ਔਖੇ ਸ਼ਬਦਾਂ ਦੇ ਅਰਥ : ਕਿੱਸਾ ਸੱਸੀ ਪੁੰਨੂੰ


ਤੁਰਸਾਂ : ਤੁਰਾਂਗੀ ।

ਜਬ ਲਗ : ਜਦੋਂ ਤਕ ।

ਸਾਸ : ਸਾਹ ।

ਵੈਸਾਂ : ਹੋਵਾਂਗੀ ।

ਪਲੰਗੋਂ : ਚੀਤੇ ਤੋਂ ।

ਫਰੰਗੋਂ : ਫ਼ਰੰਗੀ, ਅੰਗਰੇਜ਼ ।

ਅਸਬਾਬ ਲਇਆ : ਤਿਆਰੀ ਕੀਤੀ ।

ਰਹਿਬਰ : ਰਾਹ ਦਿਖਾਉਣ ਵਾਲਾ ।

ਸੋਜ਼ ਜਨੂੰਨ : ਓੜਕ ਦਾ ਦਰਦ ।

ਹਵਾਲ : ਅਹਿਵਾਲ, ਹਾਲਤ ।

ਸ਼ਮਸ : ਸੂਰਜ ।

ਕਮਰ : ਚੰਦ ।

ਨਾਜ਼ਕ : ਕੋਮਲ ।

ਵਾਉ : ਹਵਾ ।

ਲੂੰ ਲੂੰ : ਰੋਮ ਰੋਮ।

ਫ਼ਿਰਾਕ : ਵਿਛੋੜਾ।

ਰੰਞਾਣੀ : ਰੰਜ ਨਾਲ ਭਰੀ ਹੋਈ, ਦੁਖੀ ਕੀਤੀ ਹੋਈ ।

ਕਿਚਰਕ : ਕਿੰਨਾ ਕੁ ਚਿਰ।

ਦਿਲਬਰੀਆਂ : ਹੌਂਸਲਾ ਦੇਣਾ ।

ਲਬਾਂ : ਬੁਲ੍ਹਾਂ ।

ਡਾਢ : ਬੇਕਰਾਰੀ ।

ਬਹੁਤ ਵਿਹਾਣੀ : ਅੱਤ ਹੋ ਗਈ ।

ਭੰਬੋਰ : ਸੱਸੀ ਦਾ ਪੇਕਾ ਸ਼ਹਿਰ ।

ਗਰਦ : ਮਿੱਟੀ ।

ਦਮਕਾਂ : ਲਿਸ਼ਕਾਂ ।

ਰਮਕਾਂ : ਧਮਕਾਂ, ਜ਼ੋਰਾਵਰੀਆਂ ।

ਦਮ ਲੈਂਦੀ : ਸਾਹ ਲੈਂਦੀ ।

ਉੱਤੇ ਵਲ : ਉਸੇ ਪਾਸੇ ।

ਵੈਂਦੀ : ਤੁਰ ਪੈਂਦੀ ।

ਖੋਜ : ਖੁਰਾ ।

ਸ਼ੁਤਰ : ਊਠ।

ਹਰਗਿਜ਼ ਨਾ : ਬਿਲਕੁਲ ਨਹੀਂ ।

ਜੈਂਦੀ : ਜਿਸ ਦੀ ।

ਗ਼ਸ਼ ਆਈਆ : ਬੇਹੋਸ਼ ਹੋ ਗਈ ।

ਥਲ : ਮਾਰੂਥਲ ।

ਤਨ : ਸਰੀਰ ।

ਸਿਧਾਈ : ਨਿਕਲ ਗਈ ।

ਸ਼ੁਕਰਾਨੇ : ਧੰਨਵਾਦ ।

ਰਹਿ ਆਈ : ਪੂਰੀ ਉੱਤਰੀ ਸੀ ।


‘ਕਿੱਸਾ ਸੱਸੀ ਪੁੰਨੂੰ’ ਕਵਿਤਾ ਦਾ ਕੇਂਦਰੀ ਭਾਵ


ਪ੍ਰਸ਼ਨ. ‘ਕਿੱਸਾ ਸੱਸੀ ਪੁੰਨੂੰ’ ਕਵਿਤਾ ਦਾ ਕੇਂਦਰੀ (ਅੰਤ੍ਰੀਵ) ਭਾਵ ਜਾਂ ਸਾਰ ਲਿਖੋ।

ਉੱਤਰ : ਆਪਣੇ ਪ੍ਰੀਤਮ ਪੁੰਨੂੰ ਤੋਂ ਵਿਛੜ ਕੇ ਸੱਸੀ ਉਸ ਦਾ ਪਿੱਛਾ ਕਰਨ ਲਈ ਉਸ ਦੀ ਡਾਚੀ ਦੀ ਪੈੜ ਲੱਭਦੀ ਹੋਈ ਤਪਦੇ ਮਾਰੂਥਲ ਵਿੱਚ ਚਲ ਪਈ ਤੇ ਉੱਥੇ ਹੀ ਗਰਮੀ ਵਿੱਚ ਉਸ ਦੀ ਮੌਤ ਹੋ ਗਈ। ਉਹ ਰੱਬ ਦਾ ਲੱਖ-ਲੱਖ ਸ਼ੁਕਰ ਕਰ ਰਹੀ ਸੀ ਕਿ ਉਹ ਇਸ਼ਕ ਵਿੱਚ ਪੂਰੀ ਉੱਤਰੀ ਹੈ।