ਔਖੇ ਸ਼ਬਦਾਂ ਦੇ ਅਰਥ : ਪਰਤ ਆਉਣ ਤਕ
ਇਕਾਂਗੀ : ਪਰਤ ਆਉਣ ਤਕ
ਵੇਲ ਵਧਦੀ ਰਹੇ : ਖ਼ਾਨਦਾਨ ਦਾ ਅੱਗੇ ਵਧਣਾ ।
ਪਲੇਗ : ਇੱਕ ਮਾਰੂ ਬਿਮਾਰੀ ।
ਨਾਨਸੈਂਸ : ਮੂਰਖ਼ ।
ਖੜਪੰਚ : ਆਪੇ ਬਣਿਆ ਚੌਧਰੀ ।
ਸੋਲਾਂ ਆਨੇ ਸੱਚ : ਬਿਲਕੁਲ ਠੀਕ ।
ਮੀਰਜ਼ਾਦੇ : ਇਕ ਜਾਤੀ, ਜਿਨ੍ਹਾਂ ਦਾ ਕਿੱਤਾ ਲੋਕਾਂ ਦੀ ਨਕਲ ਉਤਾਰਨਾ ਹੈ ।
ਅਸਹਾਯ : ਬੇਵੱਸ ।
ਜੇਠਮਲਾਨੀ : ਇੱਕ ਪ੍ਰਸਿੱਧ ਵਕੀਲ ਦਾ ਨਾਂ ।
ਢੇਰੀ : ਇੱਕ ਮਾਲਕ ਦੀ ਇੱਕਠੀ ਜ਼ਮੀਨ ।
ਖਲਜਗਣ : ਲੜਾਈ- ਝਗੜਾ ।
ਮਜਲਸਾਂ : ਮਹਿਫ਼ਲਾਂ ।
ਟੰਬੇ : ਅਣਘੜਤ ਡੰਡਾ ।
ਰੌਣ : ਗੁੱਸਾ ।
ਸਬੀਲ : ਤਰਕੀਬ, ਢੰਗ ।
ਤਾਮੀਰਦਾਰੀ : ਬਿਮਾਰ ਦੀ ਦੇਖ-ਭਾਲ ।