ਦੇਸ ਮੇਰੇ ਦੇ……….ਖਿੜੀਆਂ ਰਹਿਣ ਬਹਾਰਾਂ।


ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ


ਦੇਸ ਮੇਰੇ ਦੇ ਬਾਂਕੇ ਗੱਭਰੂ,

ਮਸਤ ਅੱਲ੍ਹੜ ਮੁਟਿਆਰਾਂ।

ਨੱਚਦੇ-ਟੱਪਦੇ ਗਿੱਧਾ ਪਾਉਂਦੇ,

ਗਾਉਂਦੇ ਰਹਿੰਦੇ ਵਾਰਾਂ।

ਪ੍ਰੇਮ-ਲੜੀ ਵਿੱਚ ਇੰਵ ਪਰੋਏ,

ਜਿਉਂ ਕੂੰਜਾਂ ਦੀਆਂ ਡਾਰਾਂ।

ਮੌਤ ਨਾਲ ਇਹ ਕਰਨ ਮਖੌਲਾਂ,

ਮਸਤੇ ਵਿੱਚ ਪਿਆਰਾਂ।

ਕੁਦਰਤ ਦੇ ਮੈਂ ਕਾਦਰ ਅੱਗੇ,

ਇਹੋ ਅਰਜ਼ ਗੁਜ਼ਾਰਾਂ।

ਮੇਰੇ ਪੰਜਾਬ ਦੀਆਂ,

ਖਿੜੀਆਂ ਰਹਿਣ ਬਹਾਰਾਂ…………..।


ਪ੍ਰਸ਼ਨ 1. ਮੇਰੇ ਦੇਸ ਦੇ ਗੱਭਰੂ ਕਿਹੋ ਜਿਹੇ ਹਨ?

(ੳ) ਜਵਾਨ

(ਅ) ਬਾਂਕੇ

(ੲ) ਛਬੀਲੇ

(ਸ) ਤਾਕਤਵਰ

ਪ੍ਰਸ਼ਨ 2. ਦੇਸ ਦੇ ਗੱਭਰੂ ਕੀ ਗਾਉਂਦੇ ਰਹਿੰਦੇ ਹਨ?

(ੳ) ਗੀਤ

(ਅ) ਵਾਰਾਂ

(ੲ) ਢੋਲੇ

(ਸ) ਕਵਿਤਾਵਾਂ

ਪ੍ਰਸ਼ਨ 3. ਇਸ ਬੋਲੀ ਵਿੱਚ ਕਿਸ ਪੰਛੀ ਦਾ ਨਾਂ ਆਇਆ ਹੈ?

(ੳ) ਤੋਤਾ

(ਅ) ਮੋਰ

(ੲ) ਕੂੰਜ

(ਸ) ਕਬੂਤਰ

ਪ੍ਰਸ਼ਨ 4. ਗੱਭਰੂ ਕਿਸ ਨਾਲ ਮਖੌਲਾਂ ਕਰਦੇ ਹਨ?

(ੳ) ਬਜੁਰਗਾਂ ਨਾਲ

(ਅ) ਸਾਥੀਆਂ ਨਾਲ

(ੲ) ਮੌਤ ਨਾਲ

(ਸ) ਕਿਸੇ ਨਾਲ ਵੀ ਨਹੀਂ

ਪ੍ਰਸ਼ਨ 5. ਕਿਸ ਅੱਗੇ ਅਰਜ਼ ਗੁਜ਼ਾਰੀ ਗਈ ਹੈ ?

(ੳ) ਕੁਦਰਤ ਅੱਗੇ

(ਅ) ਕੁਦਰਤ ਦੇ ਕਾਦਰ ਅੱਗੇ

(ੲ) ਮਾਪਿਆਂ ਅੱਗੇ

(ਸ) ਰੱਬ ਅੱਗੇ

ਪ੍ਰਸ਼ਨ 6. ਕਿਸ ਦੇਸ ਦੀਆਂ ਬਹਾਰਾਂ ਖਿੜੀਆਂ ਰਹਿਣ ?

(ੳ) ਹਰਿਆਣੇ ਦੀਆਂ

(ਅ) ਗੁਜਰਾਤ ਦੀਆਂ

(ੲ) ਬਿਹਾਰ ਦੀਆਂ

(ਸ) ਪੰਜਾਬ ਦੀਆਂ

ਉੱਤਰ :- 1. (ਅ) ਬਾਂਕੇ, 2. (ਅ) ਵਾਰਾਂ, 3. (ੲ) ਕੂੰਜ, 4. (ੲ) ਮੌਤ ਨਾਲ, 5. (ਅ) ਕੁਦਰਤ ਦੇ ਕਾਦਰ ਅੱਗੇ, 6. (ਸ) ਪੰਜਾਬ ਦੀਆਂ।