ਵਸਤੁਨਿਸ਼ਠ ਪ੍ਰਸ਼ਨ : ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ
ਪ੍ਰਸ਼ਨ 1. ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ / ‘ਮਿੱਠ ਬੋਲੜਾ ਜੀ ਹਰਿ ਸਜਣੁ’ / ‘ਮੇਰਾ ਮਨੁ ਲੋਚੈ ਗੁਰਦਰਸਨ ਤਾਈਂ ਸ਼ਬਦ ਕਿਸ ਦੀ ਰਚਨਾ ਹੈ?
(A) ਗੁਰੂ ਨਾਨਕ ਦੇਵ ਜੀ
(B) ਭਾਈ ਗੁਰਦਾਸ
(C) ਗੁਰੂ ਅਰਜਨ ਦੇਵ ਜੀ
(D) ਗੁਰੂ ਤੇਗ਼ ਬਹਾਦਰ ਜੀ ।
ਉੱਤਰ : ਗੁਰੂ ਅਰਜਨ ਦੇਵ ਜੀ ।
ਪ੍ਰਸ਼ਨ 2. ਗੁਰੂ ਅਰਜਨ ਦੇਵ ਜੀ ਦੀ ਰਚੀ ਹੋਈ ਬਾਣੀ ਦੱਸੋ।
(A) ‘ਗਗਨ ਮੈ ਥਾਲੁ’
(B) ‘ਅਕਿਰਤਘਣ’
(C) ‘ਉਜਲੁ ਕੈਹਾ ਚਿਲਕਣਾ’
(D) ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ /’ਮਿਠ ਬੋਲੜਾ ਜੀ ਹਰਿ ਸਜਣੁ’ /’ਮੇਰਾ ਮਨੁ ਲੋਚੈ ਗੁਰਦਰਸਨ ਤਾਈ ।
ਉੱਤਰ : ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ /’ਮਿਠ ਬੋਲੜਾ ਜੀ ਹਰਿ ਸਜਣੁ /‘ਮੇਰਾ ਮਨੁ ਲੋਚੈ ਗੁਰਦਰਸਨ ਤਾਈਂ ।
ਪ੍ਰਸ਼ਨ 3. ਗੁਰੂ ਜੀ ਅਨੁਸਾਰ ‘ਮਾਤਾ/ਪਿਤਾ/ਬੰਧੁਪ/ਭ੍ਰਾਤਾ/ਸਭਨੀ ਥਾਂਈ ਰਾਖਾ’ ਕੌਣ ਹੈ?
ਉੱਤਰ : ਪਰਮਾਤਮਾ ।
ਪ੍ਰਸ਼ਨ 4. ਸਾਰੇ ਜੀਅ-ਜੰਤ ਕਿਸ ਨੇ ਪੈਦਾ ਕੀਤੇ ਹਨ?
ਉੱਤਰ : ਪਰਮਾਤਮਾ ਨੇ ।
ਪ੍ਰਸ਼ਨ 5. ਗੁਰੂ ਜੀ ਅਨੁਸਾਰ ਕਿਸ ਦਾ ਗੁਣ ਗਾਉਣ ਨਾਲ ਮਨ ਨੂੰ ਠੰਢਕ ਪੈਂਦੀ ਹੈ?
ਜਾਂ
ਪ੍ਰਸ਼ਨ ਸੰਸਾਰ ਦੀ ਸਾਰੀ ਖੇਡ (ਜੀਵ-ਜੰਤੂ) ਤੇ ਅਖਾੜਾ ਕਿਸ ਦਾ ਹੈ?
ਜਾਂ
ਪ੍ਰਸ਼ਨ. ਕਿਸ ਦਾ ਨਾਮ ਧਿਆਉਣ ਨਾਲ ਮਹਾਂ-ਸੁਖ ਪ੍ਰਾਪਤ ਹੁੰਦਾ ਹੈ?
ਉੱਤਰ : ਪਰਮਾਤਮਾ ਦਾ ।
ਪ੍ਰਸ਼ਨ 6. ਵਿਕਾਰਾਂ ਦਾ ਔਖਾ ਘੋਲ ਕਿਸ ਤਰ੍ਹਾਂ ਜਿੱਤਿਆ ਗਿਆ ਹੈ?
ਉੱਤਰ : ਗੁਰੂ ਦੀ ਕਿਰਪਾ ਨਾਲ ।
ਪ੍ਰਸ਼ਨ 7. ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਭਰੋ –
(ੳ) ਪਰਮਾਤਮਾ ਦਾ ਨਾਮ ਧਿਆਉਣ ਨਾਲ ………. ਪ੍ਰਾਪਤ ਹੁੰਦਾ ਹੈ।
(ਅ) ਗੁਰੂ ਦੀ ਕਿਰਪਾ ਨਾਲ ………. ਦਾ ਔਖਾ ਘੋਲ ਜਿੱਤਿਆ ਜਾ ਸਕਦਾ ਹੈ।
ਉੱਤਰ : (ੳ) ਮਹਾਂ-ਸੁਖ, (ਅ) ਵਿਕਾਰਾਂ ।
ਪ੍ਰਸ਼ਨ 8. ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਠੀਕ ਹੈ ਤੇ ਕਿਹੜਾ ਗ਼ਲਤ?
(i) ਪਰਮਾਤਮਾ ਹੀ ਮਨੁੱਖ ਦਾ ਅਸਲ ਮਾਤਾ-ਪਿਤਾ, ਭਰਾ ਤੇ ਸਾਕ ਸੰਬੰਧੀ ਹੈ ।
(ii) ਪਰਮਾਤਮਾ ਮਨੁੱਖ ਦਾ ਸਭ ਥਾਂਈਂ ਰਾਖਾ ਹੈ ।
(iii) ਸੰਸਾਰ ਦਾ ਸਾਰਾ ਖੇਲ ਅਖਾੜਾ ਪਰਮਾਤਮਾ ਦੀ ਸਿਰਜਣਾ ਹੈ ।
(iv) ਇਸ ਸੰਸਾਰ ਵਿੱਚ ਮਨੁੱਖ ਸਭ ਕੁੱਝ ਕਰਨ ਦੇ ਸਮਰੱਥ ਹੈ ।
ਉੱਤਰ : (i) ਠੀਕ, (ii) ਠੀਕ, (iii) ਠੀਕ, (iv) ਗ਼ਲਤ।