CBSEEducationNCERT class 10thPunjab School Education Board(PSEB)

ਕਾਵਿ ਟੁਕੜੀ : ਸਬਦੋ ਤ ਗਾਵਹੁ……. ਸਤਿਗੁਰੂ ਮੈਂ ਪਾਇਆ।।


ਅਨੰਦ ਭਇਆ ਮੇਰੀ ਮਾਏ : ਗੁਰੂ ਅਮਰਦਾਸ ਜੀ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-


ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ ॥

ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ ॥

ਪ੍ਰਸੰਗ : ਇਹ ਕਾਵਿ-ਟੋਟਾ ਗੁਰੂ ਅਮਰਦਾਸ ਜੀ ਦੀ ਬਾਣੀ ‘ਅਨੰਦ ਸਾਹਿਬ’ ਵਿੱਚੋਂ ਲਿਆ ਗਿਆ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਅਨੰਦ ਭਇਆ ਮੇਰੀ ਮਾਏ’ ਸਿਰਲੇਖ ਹੇਠ ਦਰਜ ਹੈ। ਇਸ ਬਾਣੀ ਵਿੱਚ ਗੁਰੂ ਸਾਹਿਬ ਦੱਸਦੇ ਹਨ ਕਿ ਜੀਵ ਸਾਰੀ ਉਮਰ ਮਾਇਆ ਦੇ ਹੱਥਾਂ ਉੱਤੇ ਹੀ ਨੱਚਦਾ ਰਹਿੰਦਾ ਹੈ ਤੇ ਦੁਖੀ ਰਹਿੰਦਾ ਹੈ। ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਗੁਰੂ ਉਪਦੇਸ਼ ਦੀ ਪ੍ਰਾਪਤੀ ਹੁੰਦੀ ਹੈ ਤੇ ਉਸ ਦੀ ਮਾਇਕ ਭਟਕਣਾ ਦੂਰ ਹੋ ਜਾਂਦੀ ਹੈ। ਉਸ ਦੀ ਦੁੱਖਾਂ ਤੋਂ ਨਵਿਰਤੀ ਹੁੰਦੀ ਹੈ ਤੇ ਮਨ ਵਿੱਚ ਹਰ ਵੇਲੇ ਅਨੰਦ ਬਣਿਆ ਰਹਿੰਦਾ ਹੈ।

ਇਨ੍ਹਾਂ ਸਤਰਾਂ ਵਿੱਚ ਗੁਰੂ ਜੀ ਨੇ ਸਤਿਗੁਰੂ ਦੀ ਪ੍ਰਾਪਤੀ ਨਾਲ ਮਨ ਵਿੱਚ ਪੈਦਾ ਹੋਏ ਅਨੰਦ ਦਾ ਜਿਕਰ ਕੀਤਾ ਹੈ।

ਵਿਆਖਿਆ : ਗੁਰੂ ਸਾਹਿਬ ਫ਼ਰਮਾਉਂਦੇ ਹਨ. ਹੇ ਮੇਰੀ ਮਾ ! ਮੇਰੇ ਅੰਦਰ ਪੂਰਨ ਖਿੜਾਓ ਪੈਦਾ ਹੋ ਗਿਆ ਹੈ ਕਿਉਂਕਿ ਮੈਨੂੰ ਸੱਚਾ ਗੁਰੂ ਮਿਲ ਪਿਆ ਹੈ। ਮੇਰੇ ਮਨ ਵਿੱਚ ਮਾਨੋ ਖੁਸ਼ੀ ਦੇ ਵਾਜੇ ਵੱਜ ਪਏ ਹਨ। ਹੇ ਭਾਈ ! ਤੁਸੀ ਵੀ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਵੋ। ਜਿਨ੍ਹਾਂ ਨੇ ਵੀ ਸਿਫ਼ਤ-ਸਾਲਾਹ ਦਾ ਸ਼ਬਦ ਆਪਣੇ ਮਨ ਵਿੱਚ ਵਸਾਇਆ ਹੈ, ਉਨ੍ਹਾ ਦੇ ਅੰਦਰ ਪੂਰਨ ਖਿੜਾਓ ਪੈਦਾ ਹੋ ਜਾਂਦਾ ਹੈ। ਮੇਰੇ ਮਨ ਅੰਦਰ ਵੀ ਅਨੰਦ ਬਣ ਗਿਆ ਹੈ, ਕਿਉਂਕਿ ਮੈਨੂੰ ਸਤਿਗੁਰੂ ਮਿਲ ਪਿਆ ਹੈ।