ਔਖੇ ਸ਼ਬਦਾਂ ਦੇ ਅਰਥ : ਮਿਰਜ਼ਾ ਸਾਹਿਬਾਂ


ਖੀਵਾ : ਸਾਹਿਬਾਂ ਦਾ ਬਾਪ ।

ਡੂਮ : ਮਰਾਸੀ।

ਸੋਹਾਣੇ : ਸੁਹਾਵੇ ਵਧੇ-ਫੁਲੇ ।

ਤਦਬੀਰਾਂ : ਸਲਾਹਾ, ਕੋਸ਼ਿਸ਼ਾਂ ।

ਛੈਲ : ਸੁੰਦਰ ਕੁੜੀ ।

ਕੂੜੀ : ਝੂਠ-ਤੂਫ਼ਾਨ ਬੋਲਣ ਵਾਲੀ, ਮੱਕਾਰ ।

ਰਿਆਕਾਰ : ਮੱਕਾਰ, ਧੋਖ਼ੇਬਾਜ਼, ਪਾਖੰਡੀ।

ਬਿੰਝਲ : ਮਿਰਜ਼ੇ ਦਾ ਬਾਪ, ਵੰਝਲ ।

ਕਰੜੇ : ਕਿੜਾਣਾ ਬਾਰ (ਜ਼ਿਲ੍ਹਾ ਸ਼ਾਹਪੁਰ, ਪਾਕਿਸਤਾਨ ਦਾ ਇਲਾਕਾ)

ਕਰਤਾਰ : ਰੱਬ ।

ਖਰਲ : ਜੱਟਾਂ ਦੀ ਇਕ ਜਾਤ, ਜਿਸ ਨਾਲ ਮਿਰਜ਼ਾ ਸੰਬੰਧ ਰੱਖਦਾ ਸੀ ।

ਪੱਟੀਆਂ : ਪੱਟੀ ਜਾਂ ਤਖ਼ਤੀ, ਜੋ ਲਿਖਣ ਦੇ ਕੰਮ ਆਉਂਦੀ ਹੈ

ਕੁਰਾਨ : ਮੁਸਲਮਾਨਾਂ ਦੀ ਧਾਰਮਿਕ ਪੁਸਤਕ ।

ਮਸੀਤ : ਮਸੀਤ ਵਿੱਚ ।

ਜਹਾਨ : ਸੰਸਾਰ।

ਕਾਜ਼ੀ : ਕੁਰਾਨ ਅਨੁਸਾਰ ਫ਼ੈਸਲਾ ਕਰਨ ਵਾਲਾ ।

ਛਮਕਾਂ : ਸੋਟੀਆਂ ।

ਤੱਤੀ ਨੂੰ ਤਾਇ : ਪਹਿਲਾਂ ਹੀ ਦੁਖੀ ਨੂੰ ਹੋਰ ਨਾ ਦੁਖਾ ।

ਗਈ ਤੇਲ ਨੂੰ : ਤੇਲ ਲੈਣ ਗਈ ।

ਪਸਾਰੀ : ਦੁਕਾਨਦਾਰ ।

ਹੱਟ : ਦੁਕਾਨ ।

ਫੜ ਨਾ ਜਾਣੇ ਤੱਕੜੀ : ਤੱਕੜੀ ਨਾਲ ਤੋਲਣਾ ਅਤੇ ਵੱਟਿਆਂ ਨੂੰ ਪਛਾਣਨਾ ਭੁੱਲ ਗਿਆ ।

ਹਾੜ : ਧੜਾ ਕਰਨ ਲਈ ਵੱਟਾ ਪਾਉਣਾ ।

ਵੱਟ : ਵੱਟੇ ।

ਵਣਜ : ਵਪਾਰ ।

ਨਾਂਗਾ : ਨਾਂਗੇ ਸਾਧੂ ।

ਚੌੜ ਚਪੱਟ : ਵਿਗੜਨਾ ਭਾਵ ਜਤ-ਸਤ ਡੋਲ ਗਿਆ ।

ਰਹੂ : ਰਹੇਗੀ ।

ਜਗੱਤ : ਸੰਸਾਰ ।

ਸੀ : ਹਾਏ ।

ਮੂਸਾ : ਮੂਸ਼ਕ, ਚੂਹਾ ।

ਮੂਸਾ ਭੱਜਿਆ ਮੌਤ ਤੋਂ, ਉਹ ਦੇ ਅੱਗੇ ਮੌਤ ਖਲੀ : ਬਿੱਲੀ ਨੂੰ ਵੇਖ ਕੇ ਡਰਦਾ ਮਾਰਿਆ ਚੂਹਾ ਭੱਜਿਆ, ਪਰ ਅੱਗੇ ਜਾ ਕੇ ਪਿੰਜਰੇ ਵਿੱਚ ਫਸ ਗਿਆ ।

ਬੀਬੀ ਫ਼ਾਤਮਾ : ਹਜ਼ਰਤ ਮੁਹੰਮਦ ਸਾਹਿਬ ਦੀ ਸਪੁੱਤਰੀ।

ਜੋੜੀ : ਪੁੱਤਰਾਂ ਦੀ ਜੋੜੀ । ਬੀਬੀ ਫ਼ਾਤਮਾ ਦੇ ਦੋ ਸਪੁੱਤਰ ਸਨ : ਹਸਨ ਤੇ ਹੁਸੈਨ । ਹਜ਼ਰਤ ਅਲੀ ਦੀ ਸ਼ਹਾਦਤ ਪਿੱਛੋਂ ਉਨ੍ਹਾਂ ਦਾ ਵੱਡਾ ਸਪੁੱਤਰ ਹਸਨ ਇਸਲਾਮ ਦਾ ਪੰਜਵਾਂ ਖ਼ਲੀਫ਼ਾ ਬਣਿਆ, ਪਰ ਥੋੜ੍ਹੇ ਮਹੀਨਿਆਂ ਪਿੱਛੋਂ ਹੀ ਉਹ ਇਕ ਹੋਰ ਅਮੀਰ ਮੁਆਵੀਆਂ ਦੇ ਹੱਕ ਵਿੱਚ ਖ਼ਿਲਾਫ਼ਤ ਤੋਂ ਵੱਖ ਹੋ ਗਿਆ। ਮੁਆਵੀਆ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਯਜ਼ੀਦ ਹਜ਼ਰਤ ਅਲੀ ਦੀ ਸੰਤਾਨ ਦਾ ਵੈਰੀ ਬਣ ਗਿਆ ਅਤੇ ਉਸ ਨੇ ਹਸਨ ਨੂੰ ਉਸ ਦੀ ਪਤਨੀ ਜ਼ੈਨਬ ਹੱਥੀਂ ਜ਼ਹਿਰ ਦੁਆ ਕੇ ਮਰਵਾ ਦਿੱਤਾ ਤੇ ਹੁਸੈਨ ਨੂੰ ਆਪਣੇ ਸੈਨਾਪਤੀ ਮਿਸਰ ਦੇ ਹੱਥੋਂ ਕਰਬਲਾ ਦੇ ਯੁੱਧ ਵਿੱਚ ਸ਼ਹੀਦ ਕਰਵਾ ਦਿੱਤਾ।

ਖ਼ਾਕ : ਮਿੱਟੀ ।

ਟੰਮਕ : ਢੋਲ ਨਗਾਰਾ ।

ਘੋਤੇ ਤੇਲ : ਮਾਈਏਂ ਪਾਉਣਾ।

ਨਾਨਕੇ : ਨਾਨਕਾ ਮੇਲ ।

ਮੇਲ : ਨਾਨਕੇ- ਦਾਦਕੇ ।

ਕੁੱਪੇ : ਚਮੜੇ ਦਾ ਬਰਤਨ, ਜਿਸ ਵਿੱਚ ਤੇਲ ਆਦਿ ਪਾਇਆ ਜਾਂਦਾ ਸੀ ।

ਅਤਰ ਫੁਲੇਲ : ਫੁੱਲਾਂ ਦਾ ਖ਼ੁਸ਼ਬੂਦਾਰ ਤੇਲ।

ਹੱਥ ਕਰੇ : ਮੁਕਾਬਲਾ ਕਰੇ ।

ਕਟਕ : ਫ਼ੌਜ ।

ਟੱਕਰੀਂ : ਟੱਕਰ ਲੈ ਕੇ ।

ਰਾਠ : ਸਰਦਾਰ ।

ਵਲ-ਵਲ : ਘੇਰ-ਘੇਰ ਕੇ ।

ਰੜੇ : ਪੱਧਰੇ ਮੈਦਾਨ ਵਿੱਚ ।

ਤਰਕਸ਼ : ਤੀਰਾਂ ਦਾ ਭੱਥਾ ।

ਵੰਡ : ਟੁਕੜੇ-ਟੁਕੜੇ ਕਰ ਦੇਣੇ ।

ਕੁੱਲੇ : ਕਲਗੀ ਵਾਲਾ ।

ਤੰਗ : ਪੇਟੀ।

ਕੁੱਲੇ ਦੇ : ਕਲਗ਼ੀ ਵਾਲਾ ਘੋੜਾ, ਜਿਸ ਉੱਪਰ ਸਾਹਿਬਾਂ ਦਾ ਮੰਗੇਤਰ ਸਵਾਰ ਸੀ।

ਜੈਂਦੀ : ਜਿਸ ਦੀ।

ਮੰਗ : ਮੰਗੇਤਰ ।

ਮੁੰਡਾਸਾ : ਮਧੇੜ, ਸਿਰ ਉੱਪਰ ਉਘੜ-ਦੁਘੜੇ ਲਪੇਟੇ ਮਾਰ ਕੇ ਵਲਿਆ ਕੱਪੜਾ।

ਝੰਡ : ਵਾਲ।

ਸੰਗ : ਸਾਥੀ ।

ਸ਼ਾਇਰ : ਕਵੀ ਨੂੰ ।

ਕੈ ਵਲ : ਕਿਧਰ ।

ਮਜਲਸਾਂ : ਮਹਿਫ਼ਲਾਂ ।

ਦੀਵਾਨ : ਸਭਾਵਾਂ।

ਮਲਕੁਲ ਮੌਤ : ਮੌਤ ਦਾ ਫ਼ਰਿਸ਼ਤਾ ।

ਖ਼ੁਦੀ ਗੁਮਾਨ : ਹੰਕਾਰ, ਹਉਮੈਂ ।