CBSEclass 11 PunjabiPunjab School Education Board(PSEB)

ਬੋਲੀਆਂ ਦੀ ਕਿੱਕਰ…….. ਜੇਠ ਨੇ ਗਾਲ਼ਾਂ।


ਬੋਲੀਆਂ ਦੀ ਕਿੱਕਰ ਭਰਾਂ,

ਜਿੱਥੇ ਕਾਟੋ ਲਵੇ ਬਹਾਰਾਂ।

ਬੋਲੀਆਂ ਦੀ ਨਹਿਰ ਭਰਾਂ,

ਜਿੱਥੇ ਲੱਗਦੇ ਮੋਘੇ, ਨਾਲ਼ਾਂ।

ਜਿਊਂਦੀ ਮੈਂ ਮਰ ਗਈ,

ਕੱਢੀਆਂ ਜੇਠ ਨੇ ਗਾਲ਼ਾਂ…………..।


ਪ੍ਰਸ਼ਨ 1. ਬੋਲੀਆਂ ਦਾ ਕੀ ਭਰਨ ਨੂੰ ਕਿਹਾ ਗਿਆ ਹੈ?

(ੳ) ਟਾਹਲੀ

(ਅ) ਕਿੱਕਰ

(ੲ) ਪਿੱਪਲ

(ਸ) ਨਿੰਮ

ਪ੍ਰਸ਼ਨ 2. ਕਿੱਕਰ ‘ਤੇ ਕੌਣ ਬਹਾਰਾਂ ਲੈਂਦੀ ਹੈ?

(ੳ) ਚੂਹੀ

(ਅ) ਗੁਟਾਰ

(ੲ) ਕਾਟੋ

(ਸ) ਕਬੂਤਰੀ

ਪ੍ਰਸ਼ਨ 3. ਨਹਿਰ ਕਿਸ ਨਾਲ ਭਰਨ ਨੂੰ ਕਿਹਾ ਗਿਆ ਹੈ?

(ੳ) ਪਾਣੀ ਨਾਲ

(ਅ) ਰੇਤ ਨਾਲ

(ੲ) ਪੱਥਰਾਂ ਨਾਲ

(ਸ) ਬੋਲੀਆਂ ਨਾਲ

ਪ੍ਰਸ਼ਨ 4. ਮੋਘੇ, ਨਾਲਾਂ ਕਿੱਥੇ ਲੱਗਦੇ ਹਨ?

(ੳ) ਖੂਹ ਨਾਲ

(ਅ) ਦਰਿਆ ਨਾਲ

(ੲ) ਨਹਿਰ ਨਾਲ

(ਸ) ਸਮੁੰਦਰ ਨਾਲ

ਪ੍ਰਸ਼ਨ 5. ਬੋਲੀ ਪਾਉਣ ਵਾਲੀ ਨੂੰ ਕੀ ਹੋਇਆ?

(ੳ) ਸੁੱਤੀ ਰਹਿ ਗਈ

(ਅ) ਜਿਊਂਦੀ ਮਰ ਗਈ

(ੲ) ਬੁਖ਼ਾਰ ਹੋ ਗਿਆ

(ਸ) ਸੌਂ ਨਾ ਸਕੀ

ਪ੍ਰਸ਼ਨ 6. ਬੋਲੀ ਪਾਉਣ ਵਾਲੀ ਨੂੰ ਕਿਸ ਨੇ ਗਾਲਾਂ ਕੱਢੀਆਂ?

(ੳ) ਗੁਆਂਢਣ ਨੇ

(ਅ) ਸਹੇਲੀ ਨੇ

(ੲ) ਜੇਠ ਨੇ

(ਸ) ਦਿਓਰ ਨੇ

ਉੱਤਰ:- 1. (ਅ) ਕਿੱਕਰ, 2. (ੲ) ਕਾਟੋ, 3. (ਸ) ਬੋਲੀਆਂ ਨਾਲ, 4. (ੲ) ਨਹਿਰ ਨਾਲ, 5. (ਅ) ਜਿਊਂਦੀ ਮਰ ਗਈ, 6. (ੲ) ਜੇਠ ਨੇ।