ਜਾਂ ਮੈਂ ਸਬਕ…………. ਨਵੀਂ ਬਹਾਰ।


ਇਸ਼ਕ ਦੀ ਨਵੀਉਂ ਨਵੀਂ ਬਹਾਰ : ਬੁੱਲ੍ਹੇ ਸ਼ਾਹ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-

ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ ।

ਮਸਜਦ ਕੋਲੋਂ ਜੀਉੜਾ ਡਰਿਆ ।

ਭੱਜ-ਭੱਜ ਠਾਕਰ ਦਵਾਰੇ ਵੜਿਆ ।

ਘਰ ਵਿੱਚ ਪਾਇਆ ਮਹਿਰਮ ਯਾਰ ।

ਇਸ਼ਕ ਦੀ ਨਵੀਉਂ ਨਵੀਂ ਬਹਾਰ ।


ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਰਚੀ ਹੋਈ ਕਾਫ਼ੀ ‘ਇਸ਼ਕ ਦੀ ਨਵੀਉਂ ਨਵੀਂ ਬਹਾਰ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਬੁੱਲ੍ਹੇ ਸ਼ਾਹ ਨੇ ਆਪਣੇ ਸੂਫ਼ੀ ਵਿਚਾਰਾਂ ਅਨੁਸਾਰ ਮਜ਼ਹਬੀ ਕਰਮ-ਕਾਂਡ ਦਾ ਖੰਡਨ ਕੀਤਾ ਹੈ ਅਤੇ ਇਸ਼ਕ ਦੁਆਰਾ ਪ੍ਰਾਪਤ ਹੋਣ ਵਾਲੀ ਰੂਹਾਨੀ ਅਵਸਥਾ ਦੀ ਮਹਿਮਾ ਗਾਈ ਹੈ।

ਵਿਆਖਿਆ : ਬੁੱਲ੍ਹੇ ਸ਼ਾਹ ਆਖਦਾ ਹੈ ਕਿ ਜਦੋਂ ਮੈਂ ਆਪਣੇ ਮੁਰਸ਼ਦ ਪਾਸੋਂ ਰੱਬੀ ਇਸ਼ਕ ਦਾ ਸਬਕ ਲਿਆ, ਤਾਂ ਮੇਰਾ ਦਿਲ ਮਸਜਿਦ ਕੋਲੋਂ ਡਰਨ ਲੱਗ ਪਿਆ ਤੇ ਉਹ ਭੱਜ ਕੇ ਠਾਕੁਰਦੁਆਰੇ ਵਿੱਚ ਜਾ ਵੜਿਆ, ਪਰੰਤੂ ਰੱਬ ਉੱਥੇ ਵੀ ਨਹੀਂ ਸੀ। ਅਸਲ ਵਿੱਚ ਉਹ ਮੇਰੇ ਆਪਣੇ ਹਿਰਦੇ ਵਿੱਚ ਵਸਦਾ ਹੈ। ਰੱਬੀ ਆਸ਼ਕਾਂ ਨੂੰ ਰੱਬ ਆਪਣੇ ਹਿਰਦੇ ਵਿੱਚੋਂ ਹੀ ਮਿਲਦਾ ਹੈ। ਮਸਜਿਦਾ ਜਾਂ ਠਾਕਰਦੁਆਰਿਆਂ ਵਿੱਚੋਂ ਨਹੀਂ।