CBSEEducationKavita/ਕਵਿਤਾ/ कविताNCERT class 10thPunjab School Education Board(PSEB)

ਨਾ ਵਿੱਚ ਸ਼ਾਦੀ………ਬੁੱਲ੍ਹਾ ਕੀ ਜਾਣਾ ਮੈਂ ਕੌਣ।


ਬੁੱਲ੍ਹੇ ਸ਼ਾਹ : ਬੁੱਲ੍ਹਾ ਕੀ ਜਾਣਾ ਮੈਂ ਕੌਣ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-

ਨਾ ਵਿੱਚ ਸ਼ਾਦੀ ਨਾ ਗ਼ਮਨਾਕੀ,

ਨਾ ਵਿੱਚ ਮੈਂ ਪਲੀਤੀ ਪਾਕੀ,

ਨਾ ਮੈਂ ਆਬੀ ਨਾ ਮੈਂ ਖ਼ਾਕੀ,

ਨਾ ਮੈਂ ਆਤਸ਼, ਨਾ ਮੈਂ ਪੌਣ ।

ਬੁੱਲ੍ਹਾ ਕੀ ਜਾਣਾ ਮੈਂ ਕੌਣ ।


ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਕਾਫ਼ੀ ‘ਬੁੱਲ੍ਹਾ ਕੀ ਜਾਣਾ ਮੈਂ ਕੌਣ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਬੁੱਲ੍ਹੇ ਸ਼ਾਹ ਆਪਣੀ ਆਤਮਾ ਦੀ ਅਸਲੀ ਅਤੇ ਅੰਦਰਲੀ ‘ਮੈਂ’ ਨੂੰ ਪਛਾਣਨ ਦੇ ਯਤਨ ਵਿੱਚ ਹੈ। ਉਹ ਅਨੁਭਵ ਕਰਦਾ ਹੈ ਕਿ ਉਸ ਦੀ ‘ਮੈਂ’ ਧਾਰਮਿਕ ਰਹੁ-ਰੀਤਾਂ, ਇਲਮ, ਸੰਸਾਰਿਕ ਰੰਗਾਂ-ਤਮਾਸ਼ਿਆਂ ਤੇ ਹੋਰ ਸੰਸਾਰਿਕ ਕਾਰਗੁਜ਼ਾਰੀਆਂ ਵਿੱਚ ਕਿਤੇ ਵੀ ਨਹੀਂ, ਸਗੋਂ ਉਹ ਉਸਦੇ ਮਨ ਦੀ ਅੰਦਰਲੀ ਡੂੰਘਾਈ ਵਿੱਚ ਸਥਿਤ ਹੈ, ਜੋ ਕਿ ਕੇਵਲ ਸ਼ਹੁ ਨੂੰ ਪਛਾਣਦੀ ਹੈ।

ਵਿਆਖਿਆ : ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਨਾ ਤਾਂ ਮੇਰੀ ‘ਮੈਂ’ ਖੁਸ਼ੀਆਂ ਮਾਣਨ ਵਾਲਿਆਂ ਵਿੱਚ ਹੈ ਤੇ ਨਾ ਹੀ ਗ਼ਮਗੀਨ ਰਹਿਣ ਵਾਲਿਆਂ ਵਿੱਚ। ਨਾ ਮੇਰੀ ‘ਮੈਂ’ ਪਵਿੱਤਰ ਲੋਕਾਂ ਵਿੱਚ ਹੈ ਤੇ ਨਾ ਹੀ ਅਪਵਿੱਤਰ ਲੋਕਾਂ ਵਿੱਚ। ਨਾ ਮੇਰੀ ‘ਮੈਂ’ ਪਾਣੀ ਦਾ ਬਣਿਆ ਹੋਇਆ ਹੋਣ ਵਿੱਚ ਹੈ ਤੇ ਨਾ ਹੀ ਮਿੱਟੀ ਦਾ ਬਣਿਆ ਹੋਣ ਵਿੱਚੋਂ। ਨਾ ਮੇਰੀ ‘ਮੈਂ’ ਅੱਗ ਦਾ ਬਣਿਆ ਹੋਣ ਵਿੱਚ ਹੈ ਤੇ ਨਾ ਹੀ ਹਵਾ ਦਾ ਬਣਿਆ ਹੋਣ ਵਿੱਚ। ਇਸ ਤਰ੍ਹਾਂ ਮੈਂ ਨਹੀਂ ਜਾਣਦਾ ਕਿ ਮੇਰੀ ‘ਮੈਂ’ ਕੀ ਹੈ।