ਪ੍ਰਾਰਥਨਾ – ਔਖੇ ਸ਼ਬਦਾਂ ਦੇ ਅਰਥ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਪ੍ਰਾਰਥਨਾ – ਡਾ. ਬਲਬੀਰ ਸਿੰਘ

ਵਾਰਤਕ – ਭਾਗ (ਜਮਾਤ – ਦਸਵੀਂ)

ਰਾਠ – ਰਾਜਾ, ਸਰਦਾਰ

ਬੇਪ੍ਰਵਾਹ – ਬੇਫ਼ਿਕਰ

ਵਾਕਣ – ਵਾਂਗ

ਕਾਇਲ – ਮੁਰੀਦ

ਅਰਜ਼ – ਬੇਨਤੀ

ਇਕਸੁਰ – ਇੱਕੋ ਸੁਰ ਵਿੱਚ

ਅਹਿਮੀਅਤ – ਖ਼ਾਸੀਅਤ

ਪਰਮਾਰਥ – ਦੂਜੇ ਦੀ ਭਲਾਈ ਲਈ ਕੀਤਾ ਕੰਮ

ਮੁੱਢ – ਅਰੰਭ, ਮੂਲ

ਸਿੱਟਾ – ਨਤੀਜਾ, ਫਲ

ਸਿਲਸਿਲਾ – ਲਗਾਤਾਰ ਚੱਲਣ ਦਾ ਭਾਵ, ਲੜੀ

ਪ੍ਰਯਤਨ – ਕੋਸ਼ਿਸ਼

ਨਿਰਾਲੀ – ਅਨੋਖੀ

ਯਾਚਨਾ – ਬੇਨਤੀ, ਅਰਦਾਸ

ਸਰਬੱਤ – ਸਾਰੀ ਮਨੁੱਖਤਾ

ਹਸਤੀ – ਹੋਂਦ, ਵਜੂਦ

ਲੀਨ – ਮਸਤ

ਨੁਕਸ – ਦੋਸ਼, ਕਮੀ

ਖਹਿੜਾ – ਮਗਰ ਪੈਣ ਦਾ ਭਾਵ, ਜ਼ਿੱਦ

ਤਤਖਿਣ – ਉਸੇ ਸਮੇਂ

ਲੀੜੇ – ਕੱਪੜੇ

ਅਵਸਥਾ – ਹਾਲਤ

ਮਾਯਾ – ਮਾਇਆ

ਕਰਾਮਾਤ – ਚਮਤਕਾਰ

ਸ਼ੰਕਾ – ਸੰਦੇਹ, ਸ਼ੱਕ

ਵਿਅਰਥ – ਬੇਕਾਰ

ਸਿੱਖਿਆਦਾਇਕ – ਸਿੱਖਿਆ ਦੇਣ ਵਾਲਾ

ਸਾਖਯਾਤ – ਪ੍ਰਤੱਖ, ਪ੍ਰਗਟ

ਮਨੋਹਰ – ਸੋਹਣਾ, ਸੁੰਦਰ

ਵਾਰਤਾ – ਵਰਨਣ, ਬਿਰਤਾਂਤ

ਉਦਾਰਤਾ – ਖੁੱਲ੍ਹਾ ਸੁਭਾਅ

ਫਸਾਦ – ਲੜਾਈ – ਝਗੜਾ

ਅੱਡ – ਅਲੱਗ, ਭਿੰਨ

ਤੀਸ ਮਾਰ ਖਾਂ – ਆਕੜਖੋਰ

ਖਾਲਾ ਜੀ ਦਾ ਵਾੜਾ – ਸੌਖਾ ਕੰਮ

ਮੁਹਿੰਮ – ਲੜਾਈ, ਜੰਗ

ਔਕੜ – ਮੁਸੀਬਤ

ਧਾਵੜੀ – ਹਮਲਾ ਕਰ ਕੇ ਲੁੱਟ ਖੋਹ ਕਰਨ ਵਾਲਾ, ਡਾਕੂ

ਆਕੀ – ਬਾਗ਼ੀ

ਖਾਣ – ਖਜ਼ਾਨਾ, ਭੰਡਾਰ

ਸਦੀਵ – ਸਥਾਈ

ਕਰਤਾਰ – ਪਰਮਾਤਮਾ

ਹਿਰਦਾ – ਦਿਲ

ਪੋਥੀ – ਛੋਟੀ ਕਿਤਾਬ

ਖੁਭਣਾ – ਚੁਭਣਾ

ਛੇਕੜ – ਅਖੀਰਲਾ

ਵਹਿਣ – ਵਿਚਾਰ

ਕਿਰਪਾਲੂ – ਦਿਆਲੂ

ਆਸਰਾ – ਸਹਾਰਾ

ਪ੍ਰਵਾਨ – ਮਨਜ਼ੂਰ

ਤਰਥੱਲੀ – ਉਥਲ ਪੁਥਲ

ਖਿਮਾ – ਮਾਫ

ਫਲ – ਨਤੀਜਾ

ਬੇਦੋਸ਼ – ਬੇਗੁਨਾਹ

ਬਖਸ਼ਿੰਦ – ਬਖਸ਼ਣਹਾਰ

ਅਨੰਦ – ਪ੍ਰਸੰਨਤਾ

ਨਿਵਿਰਤ – ਮੁਕਤ

ਬਿਅੰਤ – ਅੰਤਹੀਣ

ਵਰਤੋਂ – ਵਰਤਾਰਾ – ਮੇਲਜੋਲ

ਵਟੀਜ – ਬਦਲਨਾ

ਭਰੋਸਾ – ਵਿਸ਼ਵਾਸ

ਦਵਾਵਾਂ – ਦੁਆਵਾਂ

ਸਿਰਜਣਹਾਰ – ਪਰਮਾਤਮਾ

ਛੁਟਕਾਰਾ – ਅਜ਼ਾਦੀ, ਰਾਹਤ

ਕਰੜੀ – ਕਠੋਰ

ਮਗਨ – ਲੀਨ

ਖਲਾਸੀ – ਰਿਹਾਈ, ਮੁਕਤੀ

ਪ੍ਰਸੰਨ – ਖੁਸ਼

ਰਤਾ – ਜ਼ਰਾ ਕੁ

ਭਾਸਦੇ – ਮਹਿਸੂਸ ਹੁੰਦੇ

ਮਨਮਤੀਏ – ਆਪਣੀ ਮਰਜ਼ੀ ਕਰਨ ਵਾਲੇ

ਚੇਤੇ – ਯਾਦ

ਭੁੱਲਣਹਾਰ – ਭੁੱਲਣ ਵਾਲਾ

ਦੁਨੀਆ – ਸੰਸਾਰ

ਦਰਗਾਹੇ – ਰੱਬ ਦਾ ਦਰਬਾਰ

ਨਿਸਤਾਰਾ – ਹਿਸਾਬ ਕਿਤਾਬ

ਖੇਪ – ਇੱਕ ਵਾਰ ਲੈਂਦਿਆ ਜਾਣ ਵਾਲਾ ਭਾਰ

ਸ਼ੁੱਧ – ਸਾਫ਼