ਸੋ ਕਿਉ ਮੰਦਾ ਆਖੀਐ (ਸ੍ਰੀ ਗੁਰੂ ਨਾਨਕ ਦੇਵ ਜੀ)
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਕਵਿਤਾ – ਭਾਗ
ਸੋ ਕਿਉ ਮੰਦਾ ਆਖੀਐ (ਸ੍ਰੀ ਗੁਰੂ ਨਾਨਕ ਦੇਵ ਜੀ)
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1 . ‘ਸੋ ਕਿਉ ਮੰਦਾ ਆਖੀਐ’ ਕਿਸ ਦੀ ਰਚਨਾ ਹੈ ?
ਉੱਤਰ – ਸ੍ਰੀ ਗੁਰੂ ਨਾਨਕ ਦੇਵ ਜੀ ਦੀ
ਪ੍ਰਸ਼ਨ 2 . ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਕਿਹੜੀ ਹੈ ?
ਉੱਤਰ – ਸੋ ਕਿਉ ਮੰਦਾ ਆਖੀਐ
ਪ੍ਰਸ਼ਨ 3 . ‘ਸੋ ਕਿਉ ਮੰਦਾ ਆਖੀਐ’ ਸ਼ਬਦ ਵਿੱਚ ਮਨੁੱਖ ਨੂੰ ਕਿਸ ਨੂੰ ਮੰਦਾ ਕਹਿਣ ਤੋਂ ਵਰਜਿਆ ਗਿਆ ਹੈ ?
ਉੱਤਰ – ਇਸਤਰੀ ਨੂੰ
ਪ੍ਰਸ਼ਨ 4 . ਕਿਸ ਦੀ ਕੁੱਖ ਤੋਂ ਰਾਜੇ / ਵੱਡੇ – ਵੱਡੇ ਲੋਕ ਪੈਦਾ ਹੁੰਦੇ ਹਨ?
ਉੱਤਰ – ਇਸਤਰੀ ਦੀ
ਪ੍ਰਸ਼ਨ 5 . ਸੰਤਾਨ ਦੀ ਉਤਪੱਤੀ ਜਾਂ ਪਰਿਵਾਰਿਕ ਵਿਕਾਸ ਦਾ ਰਾਹ ਕਿਸ ਤੋਂ ਚੱਲਦਾ ਹੈ ?
ਉੱਤਰ – ਇਸਤਰੀ ਤੋਂ
ਪ੍ਰਸ਼ਨ 6 . ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ – ਕਾਲ ਕਿਹੜਾ ਹੈ ?
ਉੱਤਰ – 1469 – 1539 ਈ.
ਪ੍ਰਸ਼ਨ 7 . ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ?
ਉੱਤਰ – ਰਾਇ ਭੋਇ ਦੀ ਤਲਵੰਡੀ