CBSEclass 11 PunjabiPunjab School Education Board(PSEB)Punjabi Viakaran/ Punjabi Grammar

ਮਹਿੰਦੀ-ਮਹਿੰਦੀ…….ਮੈਂ ਨਾ ਬਾਬਲਾ।


ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ


ਮਹਿੰਦੀ-ਮਹਿੰਦੀ ਹਰ ਕੋਈ ਕਹਿੰਦਾ,

ਮੈਂ ਵੀ ਆਖਾਂ ਮਹਿੰਦੀ।

ਬਾਗ਼ਾਂ ਦੇ ਵਿੱਚ ਸਸਤੀ ਮਿਲਦੀ,

ਹੱਟੀਆਂ ‘ਤੇ ਮਿਲਦੀ ਮਹਿੰਗੀ।

ਹੇਠਾਂ ਕੂੰਡਾ ਉੱਤੇ ਸੋਟਾ,

ਚੋਟ ਦੋਹਾਂ ਦੀ ਸਹਿੰਦੀ।

ਘੋਟ-ਘੋਟ ਮੈਂ ਹੱਥਾਂ ‘ਤੇ ਲਾਈ,

ਬੱਤੀਆਂ ਬਣ-ਬਣ ਲਹਿੰਦੀ।

ਮਹਿੰਦੀ ਸਗਨਾਂ ਦੀ,

ਬਿਨ ਧੋਤਿਆਂ ਨੀ ਲਹਿੰਦੀ……..।

ਜਾਂ

ਬੋਲ ਸ਼ਰੀਕਾਂ ਦੇ,

ਮੈਂ ਨਾ ਬਾਬਲਾ ਸਹਿੰਦੀ………।

ਪ੍ਰਸ਼ਨ 1. ਸਸਤੀ ਮਹਿੰਦੀ ਕਿੱਥੋਂ ਮਿਲਦੀ ਹੈ?

(ੳ) ਬਾਗਾਂ ਵਿੱਚੋਂ

(ਅ) ਹੱਟੀਆਂ ਤੋਂ

(ੲ) ਸਹੇਲੀਆਂ ਤੋਂ

(ਸ) ਖੇਤਾਂ ਤੋਂ

ਪ੍ਰਸ਼ਨ 2. ਹੱਟੀਆਂ ਤੋਂ ਮਹਿੰਦੀ ਕਿਵੇਂ ਮਿਲਦੀ ਹੈ?

(ੳ) ਮਹਿੰਗੀ

(ਅ) ਸਸਤੀ

(ੲ) ਉਧਾਰ

(ਸ) ਨਕਦ

ਪ੍ਰਸ਼ਨ 3. ਮਹਿੰਦੀ ਨੂੰ ਕਿਸ ਨਾਲ ਘੋਟਿਆ ਜਾਂਦਾ ਹੈ?

(ੳ) ਵੱਟੇ ਨਾਲ

(ਅ) ਹੱਥ ਨਾਲ

(ੲ) ਚਮਚੇ ਨਾਲ

(ਸ) ਸੋਟੇ ਨਾਲ

ਪ੍ਰਸ਼ਨ 4. ਸ਼ਗਨਾਂ ਦੀ ਮਹਿੰਦੀ ਕਿਸ ਤਰ੍ਹਾਂ ਲਹਿੰਦੀ ਹੈ?

(ੳ) ਤਾੜੀ ਮਾਰਨ ਨਾਲ

(ਅ) ਪੂੰਝਣ ਨਾਲ

(ੲ) ਧੋਣ ਨਾਲ

(ਸ) ਹੱਥ ਰਗੜਨ ਨਾਲ

ਪ੍ਰਸ਼ਨ 5. ਬੋਲੀ ਪਾਉਣ ਵਾਲੀ ਮੁਟਿਆਰ ਕਿਨ੍ਹਾਂ ਦੇ ਬੋਲ ਨਾ ਸਹਿਣ ਲਈ ਕਹਿੰਦੀ ਹੈ?

(ੳ) ਸ਼ਰੀਕਾਂ ਦੇ

(ਅ) ਛੋਟਿਆਂ ਦੇ

(ੲ) ਰਿਸ਼ਤੇਦਾਰਾਂ ਦੇ

(ਸ) ਸਹੇਲੀਆਂ ਦੇ

ਪ੍ਰਸ਼ਨ 6. ‘ਸ਼ਰੀਕ’ ਸ਼ਬਦ ਦਾ ਕੀ ਅਰਥ ਹੈ?

(ੳ) ਭਾਈਵਾਲ

(ਅ) ਵੱਧ

(ੲ) ਜਾਣਕਾਰ

(ਸ) ਗੁਆਂਢੀ