ਵਸਤੁਨਿਸ਼ਠ ਪ੍ਰਸ਼ਨ : ਬਾਕੀ ਸਭ ਸੁਖ ਸਾਂਦ ਹੈ
ਪ੍ਰਸ਼ਨ 1. ‘ਬਾਕੀ ਸਭ ਸੁਖ-ਸਾਂਦ ਹੈ’ ਕਹਾਣੀ ਕਿਸ ਦੀ ਰਚਨਾ ਹੈ?
(A) ਰਘੁਬੀਰ ਢੰਡ
(B) ਪ੍ਰਿੰ: ਸੁਜਾਨ ਸਿੰਘ
(C) ਮੋਹਨ ਭੰਡਾਰੀ
(D) ਵਰਿਆਮ ਸੰਧੂ ।
ਉੱਤਰ : ਮੋਹਨ ਭੰਡਾਰੀ ।
ਪ੍ਰਸ਼ਨ 2. ਮੋਹਨ ਭੰਡਾਰੀ ਦੀ ਲਿਖੀ ਹੋਈ ਕਹਾਣੀ ਕਿਹੜੀ ਹੈ?
ਉੱਤਰ : ਬਾਕੀ ਸਭ ਸੁਖ-ਸਾਂਦ ਹੈ ।
ਪ੍ਰਸ਼ਨ 3. ਮੋਹਣੇ (ਮੋਹਣ ਸਿੰਘ) ਦੀ ਗਲੀ ਵਿਚ ਕਿੰਨੇ ਘਰ ਸਨ?
ਉੱਤਰ : ਪੰਜਾਹ ।
ਪ੍ਰਸ਼ਨ 4. ਸਾਰੇ ਪਿੰਡ ਵਿਚ ਚਿੱਠੀ ਲਿਖਣ ਵਾਲਾ ਕੌਣ ਸੀ?
ਉੱਤਰ : ਮੋਹਨ ਸਿੰਘ ।
ਪ੍ਰਸ਼ਨ 5. ਲੋਕ ਮੋਹਣੇ (ਮੋਹਣ ਸਿੰਘ) ਨੂੰ ਕੀ ਸਮਝਣ ਲੱਗ ਪਏ?
ਉੱਤਰ : ਹੰਕਾਰਿਆ ਹੋਇਆ ।
ਪ੍ਰਸ਼ਨ 6. ਮੋਹਣ (ਮੋਹਣ ਸਿੰਘ) ਕਿੰਨਾ ਪੜ੍ਹਿਆ ਸੀ?
ਉੱਤਰ : ਦਸਵੀਂ ।
ਪ੍ਰਸ਼ਨ 7. ‘ਲੋਕ ਮੋਹਣ ਵਿਰੁੱਧ ਗੁੱਸੇ ਭਰੇ ਭਾਵਾਂ ਨਾਲ ਭਰੇ ਹੋਏ ਸਨ। ਇਹ ਕਥਨ ਸਹੀ ਹੈ ਜਾਂ ਗ਼ਲਤ?
ਉੱਤਰ : ਸਹੀ ।
ਪ੍ਰਸ਼ਨ 8. ਮੋਹਣ ਕਿੰਨਿਆਂ ਵਰ੍ਹਿਆਂ ਤੋਂ ਲੋਕਾਂ ਦੀਆਂ ਚਿੱਠੀਆਂ ਲਿਖਦਾ ਆ ਰਿਹਾ ਸੀ?
ਉੱਤਰ : ਪੰਜ ਵਰ੍ਹਿਆਂ ਤੋਂ ।
ਪ੍ਰਸ਼ਨ 9. ਮੋਹਣ ਚਿੱਠੀਆਂ ਵਿਚ ਕੀ ਲਿਖ-ਲਿਖ ਕੇ ਦੁਖੀ ਹੋ ਜਾਂਦਾ ਸੀ?
ਉੱਤਰ : ਲੋਕਾਂ ਦੇ ਦੁੱਖ ।
ਪ੍ਰਸ਼ਨ 10. ਕੁੜੀਆਂ ਕਿੱਡੀਆਂ-ਕਿੱਡੀਆਂ ਚਿੱਠੀਆਂ ਲਿਖਵਾਉਂਦੀਆਂ ਸਨ?
ਉੱਤਰ : ਲੰਮੀਆਂ-ਲੰਮੀਆਂ ।
ਪ੍ਰਸ਼ਨ 11. ਕੁੜੀਆਂ ਚਿੱਠੀਆਂ ਵਿਚ ਕਿਸ ਦੇ ਬੈਂਤ ਤੇ ਦੋਹੇ ਲਿਖਵਾਉਂਦੀਆਂ?
ਉੱਤਰ : ਵਾਰਿਸ਼ ਸ਼ਾਹ ਦੇ ਬੈਂਤ ਤੇ ਕਬੀਰ ਦੇ ਦੋਹੇ ।
ਪ੍ਰਸ਼ਨ 12. ਲੋਕ ਲੇਖਕ ਨੂੰ ਕਬੀਲਦਾਰੀ ਬਾਰੇ ਕੀ ਕਹਿ ਕੇ ਚਿੱਠੀਆਂ ਲਿਖਵਾਉਂਦੇ?
ਉੱਤਰ : ਕਬੀਲਦਾਰੀ ਦੇ ਸੌ ਪਰਦੇ ਹੁੰਦੇ ਹਨ।
ਪ੍ਰਸ਼ਨ 13. ਲੇਖਕ ਚਿੱਠੀ ਲਿਖਣ ਨੂੰ ਟਾਲਣ ਲਈ ਕੀ ਕਹਿ ਕੇ ਕੋਸ਼ਿਸ਼ ਕਰਦਾ?
ਉੱਤਰ : “ਕੱਲ੍ਹ ਨੂੰ ਲਿਖ ਦਊਂਗਾ।”
ਪ੍ਰਸ਼ਨ 14. ਹਰ ਕੌਰ ਦੇ ਪੁੱਤਰ ਦਾ ਨਾਂ ਕੀ ਸੀ?
ਉੱਤਰ : ਜਾਗਰ ।
ਪ੍ਰਸ਼ਨ 15. ਜਾਗਰ ਕਿੱਥੇ ਰਹਿੰਦਾ ਸੀ?
ਉੱਤਰ : ਫ਼ੌਜ ਵਿਚ ।
ਪ੍ਰਸ਼ਨ 16. ਹਰ ਕੌਰ ਨੇ ਮੋਹਨ ਸਿੰਘ ਨੂੰ ਕੀ ਪੀਣ ਲਈ ਦਿੱਤਾ?
ਉੱਤਰ : ਦੁੱਧ ।
ਪ੍ਰਸ਼ਨ 17. ਹਰ ਕੌਰ ਦੇ ਘਰ ਕਿੰਨੀਆਂ ਲਵੇਰੀਆਂ ਸਨ?
ਉੱਤਰ : ਦੋ ।
ਪ੍ਰਸ਼ਨ 18. ‘ਹਰ ਕੌਰ ਦੀ ਨੂੰਹ ਦਾ ਨਾਂ ਕਰਤਾਰੋ ਨਹੀਂ ਸੀ।’ ਇਹ ਕਥਨ ਸਹੀ ਹੈ ਜਾਂ ਗ਼ਲਤ?
ਉੱਤਰ : ਗ਼ਲਤ ।
ਪ੍ਰਸ਼ਨ 19. ਹਰ ਕੌਰ ਨੇ ਕਿਸ ਵਲ ਚਿੱਠੀ ਲਿਖਵਾਈ?
ਉੱਤਰ : ਆਪਣੇ ਪੁੱਤਰ ਜਾਗਰ ਵੱਲ।
ਪ੍ਰਸ਼ਨ 20. ਹਰ ਕੌਰ ਨੇ ਮੁਕੱਦਮੇ ਦੀ ਪੇਸ਼ੀ ਦੀ ਕਿਹੜੀ ਤਾਰੀਖ਼ ਦੱਸੀ?
ਉੱਤਰ : ਪੰਦਰਾਂ ।
ਪ੍ਰਸ਼ਨ 21. ਦੀਪੋ ਕੌਣ ਸੀ?
ਉੱਤਰ : ਹਰ ਕੌਰ ਦੀ ਧੀ ।
ਪ੍ਰਸ਼ਨ 22. ਬੂਰੀ ਮੱਝ (ਐਸ) ਦੀ ਪੂਛ ਕਿਉਂ ਵੱਢੀ ਸੀ?
ਉੱਤਰ : ਬਾਹਮਣੀ ਲੱਗਣ ਕਰਕੇ/ਬਿਮਾਰੀ ਲੱਗਣ ਕਰਕੇ।
ਪ੍ਰਸ਼ਨ 23. ਕਿਸ ਦਾ ਕੰਨ੍ਹਾ ਮਤਾੜਿਆ ਗਿਆ ਸੀ?
ਉੱਤਰ : ਨਾਰੇ ਬਲਦ ਦਾ ।
ਪ੍ਰਸ਼ਨ 24. ਖੇਤੀ ਨੂੰ ਕੌਣ ਮਾਰ ਗਿਆ ਸੀ?
ਉੱਤਰ : ਪਾਣੀ ।
ਪ੍ਰਸ਼ਨ 25. ਬਾਰੂ ਕੌਣ ਸੀ?
ਉੱਤਰ : ਵਹਿੜਕਾ ।
ਪ੍ਰਸ਼ਨ 26. ‘ਮੁੰਡਾ ਬਾਰੂ ਨੂੰ ਇਸ ਕਰਕੇ ਵੇਚਣਾ ਨਹੀਂ ਸੀ ਚਾਹੁੰਦਾ ਕਿਉਂਕਿ ਉਸ ਦੇ ਸੋਹਣਾ ਵਹਿੜਕਾ ਨਿਕਲਣ ਦੀ ਆਸ ਸੀ।’ ਇਹ ਕਥਨ ਸਹੀ ਹੈ ਜਾਂ ਗਲਤ?
ਉੱਤਰ : ਸਹੀ ।
ਪ੍ਰਸ਼ਨ 27. ਅੰਦਰੋਂ ਥਮ੍ਹਲੇ ਓਹਲਿਉਂ ਕਿਸ ਦੀ ਹਾਏ! ਹਾਏ! ਦੀ ਆਵਾਜ਼ ਆਈ?
ਉੱਤਰ : ਕਰਤਾਰੋ ਦੀ ।
ਪ੍ਰਸ਼ਨ 28. ਕਿਸ ਦੇ ਕਾਕਾ ਹੋ ਕੇ ਗੁਜ਼ਰ ਗਿਆ ਸੀ?
ਉੱਤਰ : ਕਰਤਾਰੋ ਦੇ/ਜਾਗਰ ਦੇ ।
ਪ੍ਰਸ਼ਨ 29. ਕਰਤਾਰੋ ਕਿਉਂ ਮੰਜੇ ਉੱਤੇ ਮਰਨ ਵਾਲੀ ਪਈ ਸੀ?
ਉੱਤਰ : ਜਣੇਪੇ ਤੇ ਨਵੇਂ ਜੰਮੇ ਬੱਚੇ ਦੇ ਮਰਨ ਕਰਕੇ।
ਪ੍ਰਸ਼ਨ 30. ਬਿਮਾਰੀ ਕਾਰਨ ਕਰਤਾਰੇ ਦੀ ਹਾਲਤ ਕਿਹੋ ਜਿਹੀ ਸੀ?
ਉੱਤਰ : ਮਰਨ ਵਾਲੀ ।
ਪ੍ਰਸ਼ਨ 31. ਹਰ ਕੌਰ ਜਾਗਰ ਦੀ ਨੌਕਰੀ ਬਾਰੇ ਕੀ ਚਾਹੁੰਦੀ ਸੀ?
ਉੱਤਰ : ਕਿ ਉਹ ਨਾਂ ਕਟਾ ਆਵੇ/ਨੌਕਰੀ ਛੱਡ ਆਵੇ।
ਪ੍ਰਸ਼ਨ 32. ਮਰ ਚੁੱਕਾ ਬੱਚਾ ਕਿਹਦੇ ਵਰਗਾ ਸੀ?
ਉੱਤਰ : ਜਾਗਰ ਵਰਗਾ ।
ਪ੍ਰਸ਼ਨ 33. ‘ਮੋਹਣ ਹਰ ਕੌਰ ਨੂੰ …………ਕਹਿ ਕੇ ਸੰਬੋਧਨ ਕਰਦਾ ਹੈ। ਖ਼ਾਲੀ ਥਾਂ ਵਿਚ ਢੁੱਕਵਾਂ ਸ਼ਬਦ ਭਰੋ।
ਉੱਤਰ : ਚਾਚੀ ।
ਪ੍ਰਸ਼ਨ 34. ਕਹਾਣੀ ਦੇ ਅੰਤ ਵਿਚ ‘ਬਾਕੀ ਸਭ ਸੁੱਖ-ਸਾਂਦ ਹੈ’ ਲਿਖਾਉਣ ਵਾਲੀ ਹਰ ਕੌਰ ਦੀ ਅਸਲ ਵਿਚ ਹਾਲਤ ਕਿਹੋ ਜਿਹੀ ਸੀ?
ਉੱਤਰ : ਦੁੱਖਾਂ ਭਰੀ ।
ਪ੍ਰਸ਼ਨ 35. ਹਰ ਕੌਰ ਵਲੋਂ ਕਹਾਣੀ ਦੇ ਅੰਤ ਵਿਚ ‘ਬਾਕੀ ਸਭ ਸੁੱਖ-ਸਾਂਦ ਹੈ’ ਲਿਖਣ ਲਈ ਕਹਿਣ ਦਾ ਮੋਹਣ ਸਿੰਘ ਉੱਤੇ ਕੀ ਅਸਰ ਹੋਇਆ?
ਉੱਤਰ : ਹੱਥੋਂ ਕਲਮ ਡਿਗ ਪਈ।
ਪ੍ਰਸ਼ਨ 36. ਹਰ ਕੌਰ/ਮੋਹਣਾ (ਮੋਹਣ ਸਿੰਘ) ਕਰਤਾਰੋ ਕਿਸ ਕਹਾਣੀ ਦੇ ਪਾਤਰ ਹਨ?
ਉੱਤਰ : ਬਾਕੀ ਸਭ ਸੁਖ-ਸਾਂਦ ਹੈ ।
ਪ੍ਰਸ਼ਨ 37. ‘ਬਾਕੀ ਸਭ ਸੁਖ-ਸਾਂਦ ਹੈ’ ਕਹਾਣੀ ਵਿਚ ਕਿਹੜਾ ਪਾਤਰ ਪੜ੍ਹਿਆ-ਲਿਖਿਆ/ਲੋਕਾਂ ਦੇ ਦੁੱਖ ਨਾ ਦੇਖ ਸਕਣ ਵਾਲ ਲੋਕਾਂ ਦਾ ਵਿਸ਼ਵਾਸ-ਪਾਤਰ ਹੈ?
ਉੱਤਰ : ਮੋਹਣ ਸਿੰਘ ।
ਪ੍ਰਸ਼ਨ 38. ਹਰ ਕੌਰ ਦੇ ਚਰਿੱਤਰ ਦਾ ਕੋਈ ਇਕ ਪੱਖ ਲਿਖੋ।
ਉੱਤਰ : ਬੇਹੱਦ ਦੁਖੀ/ਪੋਤੇ ਦੀ ਚਾਹਵਾਨ/ਹੌਂਸਲੇ ਵਾਲੀ।
ਪ੍ਰਸ਼ਨ 39. ਕਿਹੜਾ ਕਥਨ ਸਹੀ ਹੈ ਤੇ ਕਿਹੜਾ ਗ਼ਲਤ?
(i) ਜਾਗਰ ਦੀ ਪਤਨੀ ਦਾ ਨਾਂ ਕਰਤਾਰ ਕੌਰ ਹੈ ।
(ii) ਹਰ ਕੌਰ ਦੁੱਖਾਂ ਵਿਚ ਘਿਰੀ ਹੋਣ ਦੇ ਬਾਵਜੂਦ ਪਹਾੜ ਜਿੱਡਾ ਹੌਂਸਲਾ ਰੱਖਦੀ ਹੈ ।
(iii) ਮੋਹਣ ਸਿੰਘ ਹੰਕਾਰਿਆ ਹੋਇਆ ਸੀ ।
ਉੱਤਰ : (i) ਸਹੀ (ii) ਸਹੀ (iii) ਗ਼ਲਤ।