ਕਿਰਪਾ ਕਰਿ ਕੈ ਬਖਸਿ ਲੈਹੁ ( ਸ੍ਰੀ ਗੁਰੂ ਅਮਰਦਾਸ ਜੀ )
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਕਵਿਤਾ – ਭਾਗ
ਕਿਰਪਾ ਕਰਿ ਕੈ ਬਖਸਿ ਲੈਹੁ ( ਸ੍ਰੀ ਗੁਰੂ ਅਮਰਦਾਸ ਜੀ )
ਇੱਕ ਸ਼ਬਦ ਜਾਂ ਇੱਕ ਲਾਈਨ / ਸਤਰ ਵਿੱਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1 . “ਕਿਰਪਾ ਕਰਿ ਕੈ ਬਖਸਿ ਲੈਹੁ” ਸਲੋਕ ਵਿੱਚ ਗੁਰੂ ਜੀ ਪਰਮਾਤਮਾ ਅੱਗੇ ਕੀ ਕਰਦੇ ਹਨ ?
ਉੱਤਰ – ਅਰਦਾਸ
ਪ੍ਰਸ਼ਨ 2 . ਗੁਰੂ ਜੀ ਪਰਮਾਤਮਾ ਪਾਸੋਂ ਕਿਸ ਦੀ ਮੰਗ ਕਰਦੇ ਹਨ ?
ਉੱਤਰ – ਬਖ਼ਸ਼ਸ਼ ਦੀ
ਪ੍ਰਸ਼ਨ 3 . ਕੌਣ ਬੇਸ਼ੁਮਾਰ ਭੁੱਲਾਂ ਕਰਦਾ ਹੈ ?
ਉੱਤਰ – ਜੀਵ
ਪ੍ਰਸ਼ਨ 4 . “ਕਿਰਪਾ ਕਰਿ ਕੈ ਬਖਸਿ ਲੈਹੁ” ਅਨੁਸਾਰ ਕੌਣ ਮਿਹਰ ਕਰਕੇ ਜੀਵ ਨੂੰ ਬਖਸ਼ ਦਿੰਦਾ ਹੈ ?
ਉੱਤਰ – ਪਰਮਾਤਮਾ
ਪ੍ਰਸ਼ਨ 5 . ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਕਿਹੜਾ ਹੈ ?
ਉੱਤਰ – ਪਿੰਡ ਬਾਸਰਕੇ
ਪ੍ਰਸ਼ਨ 6 . ਸ੍ਰੀ ਗੁਰੂ ਅਮਰਦਾਸ ਜੀ ਕਿਸ ਸਥਾਨ ‘ਤੇ ਜੋਤੀ – ਜੋਤ ਸਮਾਏ ?
ਉੱਤਰ – ਗੋਇੰਦਵਾਲ ਸਾਹਿਬ
ਪ੍ਰਸ਼ਨ 7 . ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ ਕਿਸ ਦਾ ਨਿਰਮਾਣ ਕਰਵਾਇਆ ?
ਉੱਤਰ – ਬਾਉਲੀ ਦਾ
ਪ੍ਰਸ਼ਨ 8 .ਸ੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਕਿੰਨਵੇ ਗੁਰੂ ਹਨ ?
ਉੱਤਰ – ਤੀਜੇ