ਵਿਆਕਰਨ ਅਤੇ ਉਸ ਦੇ ਅੰਗ
ਪ੍ਰਸ਼ਨ 1. ਵਿਆਕਰਨ ਦੇ ਕਿਸ ਅੰਗ (ਭਾਗ) ਅਧੀਨ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ?
ਜਾਂ
ਪ੍ਰਸ਼ਨ. ਉਹ ਸ਼ਾਸਤਰ ਜੋ ਭਾਸ਼ਾ ਦੇ ਲਿਖਤੀ ਰੂਪਾਂ ਦਾ ਸਾਨੂੰ ਗਿਆਨ ਕਰਾਵੇ, ਉਸ ਨੂੰ ਕੀ ਕਹਿੰਦੇ ਹਨ?
ਉੱਤਰ : ਵਿਆਕਰਨ
ਪ੍ਰਸ਼ਨ 2. ਭਾਸ਼ਾ ਦੇ ਵਿੱਚ ਕੰਮ ਕਰਦੇ ਨਿਯਮਾਂ ਤੋਂ ਕਾਹਦਾ ਸਰੂਪ ਬਣਦਾ ਹੈ?
ਉੱਤਰ : ਵਿਆਕਰਨ ਦਾ।
ਪ੍ਰਸ਼ਨ 3. ਭਾਸ਼ਾ ਦੀਆਂ ਧੁਨੀਆਂ, ਸ਼ਬਦਾਂ, ਵਾਕਾਂ ਤੇ ਅਰਥਾਂ ਦਾ ਅਧਿਐਨ ਕਿਸ ਦੇ ਅੰਤਰਗਤ ਹੁੰਦਾ ਹੈ?
ਉੱਤਰ : ਵਿਆਕਰਨ ਦਾ।
ਪ੍ਰਸ਼ਨ 4. ਵਿਆਕਰਨ ਦੇ ਮੁੱਖ ਅੰਗ ਕਿੰਨੇ ਹਨ?
ਉੱਤਰ : ਤਿੰਨ।
ਪ੍ਰਸ਼ਨ 5. ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ/ਵਾਕ ਸਹੀ ਹੈ ਤੇ ਕਿਹੜਾ ਗ਼ਲਤ?
(ੳ) ਵਿਆਕਰਨ ਦੇ ਤਿੰਨ ਮੁੱਖ ਅੰਗ ਹਨ ।
(ਅ) ਵਿਆਕਰਨ ਦੇ ਚਾਰ ਮੁੱਖ ਅੰਗ ਹਨ ।
ਉੱਤਰ : (ੳ) ਸਹੀ, (ਅ) ਗ਼ਲਤ ।
ਪ੍ਰਸ਼ਨ 6. ਹੇਠ ਲਿਖੇ ਵਾਕ ਵਿਚਲੀ ਖ਼ਾਲੀ ਥਾਂ ਵਿੱਚ ਢੁੱਕਵਾਂ ਸ਼ਬਦ ਭਰੋ।
ਵਿਆਕਰਨ ਦੇ ………….ਮੁੱਖ ਅੰਗ (ਭਾਗ) ਹਨ।
ਉੱਤਰ : ਤਿੰਨ ।
ਪ੍ਰਸ਼ਨ 7. ਵਿਆਕਰਨ ਦੇ ਮੁੱਖ ਅੰਗ ਕਿਹੜੇ-ਕਿਹੜੇ ਹਨ?
ਉੱਤਰ : ਵਰਨ ਬੋਧ, ਸ਼ਬਦ ਬੋਧ, ਵਾਕ ਬੋਧ ।
ਪ੍ਰਸ਼ਨ 8. ਵਿਆਕਰਨ ਦੇ ਜਿਸ ਅੰਗ (ਭਾਗ) ਅਧੀਨ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ, ਉਸ ਨੂੰ ਕੀ ਕਹਿੰਦੇ ਹਨ?
ਉੱਤਰ : ਧੁਨੀ ਵਿਗਿਆਨ/ਧੁਨੀ ਬੋਧ ।
ਪ੍ਰਸ਼ਨ 9. ਵਿਆਕਰਨ ਦੇ ਜਿਸ ਅੰਗ (ਭਾਗ) ਅਧੀਨ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ : ਸ਼ਬਦ-ਵਿਗਿਆਨ/ਸ਼ਬਦ-ਬੋਧ ।
ਪ੍ਰਸ਼ਨ 10. ਵਿਆਕਰਨ ਦੇ ਜਿਸ ਅੰਗ (ਭਾਗ) ਅਧੀਨ ਵਾਕਾਂ ਦਾ ਅਧਿਐਨ ਕੀਤਾ ਜਾਂਦਾ ਹੈ, ਉਸ ਨੂੰ ਕੀ ਕਹਿੰਦੇ ਹਨ?
ਜਾਂ
ਪ੍ਰਸ਼ਨ. ਵਿਆਕਰਨ ਵਿਚ ਵਾਕਾਂ ਦੀ ਵਿਆਖਿਆ ਕਰਨ ਵਾਲੇ ਭਾਗ ਦਾ ਕੀ ਨਾਂ ਹੈ?
ਉੱਤਰ : ਵਾਕ-ਵਿਗਿਆਨ/ਵਾਕ-ਬੋਧ ।
ਪ੍ਰਸ਼ਨ 11. ਵਿਆਕਰਨ ਦਾ ‘ਵਾਕ ਬੋਧ ਅੰਗ’ ਕਿਸ ਦਾ ਅਧਿਐਨ ਕਰਾਉਂਦਾ ਹੈ?
ਉੱਤਰ : ਵਾਕਾਂ ਦਾ ।
ਪ੍ਰਸ਼ਨ 12. ਵਿਆਕਰਨ ਅਧੀਨ ਸ਼ਬਦਾਂ ਦੀ ਵਿਆਖਿਆ ਕਰਨ ਵਾਲੇ ਭਾਗ ਨੂੰ ਕੀ ਕਹਿੰਦੇ ਹਨ?
ਜਾਂ
ਪ੍ਰਸ਼ਨ. ਵਿਆਕਰਨ ਦੇ ਕਿਸ ਭਾਗ ਅਧੀਨ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ?
ਉੱਤਰ : ਸ਼ਬਦ-ਬੋਧ ।
ਪ੍ਰਸ਼ਨ 13. ਹੇਠ ਲਿਖੇ ਕਥਨਾਂ/ਵਾਕਾਂ ਵਿੱਚੋਂ ਕਿਹੜਾ ਸਹੀ ਹੈ ਤੇ ਕਿਹੜਾ ਗ਼ਲਤ?
(ੳ) ਸ਼ਬਦ-ਬੋਧ ਅਧੀਨ ਅੱਖਰਾਂ ਦਾ ਅਧਿਐਨ ਕੀਤਾ ਜਾਂਦਾ ਹੈ।
(ਅ) ਸ਼ਬਦ-ਬੋਧ ਅਧੀਨ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ।
ਉੱਤਰ : (ੳ) ਗ਼ਲਤ, (ਅ) ਸਹੀ ।
ਪ੍ਰਸ਼ਨ 14. ਹੇਠ ਲਿਖੇ ਵਾਕ ਵਿਚਲੀ ਖ਼ਾਲੀ ਥਾਂ ਵਿੱਚ ਢੁੱਕਵਾਂ ਸ਼ਬਦ ਭਰੋ-
(ੳ) ਵਿਆਕਰਨ ਦੇ ਅੰਗ ………..ਅਧੀਨ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ।
(ਅ) ਵਿਆਕਰਨ ਦੇ ਅੰਗ ਸ਼ਬਦ-ਬੋਧ ਰਾਹੀਂ ਭਾਸ਼ਾ ਦੇ………..ਦਾ ਅਧਿਐਨ ਕੀਤਾ ਜਾਂਦਾ ਹੈ।
ਉੱਤਰ : (ੳ) ਸ਼ਬਦ-ਬੋਧ, (ਅ) ਸ਼ਬਦਾਂ ।
ਪ੍ਰਸ਼ਨ 15. ਭਾਸ਼ਾ ਦਾ ਸ਼ੁੱਧ ਤੇ ਮਿਆਰੀ ਸਰੂਪ ਕਿਨ੍ਹਾਂ ਨਿਯਮਾਂ ਨਾਲ ਸਥਾਪਿਤ ਹੁੰਦਾ ਹੈ?
ਉੱਤਰ : ਵਿਆਕਰਨਿਕ ।
ਪ੍ਰਸ਼ਨ 16. ਕੀ ਕਿਸੇ ਭਾਸ਼ਾ ਉੱਤੇ ਕਿਸੇ ਬਾਹਰੀ ਭਾਸ਼ਾ ਦੇ ਨਿਯਮ ਲਾਗੂ ਹੁੰਦੇ ਹਨ ?
ਉੱਤਰ : ਨਹੀਂ ।
ਪ੍ਰਸ਼ਨ 17. ਕਿਸੇ ਭਾਸ਼ਾ ਦੇ ਵਰਤਾਰੇ ਵਿਚ ਕੰਮ ਕਰਦੇ ਨਿਯਮ ਕਿੱਥੋਂ ਲੱਭੇ ਜਾਂਦੇ ਹਨ?
ਉੱਤਰ : ਉਸੇ ਭਾਸ਼ਾ ਵਿੱਚੋਂ।
ਪ੍ਰਸ਼ਨ 18. ਸਮੇਂ ਦੇ ਬੀਤਣ ਨਾਲ ਵਿਆਕਰਨਿਕ ਨਿਯਮਾਂ ਵਿਚ ਤਬਦੀਲੀਆਂ ਹੁੰਦੀਆਂ ਹਨ ਜਾਂ ਨਹੀਂ?
ਉੱਤਰ : ਹੁੰਦੀਆਂ ਹਨ ।
ਪ੍ਰਸ਼ਨ 19. ਭਾਸ਼ਾ ਦਾ ਸ਼ੁੱਧ ਤੇ ਮਿਆਰੀ ਰੂਪ ਸਮਝਣ ਲਈ ਕਿਸ ਚੀਜ਼ ਦੀ ਬੜੀ ਮਹੱਤਤਾ ਹੈ?
ਉੱਤਰ : ਵਿਆਕਰਨ ਦੀ ।
ਪ੍ਰਸ਼ਨ 20. ਵਿਆਕਰਨ ਆਪਣੀ ਭਾਸ਼ਾ ਸਿੱਖਣ ਵਿਚ ਜਾਂ ਵਿਦੇਸ਼ੀ ਭਾਸ਼ਾ ਸਿੱਖਣ ਵਿਚ ਵਧੇਰੇ ਸਹਾਇਕ ਸਿੱਧ ਹੁੰਦੀ ਹੈ?
ਉੱਤਰ : ਵਿਦੇਸ਼ੀ ਭਾਸ਼ਾ ਸਿੱਖਣ ਵਿਚ ।
ਪ੍ਰਸ਼ਨ 21. ਵਿਆਕਰਨਿਕ ਨਿਯਮਾਂ ਦਾ ਸੰਬੰਧ ਲਿਖਤੀ ਭਾਸ਼ਾ ਨਾਲ ਹੁੰਦਾ ਹੈ, ਜਾਂ ਮੌਖਿਕ (ਬੋਲ-ਚਾਲੀ) ਭਾਸ਼ਾ ਨਾਲ?
ਉੱਤਰ : ਦੋਹਾਂ ਨਾਲ ।
ਪ੍ਰਸ਼ਨ 22. ਕਿਹੜੀ ਭਾਸ਼ਾ ਦੇ ਨਿਯਮ ਬਹੁਤੇ ਪੀਡੇ ਨਹੀਂ ਹੁੰਦੇ ਹਨ ?
ਉੱਤਰ : ਬੋਲ-ਚਾਲ ਦੀ ਭਾਸ਼ਾ ਦੇ ।
ਪ੍ਰਸ਼ਨ 23. ਵਿਆਕਰਨ ਦੀ ਪੜ੍ਹਾਈ ਨਾਲ ਭਾਸ਼ਾ ਦਾ ਕਿਹੜਾ ਰੂਪ ਸਮਝਣ ਵਿਚ ਮੱਦਦ ਮਿਲਦੀ ਹੈ ?
ਉੱਤਰ : ਸ਼ੁੱਧ ਅਤੇ ਮਿਆਰੀ ।
ਪ੍ਰਸ਼ਨ 24. ਜਿਸ ਸ਼ਬਦ ਦੇ ਅਰਥ ਹੋਣ ਉਸ ਨੂੰ ਕੀ ਆਖਦੇ ਹਨ?
ਉੱਤਰ : ਸਾਰਥਕ ਸ਼ਬਦ ।