Aukhe shabad (ਔਖੇ ਸ਼ਬਦਾਂ ਦੇ ਅਰਥ)CBSEEducationKavita/ਕਵਿਤਾ/ कविताNCERT class 10thPunjab School Education Board(PSEB)

ਔਖੇ ਸ਼ਬਦਾਂ ਦੇ ਅਰਥ : ਦੇਖਿ ਪਰਾਈਆ ਚੰਗੀਆ


ਦੇਖਿ ਪਰਾਈਆ ਚੰਗੀਆ : ਭਾਈ ਗੁਰਦਾਸ ਜੀ


ਪਰਾਈਆ ਚੰਗੀਆ : ਪਰਾਈਆਂ ਸੁੰਦਰ ਇਸਤਰੀਆਂ।

ਉਸ ਸੂਅਰ : ਮੁਸਲਮਾਨ ਲਈ ਸੂਰ ਖਾਣ ਦੇ ਤੁਲ ਹੈ ।

ਉਸ ਗਾਇ ਹੈ : ਹਿੰਦੂ ਲਈ ਗਊ ਖਾਣ ਤੇ ਤੁਲ ਹੈ ।

ਪਰ ਧਨ : ਪਰਾਇਆ ਧਨ, ਦੂਸਰੇ ਦਾ ਹੱਕ ਖਾਣਾ ।

ਕਲਤ੍ਰ : ਇਸਤਰੀ ।

ਕੁਟੰਬੁ : ਪਰਿਵਾਰ, ਕੋੜਮਾ ।

ਧੋਹਿ : ਧ੍ਰੋਹ, ਫ਼ਰੇਬ ।

ਧਿਙਾਣੇ : ਜ਼ਬਰਦਸਤੀ, ਧੱਕੇ ਨਾਲ ।

ਉਸਤਿਤ : ਵਡਿਆਈ ।

ਵਡ ਪਰਤਾਪੁ : ਵੱਡੇ ਪ੍ਰਤਾਪ ਵਾਲਾ, ਵੱਡੇ ਤੇਜ ਵਾਲਾ ।

ਗਣਿ : ਮੰਨੇ, ਸਮਝੇ ।

ਅਹੰਮੇਉ : ਹਉਮੈਂ, ਹੰਕਾਰ ।

ਰਞਾਣੈ : ਦੁੱਖ ਦੇਵੇ ।

ਗੁਰਮੁਖਿ : ਗੁਰੂ ਦੀ ਸਿੱਖਿਆ ‘ਤੇ ਚੱਲਣ ਵਾਲਾ ਵਿਅਕਤੀ।

ਸੁਖ ਫਲੁ : ਸੁੱਖਾਂ ਦਾ ਫਲ ।

ਰਾਜੁ ਜੋਗੁ : ਸੰਸਾਰ ਵਿੱਚ ਵਿਚਰਦੇ ਹੋਏ ਜੋਗ ਕਮਾਉਣਾ।

ਰਸ : ਆਨੰਦ ।

ਰਲੀਆ : ਖ਼ੁਸ਼ੀਆਂ।

ਵਿਟਹੁ : ਉੱਤੋਂ ।


‘ਦੇਖਿ ਪਰਾਈਆ ਚੰਗੀਆ’ ਕਵਿਤਾ ਦਾ ਕੇਂਦਰੀ ਭਾਵ

ਪ੍ਰਸ਼ਨ. ‘ਦੇਖਿ ਪਰਾਈਆ ਚੰਗੀਆ’ ਕਵਿਤਾ ਦਾ ਕੇਂਦਰੀ (ਅੰਤ੍ਰੀਵ) ਭਾਵ ਜਾਂ ਸਾਰ ਲਗਪਗ 40 ਸ਼ਬਦਾਂ ਵਿੱਚ ਲਿਖੋ।

ਉੱਤਰ : ਉੱਚੇ ਨੈਤਿਕ ਗੁਣਾਂ ਦਾ ਮਾਲਕ ਗੁਰਸਿੱਖ, ਜਿਹੜਾ ਪਰਾਈਆਂ ਇਸਤਰੀਆਂ ਨੂੰ ਮਾਂਵਾਂ-ਧੀਆਂ ਅਤੇ ਭੈਣਾਂ ਸਮਝਦਾ ਹੈ ਅਤੇ ਪਰਾਏ ਹੱਕ, ਪਰਿਵਾਰਿਕ ਮੋਹ, ਹੰਕਾਰ ਤੇ ਉਸਤਤ-ਨਿੰਦਿਆ ਤੋਂ ਬਚਦਾ ਹੈ, ਉਹ ਸੁਖ-ਫਲ ਨੂੰ ਪ੍ਰਾਪਤ ਕਰਦਾ ਹੈ ਤੇ ਰਾਜ-ਜੋਗ ਦਾ ਰਸ ਮਾਣਦਾ ਹੈ। ਇਹ ਗੁਣ ਉਸ ਨੂੰ ਸਾਧ-ਸੰਗਤ ਤੋਂ ਪ੍ਰਾਪਤ ਹੁੰਦੇ ਹਨ।