CBSEclass 11 PunjabiComprehension PassageEducationKavita/ਕਵਿਤਾ/ कविता

ਸੁਣ ਨੀ ਕੁੜੀਏ……. ਰੱਬ ਨੇ ਆਪ ਬਣਾਇਆ।


ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ

ਸੁਣ ਨੀ ਕੁੜੀਏ ! ਸੁਣ ਨੀ ਚਿੜੀਏ!

ਤੇਰਾ ਪੁੰਨਿਆਂ ਤੋਂ ਰੂਪ ਸਵਾਇਆ।

ਵਿੱਚ ਸਖੀਆਂ ਦੇ ਪੈਲਾਂ ਪਾਵੇਂ,

ਤੈਨੂੰ ਨੱਚਣਾ ਕੀਹਨੇ ਸਿਖਾਇਆ।

ਤੂੰ ਹੱਸਦੀ ਦਿਲ ਰਾਜ਼ੀ ਸਭ ਦਾ,

ਜਿਉਂ ਬਿਰਛਾਂ ਦੀ ਛਾਇਆ।

ਨੱਚ-ਨੱਚ ਕੇ ਤੂੰ ਹੋ ਗੀ ਦੁਹਰੀ,

ਭਾਗ ਗਿੱਧੇ ਨੂੰ ਲਾਇਆ।

ਪਰੀਏ ਰੂਪ ਦੀਏ,

ਤੈਨੂੰ ਰੱਬ ਨੇ ਆਪ ਬਣਾਇਆ…………….।


ਪ੍ਰਸ਼ਨ 1. ਕੁੜੀ-ਚਿੜੀ ਦਾ ਰੂਪ ਕਿਸ ਤੋਂ ਸਵਾਇਆ ਹੈ?

(ੳ) ਚੰਨ ਤੋਂ

(ਅ) ਸੂਰਜ ਤੋਂ

(ੲ) ਪੁੰਨਿਆਂ ਤੋਂ

(ਸ) ਮੱਸਿਆ ਤੋਂ

ਪ੍ਰਸ਼ਨ 2. ਕੁੜੀ-ਚਿੜੀ ਕਿੱਥੇ ਪੈਲਾਂ ਪਾਉਂਦੀ ਹੈ?

(ੳ) ਭੈਣਾਂ ਵਿੱਚ

(ਅ) ਸਖੀਆਂ ਵਿੱਚ

(ੲ) ਭਾਬੀਆਂ ਵਿੱਚ

(ਸ) ਚਾਚੀਆਂ ਵਿੱਚ

ਪ੍ਰਸ਼ਨ 3. ਕੁੜੀ-ਚਿੜੀ ਦੇ ਹੱਸਣ ‘ਤੇ ਸਾਰਿਆਂ ਦੇ ਦਿਲ ‘ਤੇ ਕੀ ਅਸਰ ਹੁੰਦਾ ਹੈ?

(ੳ) ਖਿੜ ਜਾਂਦਾ ਹੈ

(ਅ) ਉਦਾਸ ਹੋ ਜਾਂਦਾ ਹੈ

(ੲ) ਰਾਜੀ ਹੋ ਜਾਂਦਾ ਹੈ

(ਸ) ਮੁਰਝਾ ਜਾਂਦਾ ਹੈ

ਪ੍ਰਸ਼ਨ 4. ਕੁੜੀ-ਚਿੜੀ ਨੱਚ-ਨੱਚ ਕੇ ਕੀ ਹੋ ਜਾਂਦੀ ਹੈ?

(ੳ) ਦੂਹਰੀ

(ਅ) ਲੰਮੀ

(ੲ) ਤੀਹਰੀ

(ਸ) ਗਿੱਠੀ

ਪ੍ਰਸ਼ਨ 5. ਕੁੜੀ-ਚਿੜੀ ਨੇ ਕਿਸ ਨੂੰ ਭਾਗ ਲਾਇਆ ਹੈ?

(ੳ) ਤ੍ਰਿਝਣ ਨੂੰ

(ਅ) ਗਿੱਧੇ ਨੂੰ

(ੲ) ਤੀਆਂ ਨੂੰ

(ਸ) ਭੰਗੜੇ ਨੂੰ

ਪ੍ਰਸ਼ਨ 6. ਗਿੱਧੇ ਨੂੰ ਭਾਗ ਲਾਉਣ ਵਾਲੀ ਕੁੜੀ ਨੂੰ ਕਿਸ ਨੇ ਬਣਾਇਆ ਹੈ?

(ੳ) ਕੁਦਰਤ ਨੇ

(ਅ) ਦੇਵਤਿਆਂ ਨੇ

(ੲ) ਰੱਬ ਨੇ

(ਸ) ਦੇਵੀਆਂ ਨੇ

ਉੱਤਰ :– 1. (ੲ) ਪੁੰਨਿਆਂ ਤੋਂ, 2. (ਅ) ਸਖੀਆਂ ਵਿੱਚ, 3. (ੲ) ਰਾਜੀ ਹੋ ਜਾਂਦਾ ਹੈ, 4. (ੳ) ਦੂਹਰੀ, 5. (ਅ) ਗਿੱਧੇ ਨੂੰ, 6. (ੲ) ਰੱਬ ਨੇ