ਵਸਤੁਨਿਸ਼ਠ ਪ੍ਰਸ਼ਨ : ਤੇਰਾ ਨਾਮ ਧਿਆਈਦਾ ਸਾਈਂ
ਤੇਰਾ ਨਾਮ ਧਿਆਈਦਾ ਸਾਈਂ : ਬੁੱਲ੍ਹੇ ਸ਼ਾਹ
ਪ੍ਰਸ਼ਨ 1. ਬੁੱਲ੍ਹੇ ਨਾਲੋਂ ਚੰਗਾ ਕਿਸ ਨੂੰ ਕਿਹਾ ਗਿਆ ਹੈ?
(A) ਚੁੱਲ੍ਹੇ ਨੂੰ
(B) ਮੰਗਤੇ ਨੂੰ
(C) ਕਾਜ਼ੀ ਨੂੰ
(D) ਪੰਡਿਤ ਨੂੰ ।
ਉੱਤਰ : ਚੁੱਲ੍ਹੇ ਨੂੰ ।
ਪ੍ਰਸ਼ਨ 2. ਰੰਗੜ ਨਾਲੋਂ ਚੰਗਾ ਕਿਸ ਨੂੰ ਕਿਹਾ ਗਿਆ ਹੈ?
ਉੱਤਰ : ਖਿੰਗਰ ਨੂੰ ।
ਪ੍ਰਸ਼ਨ 3. ਸਹੁ ਨੂੰ ਕੌਣ ਪਾਉਂਦਾ ਹੈ?
ਉੱਤਰ : ਜੋ ਕੁਰਬਾਨੀ ਦਿੰਦਾ ਹੈ ।
ਪ੍ਰਸ਼ਨ 4. ਖਿੰਗਰ ਉੱਤੇ ਕੀ ਘਸਾਇਆ (ਰਗੜਿਆ) ਜਾਂਦਾ ਹੈ?
ਉੱਤਰ : ਪੈਰ ।
ਪ੍ਰਸ਼ਨ 5. ਬੁੱਲ੍ਹੇ ਸ਼ਾਹ ਅਨੁਸਾਰ ਸ਼ਹੁ ਨੂੰ ਪਾਉਣ ਲਈ ਕੀ ਬਣਨਾ ਪੈਂਦਾ ਹੈ?
ਉੱਤਰ : ਕਸਾਈ ਦਾ ਬੱਕਰਾ ।
ਪ੍ਰਸ਼ਨ 6. ਬੁੱਲ੍ਹੇ ਸ਼ਾਹ ਅਨੁਸਾਰ ਸ਼ਹੁ ਨੂੰ ਪਾਉਣ ਲਈ ਕੀ ਕਰਨਾ ਪੈਂਦਾ ਹੈ?
ਉੱਤਰ : ਕੁਰਬਾਨੀ ।
ਪ੍ਰਸ਼ਨ 7. ਚੁੱਲ੍ਹੇ ‘ਤੇ ਕੀ ਪਕਾਇਆ ਜਾਂਦਾ ਹੈ?
ਉੱਤਰ : ਰੋਟੀ ।
ਪ੍ਰਸ਼ਨ 8. ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਭਰੇ –
(ੳ) ਬੁੱਲ੍ਹੇ ਸ਼ਾਹ ਰੰਗੜ ਨਾਲੋਂ …………. ਨੂੰ ਚੰਗਾ ਆਖਦਾ ਹੈ।
(ਅ) ਬੁੱਲ੍ਹੇ ਸ਼ਾਹ ਅਨੁਸਾਰ ਰੱਬ ਨੂੰ ਪਾਉਣ ਲਈ ਕਸਾਈ ਦਾ ………… ਬਣਨਾ ਪੈਂਦਾ ਹੈ ।
ਉੱਤਰ : (ੳ) ਖ਼ਿੰਗਰ, (ਅ) ਬੱਕਰਾ ।
ਪ੍ਰਸ਼ਨ 9. ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਠੀਕ ਹੈ ਤੇ ਕਿਹੜਾ ਗ਼ਲਤ?
(ੳ) ਰੱਬ ਨੂੰ ਉਹੋ ਪ੍ਰਾਪਤ ਕਰਦਾ ਹੈ, ਜੋ ਕਸਾਈ ਦੇ ਬੱਕਰੇ ਵਾਂਗ ਕੁਰਬਾਨੀ ਦੇਣ ਲਈ ਤਿਆਰ ਹੋ ਜਾਵੇ।
(ਅ) ਰੰਗੜ ਨਾਲੋਂ ਖਿੰਗਰ ਚੰਗਾ ਹੈ, ਜੋ ਪੈਰਾਂ ਵਿੱਚ ਚੁੱਭਦਾ ਹੈ।
(ੲ) ‘ਬੁੱਲ੍ਹਾ ਕੀ ਜਾਣਾ ਮੈਂ ਕੌਣ’ /’ਤੇਰਾ ਨਾਮ ਧਿਆਈਦਾ’ /ਇਸ਼ਕ ਦੀ ਨਵੀਓਂ ਨਵੀਂ ਬਹਾਰ’ ਕਾਫ਼ੀ ਸ਼ਾਹ ਹੁਸੈਨ ਦੀ ਰਚਨਾ ਹੈ।
ਉੱਤਰ : (ੳ) ਠੀਕ (ਅ) ਗਲਤ (ੲ) ਗਲਤ ।
ਪ੍ਰਸ਼ਨ 10. ‘ਰੰਗੜ ਨਾਲੋਂ ਖਿੰਗਰ ਚੰਗਾ, ਜਿਸ ਪਰ ਪੈਰ ਘਸਾਈਦਾ।’ ਇਹ ਕਾਵਿ-ਸਤਰ ਕਿਸ ਪਾਠ-ਪੁਸਤਕ ਵਿੱਚੋਂ ਹੈ?
ਉੱਤਰ : ਸਾਹਿਤ-ਮਾਲਾ ।
ਪ੍ਰਸ਼ਨ 11. ਬੁੱਲ੍ਹੇ ਸ਼ਾਹ ਕਿਸ ਕਾਵਿ-ਧਾਰਾ ਦਾ ਕਵੀ ਹੈ?
ਉੱਤਰ : ਸੂਫ਼ੀ ਕਾਵਿ-ਧਾਰਾ ।
ਪ੍ਰਸ਼ਨ 12. ਬੁੱਲ੍ਹੇ ਸ਼ਾਹ ਦਾ ਜਨਮ ਕਦੋਂ ਹੋਇਆ?
ਉੱਤਰ : 1680 ਈ: ।
ਪ੍ਰਸ਼ਨ 14. ਬੁੱਲ੍ਹੇ ਸ਼ਾਹ ਦਾ ਦੇਹਾਂਤ ਕਦੋਂ ਹੋਇਆ?
ਉੱਤਰ : 1758 ਈ : ।
ਪ੍ਰਸ਼ਨ 15. ਬੁੱਲ੍ਹੇ ਸ਼ਾਹ ਦੇ ਮੁਰਸ਼ਦ (ਗੁਰੂ) ਦਾ ਨਾਂ ਕੀ ਸੀ?
ਉੱਤਰ : ਇਨਾਇਤ ਸ਼ਾਹ ਕਾਦਰੀ ।
ਪ੍ਰਸ਼ਨ 16. ਕਿਸੇ ਇਕ ਸੂਫ਼ੀ ਕਵੀ ਦਾ ਨਾਂ ਲਿਖੋ, ਜਿਸ ਦੀ ਰਚਨਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਹੈ?
ਉੱਤਰ : ਬੁੱਲ੍ਹੇ ਸ਼ਾਹ ।