼ਾਂ ਦੇ ਗੰਜ / ਸਿਰ ਲਾਹ ਸੁੱਟੇ। ਟੁੰਡੇ ਲਾਟ (ਲਾਰਡ ਹਾਰਡਿੰਗ) ਨੇ ਗੁੱਸੇ ਵਿੱਚ ਆ ਕੇ ਜ਼ੋਰ ਨਾਲ ਮੁਕਾਬਲਾ ਕਰਨ ਦਾ ਹੁਕਮ ਦਿੱਤਾ।
ਉਹਨਾਂ ਤੋਪਾਂ ਨਾਲ ਸਿੱਖ ਫ਼ੌਜ ‘ਤੇ ਹਮਲਾ ਕੀਤਾ ਅਤੇ ਅੰਤ ਅੰਗਰੇਜ਼ਾਂ ਨੇ ਮੈਦਾਨ ਮੱਲ ਲਿਆ। ਹਿੰਦ / ਅੰਗਰੇਜ਼ਾਂ ਅਤੇ ਪੰਜਾਬ / ਸਿੰਘਾਂ ਦੀ ਇਸ ਜੰਗ ਵਿੱਚ ਦੋਵੇਂ ਧਿਰਾਂ ਬਹਾਦਰੀ ਨਾਲ ਲੜੀਆਂ ਪਰ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਤੋਂ ਬਿਨਾਂ ਸਿੱਖ ਫ਼ੌਜਾਂ ਜਿੱਤ ਕੇ ਵੀ ਅੰਤ ਨੂੰ ਹਾਰ ਗਈਆਂ।
ਪ੍ਰਸ਼ਨ 2 . ‘ਜੰਗ ਦਾ ਹਾਲ’ ਨਾਂ ਦੀ ਰਚਨਾ ਦਾ ਕੇਂਦਰੀ ਭਾਵ 50 – 60 ਸ਼ਬਦਾਂ ਵਿੱਚ ਲਿਖੋ।
ਉੱਤਰ – ਫੇਰੂ ਸ਼ਹਿਰ ਨਾਂ ਦੇ ਸਥਾਨ ‘ਤੇ ਸਿੰਘਾਂ / ਸਿੱਖ ਫ਼ੌਜਾਂ ਅਤੇ ਅੰਗਰੇਜ਼ਾਂ ਦੀ ਹੋਈ ਲੜਾਈ ਵਿੱਚ ਸਿੱਖ ਫ਼ੌਜਾਂ ਬਹਾਦਰੀ ਨਾਲ ਲੜੀਆਂ ਅਤੇ ਉਹਨਾਂ ਅੰਗਰੇਜ਼ਾਂ ਦੀ ਚੰਗੀ ਤਬਾਹੀ ਕੀਤੀ।
ਸਿੱਖ ਫ਼ੌਜਾਂ ਨੇ ਅੰਗਰੇਜ਼ਾਂ / ਗੋਰਿਆਂ ਦੇ ਗੰਜ / ਸਿਰ ਲਾਹ ਸੁੱਟੇ। ਪਰ ਮਹਾਰਾਜਾ ਰਣਜੀਤ ਸਿੰਘ ਦੀ ਸੁਯੋਗ ਅਗੁਵਾਈ ਦੀ ਅਣਹੋਂਦ ਵਿੱਚ ਸਿੱਖ ਫ਼ੌਜਾਂ ਜਿੱਤ ਕੇ ਵੀ ਅੰਤ ਹਾਰ ਗਈਆਂ।
ਜੇਕਰ ਮਹਾਰਾਜਾ ਰਣਜੀਤ ਸਿੰਘ ਹੁੰਦੇ ਤਾਂ ਉਹ ਖਾਲਸੇ ਦੀਆਂ ਕੁਰਬਾਨੀਆਂ ਦਾ ਮੁੱਲ ਪਾਉਂਦੇ।