ਅੱਗੇ ਤਾਂ ਟੱਪਦਾ………. ਜਿਊਣੇ ਮੋੜ ਦੀਆਂ।
ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
ਅੱਗੇ ਤਾਂ ਟੱਪਦਾ ਨੌ-ਨੌ ਕੋਠੇ,
ਹੁਣ ਨੀ ਟੱਪੀਦੀਆਂ ਖਾਈਆਂ।
ਖਾਈ ਟੱਪਦੇ ਦੇ ਵੱਜਿਆ ਕੰਡਾ,
ਦੇਵੇਂ ਰਾਮ-ਦੁਹਾਈਆਂ।
ਮਾਸ-ਮਾਸ ਤੇਰਾ ਕੁੱਤਿਆਂ ਖਾਧਾ,
ਹੱਡੀਆਂ ਰੇਤ ਰਲਾਈਆਂ।
ਜਿਊਣੇ ਮੌੜ ਦੀਆਂ
ਸਤਰੰਗੀਆਂ ਭਰਜਾਈਆਂ…………।
ਪ੍ਰਸ਼ਨ 1. ਹਰਨ ਪਹਿਲਾਂ ਨੌਂ-ਨੌ ਕੀ ਟੱਪਦਾ ਸੀ?
(ੳ) ਬਨੇਰੇ
(ਅ) ਕੋਠੇ
(ੲ) ਕਮਰੇ
(ਸ) ਘਰ
ਪ੍ਰਸ਼ਨ 2. ਹੁਣ ਕੀ ਨਹੀਂ ਟੱਪਿਆ ਜਾਂਦਾ ਹੈ ?
(ੳ) ਨਹਿਰ
(ਅ) ਨਾਲੀ
(ੲ) ਖਾਈਆਂ
(ਸ) ਖੇਤ
ਪ੍ਰਸ਼ਨ 3. ਖਾਈ ਟੱਪਦੇ ਹਰਨ ਦੇ ਕੀ ਵੱਜਿਆ?
(ੳ) ਖੰਡਾ
(ਅ) ਕੰਡਾ
(ੲ) ਪੱਥਰ
(ਸ) ਕੱਚ
ਪ੍ਰਸ਼ਨ 4. ਹਰਨ ਦਾ ਮਾਸ ਕਿਸ ਨੇ ਖਾਧਾ?
(ੳ) ਸ਼ੇਰਾਂ ਨੇ
(ਅ) ਚੀਤਿਆਂ ਨੇ
(ੲ) ਕੁੱਤਿਆਂ ਨੇ
(ਸ) ਰਿੱਛਾਂ ਨੇ
ਪ੍ਰਸ਼ਨ 5. ਕੁੱਤਿਆਂ ਨੇ ਹਰਨ ਦੀਆਂ ਹੱਡੀਆਂ ਕਿਸ ਵਿੱਚ ਰਲਾਈਆਂ?
(ੳ) ਮਿੱਟੀ ਵਿੱਚ
(ਅ) ਸੁਆਹ ਵਿੱਚ
(ੲ) ਪੱਥਰਾਂ ਵਿੱਚ
(ਸ) ਰੇਤ ਵਿੱਚ
ਪ੍ਰਸ਼ਨ 6. ਜੀਊਣੇ ਮੌੜ ਦੀਆਂ ਸਤਰੰਗੀਆਂ ਕੀ ਹਨ?
(B) ਭੈਣਾਂ
(ਅ) ਚਾਚੀਆਂ
(ੲ) ਭਰਜਾਈਆਂ
(ਸ) ਮਾਮੀਆਂ
ਉੱਤਰ :– 1. (ਅ) ਕੋਠੇ, 2. (ੲ) ਖਾਈਆਂ, 3. (ਅ) ਕੰਡਾ, 4. (ੲ) ਕੁੱਤਿਆਂ ਨੇ, 5. (ਸ) ਰੇਤ ਵਿੱਚ, 6. (ੲ) ਭਰਜਾਈਆਂ