ਤਾਰਾਂ-ਤਾਰਾਂ-ਤਾਰਾਂ………. ਦੁਨੀਆਂ ਚੜ੍ਹੇ ਹਜ਼ਾਰਾਂ।
ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
ਤਾਰਾਂ-ਤਾਰਾਂ-ਤਾਰਾਂ,
ਬੋਲੀਆਂ ਦਾ ਖੂਹ ਭਰ ਦਿਆਂ,
ਜਿੱਥੇ ਪਾਣੀ ਭਰਨ ਮੁਟਿਆਰਾਂ।
ਬੋਲੀਆਂ ਦੀ ਸੜਕ ਬੰਨ੍ਹਾਂ,
ਜਿੱਥੇ ਚੱਲਦੀਆਂ ਮੋਟਰ-ਕਾਰਾਂ।
ਬੋਲੀਆਂ ਦੀ ਰੇਲ ਭਰਾਂ,
ਜਿੱਥੇ ਦੁਨੀਆਂ ਚੜ੍ਹੇ ਹਜ਼ਾਰਾਂ।
ਪ੍ਰਸ਼ਨ 1. ਬੋਲੀਆਂ ਦਾ ਕੀ ਭਰਨ ਨੂੰ ਕਿਹਾ ਗਿਆ ਹੈ?
(ੳ) ਤਲਾਅ
(ਅ) ਖੂਹ
(ੲ) ਸਮੁੰਦਰ
(ਸ) ਨਹਿਰ
ਪ੍ਰਸ਼ਨ 2. ਖੂਹ ਤੋਂ ਕੌਣ ਪਾਣੀ ਭਰਦਾ ਹੈ ?
(ੳ) ਮੁਟਿਆਰਾਂ
(ਅ) ਰਾਹੀ
(ੲ) ਗੱਭਰੂ
(ਸ) ਤੀਵੀਆਂ
ਪ੍ਰਸ਼ਨ 3. ਬੋਲੀਆਂ ਦਾ ਕੀ ਬੰਨ੍ਹਣ ਨੂੰ ਕਿਹਾ ਗਿਆ ਹੈ?
(ੳ) ਰਸਤਾ
(ਅ) ਪੁਲ
(ੲ) ਸੜਕ
(ਸ) ਬੰਡਲ
ਪ੍ਰਸ਼ਨ 4. ਮੋਟਰ-ਕਾਰਾਂ ਕਿੱਥੇ ਚਲਦੀਆਂ ਹਨ?
(ੳ) ਖੇਤਾਂ ਵਿੱਚ
(ਅ) ਗਲੀਆਂ ਵਿੱਚ
(ੲ) ਸੜਕਾਂ ‘ਤੇ
(ਸ) ਪਟੜੀਆਂ ‘ਤੇ
ਪ੍ਰਸ਼ਨ 5. ਬੋਲੀ ਵਿੱਚ ਰੇਲਾਂ ਨੂੰ ਕੀ ਕਰਨ ਲਈ ਕਿਹਾ ਗਿਆ ਹੈ?
(ੳ) ਰੋਕਣ
(ਅ) ਚਲਾਉਣ
(ੲ) ਭਰਨ
(ਸ) ਦੇਖਣ
ਪ੍ਰਸ਼ਨ 6. ਰੇਲਾਂ ਵਿੱਚ ਕਿੰਨੀ ਦੁਨੀਆਂ ਚੜ੍ਹਦੀ ਹੈ?
(ੳ) ਲੱਖਾਂ
(ਅ) ਕਰੋੜਾਂ
(ੲ) ਸੈਂਕੜੇ
(ਸ) ਹਜ਼ਾਰਾਂ
ਉੱਤਰ :- 1. (ਅ) ਖੂਹ, 2. (ੳ) ਮੁਟਿਆਰਾਂ, 3. (ੲ) ਸੜਕ, 4. (ੲ) ਸੜਕਾਂ ‘ਤੇ, 5. (ੲ) ਭਰਨ, 6. (ਸ) ਹਜ਼ਾਰਾਂ।