ਵਸਤੁਨਿਸ਼ਠ ਪ੍ਰਸ਼ਨ : ਸਿੰਘਾਂ ਦੀ ਚੜ੍ਹਤ
ਪ੍ਰਸ਼ਨ 1. ਸਰਦਾਰਾਂ ਦੇ ਛੈਲ ਬਾਂਕੇ ਪੁੱਤਰ ਕਿਹੋ ਜਿਹੇ ਸਨ?
(A) ਪਹਿਲਵਾਨਾਂ ਵਰਗੇ
(B) ਸ਼ੇਰਾਂ ਵਰਗੇ
(C) ਹਾਥੀਆਂ ਵਰਗੇ
(D) ਝੋਟਿਆਂ ਵਰਗੇ ।
ਉੱਤਰ : ਸ਼ੇਰਾਂ ਵਰਗੇ ।
ਪ੍ਰਸ਼ਨ 2. ਬਹੁਤ ਸਾਰੇ ਕਿਲ੍ਹੇ ਫ਼ਤਹਿ ਕਰਨ ਵਾਲੇ ਕੌਣ ਸਨ?
(A) ਸਿੱਖ ਫ਼ੌਜਾਂ
(B) ਗੋਰਖਾ ਫ਼ੌਜਾਂ
(C) ਰਾਜਪੂਤ ਫ਼ੌਜਾਂ
(D) ਜਾਪਾਨੀ ਫ਼ੌਜਾਂ ।
ਉੱਤਰ : ਸਿੱਖ ਫ਼ੌਜਾਂ ।
ਪ੍ਰਸ਼ਨ 3. ਮਝੈਲ/ਦੁਆਬੀਏ/ਜੰਬੂਰਖ਼ਾਨਾ ਕਿਨ੍ਹਾਂ ਫ਼ੌਜਾਂ ਵਿੱਚ ਸ਼ਾਮਿਲ ਸੀ?
(A) ਸਿੱਖ ਫ਼ੌਜਾਂ ਵਿੱਚ
(B) ਅੰਗਰੇਜ਼ੀ ਫ਼ੌਜਾਂ ਵਿੱਚ
(C) ਰਾਜਪੂਤ ਫ਼ੌਜਾਂ ਵਿੱਚ
(D) ਮੁਗ਼ਲ ਫ਼ੌਜਾਂ ਵਿੱਚ ।
ਉੱਤਰ : ਸਿੱਖ ਫ਼ੌਜਾਂ ਵਿੱਚ ।
ਪ੍ਰਸ਼ਨ 4. ਖ਼ਾਲੀ ਥਾਂਵਾਂ ਵਿੱਚ ਢੁੱਕਵੇਂ ਸ਼ਬਦ ਭਰੋ-
(ੳ) ਫ਼ੌਜਾਂ ਦੀ ਚੜ੍ਹਾਈ ਸਮੇਂ ਉਨ੍ਹਾਂ ਵਿੱਚ ਸਰਦਾਰਾਂ ਦੇ……….ਪੁੱਤਰ ਸ਼ਾਮਿਲ ਸਨ ।
(ਅ) ਸਿੱਖ ਫ਼ੌਜਾਂ ਵਿਚ ਮਝੈਲ, ਦੁਆਬੀਏ ਸਿਪਾਹੀ ਤੇ………… ਸ਼ਾਮਿਲ ਸਨ ।
ਉੱਤਰ : (ੳ) ਛੈਲ-ਬਾਕੇ, (ਅ) ਜੰਬੂਰਖ਼ਾਨੇ ।
ਪ੍ਰਸ਼ਨ 5. ਹੇਠ ਲਿਖੇ ਕਥਨ ਸਹੀ ਹਨ ਜਾਂ ਗ਼ਲਤ?
(ੳ) ਸਿੱਖ ਫ਼ੌਜਾਂ ਵਿੱਚ ਹਾਥੀ, ਰਥ ਤੇ ਜ਼ੰਬੂਰਖ਼ਾਨੇ ਸ਼ਾਮਿਲ ਸਨ।
(ਅ) ਸਿੱਖ ਫ਼ੌਜਾਂ ਵਿੱਚ ਸਾਰੇ ਪੰਜਾਬੀ ਸ਼ਾਮਿਲ ਸਨ।
ਉੱਤਰ : (ੳ) ਗ਼ਲਤ (ਅ) ਠੀਕ ।
ਪ੍ਰਸ਼ਨ 6. ਹੇਠ ਲਿਖੀਆਂ ਕਾਵਿ-ਸਤਰਾਂ ਪੂਰੀਆਂ ਕਰੋ-
(ੳ) ਧੌਂਸਾ ਵੱਜਿਆ ਕੂਚ ਦਾ ਹੁਕਮ ਹੋਇਆ,………………।
(ਅ) ਚੜ੍ਹੇ ਪੁੱਤ੍ਰ ਸਰਦਾਰਾਂ ਦੇ ਛੈਲ ਬਾਂਕੇ,………………..।
ਉੱਤਰ : (ੳ) ਧੌਂਸਾ ਵੱਜਿਆ ਕੂਚ ਦਾ ਹੁਕਮ ਹੋਇਆ, ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ।
(ਅ) ਚੜ੍ਹੇ ਪੁੱਤ੍ਰ ਸਰਦਾਰਾਂ ਦੇ ਛੈਲ ਬਾਂਕੇ, ਜੈਸੇ ਬੇਲਿਓ ਨਿਕਲਦੇ ਸ਼ੇਰ ਮੀਆਂ।