ਪ੍ਰਸ਼ਨ 1. ‘ਪੰਜਾਬੀ ਸਭਿਆਚਾਰਕ ਪਰਿਵਰਤਨ’ ਪਾਠ ਦਾ ਲੇਖਕ ਕੌਣ ਹੈ?
(A) ਡਾ: ਜਗੀਰ ਸਿੰਘ ਨੂਰ
(B) ਸੁਖਦੇਵ ਮਾਦਪੁਰੀ
(C) ਡਾ: ਬਰਿੰਦਰ ਕੌਰ
(D) ਡਾ: ਰਾਜਿੰਦਰਪਾਲ ਸਿੰਘ ਬਰਾੜ ।
ਉੱਤਰ : (D) ਡਾ: ਰਾਜਿੰਦਰਪਾਲ ਸਿੰਘ ਬਰਾੜ ।
ਪ੍ਰਸ਼ਨ 2. ਪ੍ਰੋ: ਰਾਜਿੰਦਰਪਾਲ ਸਿੰਘ ਬਰਾੜ ਦਾ ਲਿਖਿਆ ਲੇਖ ਕਿਹੜਾ ਹੈ?
(A) ਪੰਜਾਬ ਦੇ ਮੇਲੇ ਤੇ ਤਿਉਹਾਰ
(B) ਪੰਜਾਬ ਦੇ ਲੋਕ-ਨਾਚ
(C) ਪੰਜਾਬੀ ਸਭਿਆਚਾਰਕ ਪਰਿਵਰਤਨ
(D) ਨਕਲਾਂ ।
ਉੱਤਰ : (C) ਪੰਜਾਬੀ ਸਭਿਆਚਾਰਕ ਪਰਿਵਰਤਨ ।
ਪ੍ਰਸ਼ਨ 3. ‘ਪੰਜਾਬੀ ਸਭਿਆਚਾਰਕ ਪਰਿਵਰਤਨ’ ਪਾਠ ਵਿਚ ‘ਵਗਦਾ ਦਰਿਆ’ ਕਿਸਨੂੰ ਕਿਹਾ ਗਿਆ ਹੈ?
(A) ਸਭਿਆਚਾਰ ਨੂੰ
(B) ਇਤਿਹਾਸ ਨੂੰ
(C) ਸਤਲੁਜ ਨੂੰ
(D) ਜਮਨਾ ਨੂੰ ।
ਉੱਤਰ : (A) ਸਭਿਆਚਾਰ ਨੂੰ ।
ਪ੍ਰਸ਼ਨ 4. ‘ਪੰਜਾਬੀ ਸਭਿਆਚਾਰਕ ਪਰਿਵਰਤਨ’ ਪਾਠ ਵਿਚ ‘ਜੀਵਨ-ਜਾਚ’ ਕਿਸਨੂੰ ਕਿਹਾ ਗਿਆ ਹੈ?
A) ਸਭਿਆਚਾਰ ਨੂੰ
(B) ਪਹਿਰਾਵੇ ਨੂੰ
(C) ਖਾਣ-ਪੀਣ ਨੂੰ
(D) ਪ੍ਰੇਮ-ਪਿਆਰ ਨੂੰ ।
ਉੱਤਰ : (A) ਸਭਿਆਚਾਰ ਨੂੰ ।
ਪ੍ਰਸ਼ਨ 5. ਕੁੜੀ ਦੇ ਮੁਕਾਬਲੇ ਮੁੰਡੇ ਨੂੰ ਕਿਸ ਪ੍ਰਬੰਧ ਵਿਚ ਤਰਜੀਹ ਦਿੱਤੀ ਜਾਂਦੀ ਸੀ?
(A) ਜਗੀਰਦਾਰੀ ਪ੍ਰਬੰਧ
(B) ਸਰਮਾਏਦਾਰੀ ਪ੍ਰਬੰਧ
(C) ਲੋਕ-ਰਾਜੀ ਪ੍ਰਬੰਧ
(D) ਡਿਕਟੇਟਰੀ ਪ੍ਰਬੰਧ ।
ਉੱਤਰ : (A) ਜਗੀਰਦਾਰੀ ਪ੍ਰਬੰਧ ।
ਪ੍ਰਸ਼ਨ 6. ਪੰਜਾਬੀ ਸਭਿਆਚਾਰ ਦੇ ਮਰਦ ਪ੍ਰਧਾਨ ਸਮਾਜ ਵਿਚ ਔਰਤ ਨੂੰ ਕੀ ਸਮਝਿਆ ਜਾਂਦਾ ਸੀ?
(A) ਅਰਧਾਂਗਨੀ
(B) ਪੈਰ ਦੀ ਜੁੱਤੀ
(C) ਸੱਜੀ ਬਾਂਹ
(D) ਮਾਤਾ ਦਾ ਮਾਲ ।
ਉੱਤਰ : (B) ਪੈਰ ਦੀ ਜੁੱਤੀ ।
ਪ੍ਰਸ਼ਨ 7. ਕਿਸ ਨੇ ਔਰਤ ਨੂੰ ਮੰਦਾ ਕਹਿਣ ਤੋਂ ਵਰਜਿਆ?
(A) ਸ੍ਰੀ ਗੁਰੂ ਨਾਨਕ ਦੇਵ ਜੀ ਨੇ
(B) ਗੋਰਖ ਨਾਥ ਨੇ
(C) ਤੁਲਸੀ ਦਾਸ ਨੇ
(D) ਵਾਰਸ ਸ਼ਾਹ ਨੇ ।
ਉੱਤਰ : (A) ਸ੍ਰੀ ਗੁਰੂ ਨਾਨਕ ਦੇਵ ਜੀ ਨੇ ।
ਪ੍ਰਸ਼ਨ 8. ਆਧੁਨਿਕਤਾ ਦੇ ਆਉਣ, ਪੜ੍ਹਾਈ-ਲਿਖਾਈ ਕਰਨ ਤੇ ਨੌਕਰੀ ਲੱਗਣ ਤੇ ਕੁੜੀਆਂ ਨੇ ਕੀ ਕਰਨਾ ਛੱਡ ਦਿੱਤਾ?
(A) ਸਿਰ ਗੁੰਦਣਾ
(B) ਘੁੰਡ ਕੱਢਣਾ
(C) ਘਰ ਦਾ ਕੰਮ
(D) ਸ਼ਰਮ-ਹਯਾ ।
ਉੱਤਰ : (B) ਘੁੰਡ ਕੱਢਣਾ ।
ਪ੍ਰਸ਼ਨ 9. ‘ਪੰਜਾਬੀ ਔਰਤਾਂ’ ਦੇ ਰਵਾਇਤੀ ਪੰਜਾਬੀ ਪਹਿਰਾਵੇ ਵਿਚ ਕੀ ਸ਼ਾਮਲ ਸੀ?
(A) ਘਗਰਾ-ਚੋਲੀ
(B) ਸਲਵਾਰ-ਕਮੀਜ਼
(C) ਜੀਨ-ਟੌਪ
(D) ਹਾਫ਼ ਪੈਂਟ ।
ਉੱਤਰ : (A) ਘਗਰਾ-ਚੋਲੀ ।
ਪ੍ਰਸ਼ਨ 10. ਕੁੜੀਆਂ ਜੀਨ-ਟੌਪ, ਸਕਰਟ-ਟੌਪ ਕਿਸ ਪ੍ਰਭਾਵ ਅਧੀਨ ਪਾਉਣ ਲੱਗੀਆਂ?
ਜਾਂ
ਪ੍ਰਸ਼ਨ. ਕੁੜੀਆਂ ਦਾ ਆਧੁਨਿਕ ਪਹਿਰਾਵਾ ਕਿਸ ਸੱਭਿਅਤਾ ਦੀ ਛਾਪ ਹੈ?
(A) ਪੂਰਬੀ
(B) ਪੱਛਮੀ
(C) ਉੱਤਰੀ
(D) ਦੱਖਣੀ ।
ਉੱਤਰ : (B) ਪੱਛਮੀ ।
ਪ੍ਰਸ਼ਨ 11. ਅੱਜ ਨਵੀਂ-ਵਿਆਹੀ ਕੁੜੀ ਤੋਂ ਕਿਸ ਚੀਜ਼ ਦੀ ਆਸ ਨਹੀਂ ਕੀਤੀ ਜਾ ਸਕਦੀ?
(A) ਸਕਰਟ-ਟੌਪ ਪਾਵੇ
(B) ਸਲਵਾਰ-ਕਮੀਜ਼ ਪਾਵੇ
(C) ਘੁੰਡ ਕੱਢੇ ਜਾਂ ਬੁਰਕਾ ਪਾਵੇ
(D) ਹਾਫ਼ ਪੈਂਟ ਪਾਵੇ ।
ਉੱਤਰ : (C) ਘੁੰਡ ਕੱਢੇ ਜਾਂ ਬੁਰਕਾ ਪਾਵੇ ।
ਪ੍ਰਸ਼ਨ 12. ਅਜੋਕੇ ਪੰਜਾਬੀ ਸਮਾਜ ਵਿਚ ਕੁੜੀਆਂ ਦੇ ਵਿਆਹ ਸਮੇਂ ਕਿਹੜੀ ਪੁਸ਼ਾਕ ਪਰਵਾਨਿਤ ਹੋ ਰਹੀ ਹੈ?
(A) ਸਕਰਟ-ਟੌਪ
(B) ਜੀਨ-ਟੌਪ
(C) ਸਲਵਾਰ-ਕਮੀਜ਼
(D) ਲਹਿੰਗਾ-ਚੋਲੀ ।
ਉੱਤਰ : (D) ਲਹਿੰਗਾ-ਚੋਲੀ ।
ਪ੍ਰਸ਼ਨ 13. ਪੰਜਾਬੀ ਲੋਕਾਂ ਵਿਚ ਕੀ ਖਾਣ ਦੀ ਰੁਚੀ ਵਧ ਰਹੀ ਹੈ?
(A) ਦਾਲ, ਸਾਗ, ਸਬਜ਼ੀ, ਰੋਟੀ
(B) ਪੀਜ਼ਾ, ਬਰਗਰ, ਹੌਟ-ਡੌਗ, ਚਾਕਲੇਟ
(C) ਮਾਸ-ਆਂਡੇ
(D) ਫ਼ਲ ।
ਉੱਤਰ : (B) ਪੀਜ਼ਾ, ਬਰਗਰ, ਹੌਟ-ਡੌਗ, ਚਾਕਲੇਟ ।
ਪ੍ਰਸ਼ਨ 14. ਪੰਜਾਬੀਆਂ ਵਿਚ ਕੀ ਪੀਣ ਦੀ ਰੁਚੀ ਵਧ ਰਹੀ ਹੈ?
(A) ਲੱਸੀ. ਸ਼ਕੰਜਵੀਂ, ਸ਼ਰਬਤ, ਠੰਢਿਆਈ
(B) ਕੋਲਡ ਡਰਿੰਕਸ, ਸ਼ਰਾਬ
(C) ਗੰਨੇ ਦਾ ਰਸ
(D) ਨਾਰੀਅਲ ਪਾਣੀ ।
ਉੱਤਰ : (B) ਕੋਲਡ ਡਰਿੰਕਸ, ਸ਼ਰਾਬ ।
ਪ੍ਰਸ਼ਨ 15. ਪੰਜਾਬ ਵਿਚ ਰਸਗੁੱਲਾ ਕਿੱਥੋਂ ਆਇਆ ਹੈ?
ਉੱਤਰ : ਬੰਗਾਲ ਤੋਂ ।
ਪ੍ਰਸ਼ਨ 16. ਪੰਜਾਬ ਵਿਚ ਢੋਕਲਾ ਕਿੱਥੋਂ ਆਇਆ ਹੈ?
ਉੱਤਰ : ਗੁਜਰਾਤ ਤੋਂ ।
ਪ੍ਰਸ਼ਨ 17. ਪੰਜਾਬ ਵਿਚ ਡੋਸਾ, ਇਡਲੀ, ਸਾਂਭਰ ਕਿੱਥੋਂ ਆਏ ਹਨ?
ਉੱਤਰ : ਦੱਖਣ ਤੋਂ ।
ਪ੍ਰਸ਼ਨ 18. ਪੰਜਾਬ ਵਿਚ ਮਾਸ ਬਣਾਉਣ ਦੇ ਬਹੁਤੇ ਤਰੀਕੇ ਕਿੱਥੋਂ ਆਏ ਹਨ?
ਉੱਤਰ : ਮੁਗ਼ਲਾਂ ਤੋਂ ।
ਪ੍ਰਸ਼ਨ 19. ਖ਼ੁਰਾਕੀ ਤੱਤਾਂ ਦੇ ਮਾਮਲੇ ਵਿਚ ਕਿਹੜੇ ਖਾਣੇ ਚੰਗੇ ਹਨ?
ਉੱਤਰ : ਸਾਡੇ ਰਵਾਇਤੀ ਖਾਣੇ ।
ਪ੍ਰਸ਼ਨ 20. ਕਿਹੜੇ ਖਾਣੇ ਸਿਹਤ ਲਈ ਚੰਗੇ ਨਹੀਂ ਹੁੰਦੇ?
ਉੱਤਰ : ਡੱਬਾ-ਬੰਦ ।
ਪ੍ਰਸ਼ਨ 21. ਕਿਹੜੇ ਖਾਣੇ ਦੁਨੀਆ ਭਰ ਵਿਚ ਪੰਜਾਬੀ ਸਭਿਆਚਾਰ ਦੀ ਪਛਾਣ ਬਣ ਚੁੱਕੇ ਹਨ?
ਉੱਤਰ : ਪਰੌਂਠਾ, ਚੂਰੀ, ਸਮੋਸਾ ਤੇ ਸਾਗ ।
ਪ੍ਰਸ਼ਨ 22. ਲੇਖਕ ਨੇ ਕਿਸ ਚੀਜ਼ ਦੀ ਵਰਤੋਂ ਨੂੰ ਪੰਜਾਬੀ ਸਭਿਆਚਾਰ ਉੱਤੇ ਧੱਬਾ ਕਰਾਰ ਦਿੱਤਾ ਹੈ?
ਜਾਂ
ਪ੍ਰਸ਼ਨ. ਸਾਡੇ ਪੰਜਾਬੀ ਸਭਿਆਚਾਰ ‘ਤੇ ਕਿਹੜੀ ਚੀਜ਼ ਦਾ ਵੱਡਾ ਧੱਬਾ ਹੈ?
ਉੱਤਰ : ਸ਼ਰਾਬ ਅਤੇ ਨਸ਼ੇ ।
ਪ੍ਰਸ਼ਨ 23. ਪਹਿਲਾਂ ਸ਼ਰਾਬ ਕਿਨ੍ਹਾਂ ਦੀ ਅਯਾਸ਼ੀ ਦਾ ਚਿੰਨ੍ਹ ਮੰਨੀ ਜਾਂਦੀ ਸੀ?
ਉੱਤਰ : ਅਮੀਰਾਂ ਦੀ ।
ਪ੍ਰਸ਼ਨ 24. ਬੀਤੇ ਸਮੇਂ ਵਿਚ ਪੰਜਾਬੀਆਂ ਵਿਚ ਪਿੰਡਾਂ ਦੀ ਥਾਂ ਕਿੱਥੇ ਵਸਣ ਦਾ ਰੁਝਾਨ ਵਧਿਆ ਹੈ?
ਉੱਤਰ : ਸ਼ਹਿਰਾਂ ਵਿਚ ।
ਪ੍ਰਸ਼ਨ 25. ਵੱਡੇ ਤੇ ਸੰਯੁਕਤ ਪਰਿਵਾਰ ਟੁੱਟਣ ਮਗਰੋਂ ਕਿਹੋ ਜਿਹੇ ਪਰਿਵਾਰ ਹੋਂਦ ਵਿਚ ਆਏ ਹਨ?
ਉੱਤਰ : ਜੋੜਾ-ਪਰਿਵਾਰ ।
ਪ੍ਰਸ਼ਨ 26. ਲੇਖਕ ਅਨੁਸਾਰ ਪੰਜਾਬ ਵਿਚਲੇ ਕਿੰਨੇ ਰੁਝਾਨਾਂ ਨੇ ਪੰਜਾਬੀ ਸਭਿਆਚਾਰ ਨੂੰ ਢਾਹ ਲਾਈ ਹੈ ?
ਉੱਤਰ : ਦੋ ।
ਪ੍ਰਸ਼ਨ 27. ਤੀਆਂ ਕਦੋਂ ਲਗਦੀਆਂ ਹਨ?
ਉੱਤਰ : ਸਾਉਣ ਦੇ ਮਹੀਨੇ ।
ਪ੍ਰਸ਼ਨ 28. ਕਿਹੜਾ ਤਿਉਹਾਰ ਨਵੀਆਂ ਕੁੜੀਆਂ ਲਈ ਗਿੱਧਾ ਸਿੱਖਣ ਦੀ ਵਰਕਸ਼ਾਪ ਸੀ?
ਉੱਤਰ : ਤੀਆਂ ।
ਪ੍ਰਸ਼ਨ 29. ਅੱਜ ਦੇ ਖਪਤਕਾਰੀ ਯੁਗ ਵਿਚ ਸਾਡੇ ਤਿਉਹਾਰ ਕੀ ਬਣ ਕੇ ਰਹਿ ਗਏ ਹਨ?
ਉੱਤਰ : ਚਾਪਲੂਸੀ ਦਾ ਸਾਧਨ ।
ਪ੍ਰਸ਼ਨ 30. ਨਵੀਂ ਪੀੜ੍ਹੀ ਸਭਿਆਚਾਰਕ ਸੰਸਕਾਰ ਕਿਸ ਤੋਂ ਪ੍ਰਾਪਤ ਕਰਦੀ ਹੈ?
ਉੱਤਰ : ਪੁਰਾਣੀ ਪੀੜ੍ਹੀ ਤੋਂ/ਬਜ਼ੁਰਗਾਂ ਤੋਂ ।
ਪ੍ਰਸ਼ਨ 31. ਵੱਡੇ ਤੇ ਸੰਯੁਕਤ ਪਰਿਵਾਰ ਦੀ ਥਾਂ ਵੱਡੇ ਤੇ ਛੋਟੇ ਪਰਿਵਾਰ ਦਾ ਵਿਚਕਾਰਲਾ ਰੂਪ ਜੋੜਾ-ਪਰਿਵਾਰ ਕਿਵੇਂ ਕਾਇਮ ਰੱਖ ਸਕਦਾ ਹੈ?
ਉੱਤਰ : ਬਜ਼ੁਰਗਾਂ ਨੂੰ ਨਾਲ ਰੱਖ ਕੇ ।
ਪ੍ਰਸ਼ਨ 32. ਲੋਕ-ਧਾਰਾ ਦਾ ਖ਼ਜ਼ਾਨਾ ਅੱਗੇ ਕਿਉਂ ਨਹੀਂ ਤੁਰ ਸਕਦਾ?
ਉੱਤਰ : ਘਰ ਵਿਚ ਬਜ਼ੁਰਗ ਨਾ ਹੋਣ ਕਰਕੇ ।
ਪ੍ਰਸ਼ਨ 33. ਬਜ਼ੁਰਗ ਨਵੀਂ ਪੀੜ੍ਹੀ ਲਈ ਕੀ ਬਣ ਸਕਦੇ ਹਨ?
ਉੱਤਰ : ਰਾਹ-ਦਸੇਰਾ ।
ਪ੍ਰਸ਼ਨ 34. ‘ਓਲਡਏਜ ਹੋਮ’ ਕਿਸ ਚੀਜ਼ ਦਾ ਮੁਕਾਬਲਾ ਨਹੀਂ ਹੋ ਸਕਦੇ?
ਉੱਤਰ : ਪੰਜਾਬੀ ਸੱਥ ਦਾ ।
ਪ੍ਰਸ਼ਨ 35. ਗ਼ੈਰ-ਕਾਨੂੰਨੀ ਢੰਗਾਂ ਨਾਲ ਵਿਦੇਸ਼ ਗਏ ਪੰਜਾਬੀ ਕਿਹੜੀ ਚੀਜ਼ ਨਹੀਂ ਫੈਲਾ ਸਕਦੇ?
ਉੱਤਰ : ਸਭਿਆਚਾਰ ਦੀ ਖ਼ੁਸ਼ਬੂ ।
ਪ੍ਰਸ਼ਨ 36. ਨਵੀਂ ਪੀੜ੍ਹੀ ਕਿਹੜੇ ਸਾਧਨਾਂ ਦੀ ਖੁੱਲ੍ਹ ਕੇ ਵਰਤੋਂ ਕਰ ਰਹੀ ਹੈ?
ਉੱਤਰ : ਸੰਚਾਰ-ਸਾਧਨਾਂ ਦੀ ।
ਪ੍ਰਸ਼ਨ 37. ‘ਪੰਜਾਬੀ ਸਭਿਆਚਾਰਕ ਪਰਿਵਰਤਨ’ ਪਾਠ ਵਿਚ ਦੱਸੇ ਗਏ ਸੰਚਾਰ-ਸਾਧਨਾਂ ਵਿਚੋਂ ਕਿਸੇ ਦੋ ਦੇ ਨਾਂ ਲਿਖੋ।
ਉੱਤਰ : ਇੰਟਰਨੈੱਟ ਤੇ ਮੋਬਾਈਲ ਫ਼ੋਨ ।
ਪ੍ਰਸ਼ਨ 38. ਸਮੱਸਿਆਵਾਂ ਦੇ ਹੱਲ ਲਈ ਕਿਹੜੀ ਚੀਜ਼ ਨੂੰ ਸਭਿਆਚਾਰ ਦਾ ਅੰਗ ਬਣਾਉਣਾ ਜ਼ਰੂਰੀ ਹੈ?
ਉੱਤਰ : ਚੇਤਨਾ ਨੂੰ ।
ਪ੍ਰਸ਼ਨ 39. ਸਾਡੇ ਵਿਰਸੇ ਵਿਚ ਧਰਤੀ ਨੂੰ ਕੀ ਮੰਨਿਆ ਗਿਆ ਹੈ?
ਉੱਤਰ : ਮਹਾਨ ਮਾਤਾ ।
ਪ੍ਰਸ਼ਨ 40. ਬਜ਼ੁਰਗ ਰਾਤ ਨੂੰ ਦਰੱਖ਼ਤਾਂ ਤੋਂ ਦਾਤਣ ਤਕ ਕਿਉਂ ਨਹੀਂ ਸਨ ਤੋੜਦੇ?
ਉੱਤਰ : ਉਨ੍ਹਾਂ ਨੂੰ ਸੁੱਤੇ ਸਮਝ ਕੇ ।
ਪ੍ਰਸ਼ਨ 41. ਕਿਸ ਪਰੰਪਰਾ ਨੂੰ ਮੁੜ ਸੁਰਜੀਤ ਕਰਕੇ ਪਲਾਸਟਿਕ ਦੇ ਲਿਫ਼ਾਫਿਆਂ ਤੋਂ ਨਿਜਾਤ ਮਿਲ ਸਕਦੀ ਹੈ?
ਉੱਤਰ : ਝੋਲੇ ਦੀ ਪਰੰਪਰਾ ਨੂੰ ।
ਪ੍ਰਸ਼ਨ 42. ਸਭਿਆਚਾਰ ਦਾ ਵਾਹਨ ਕਿਸ ਨੂੰ ਕਿਹਾ ਗਿਆ ਹੈ?
ਉੱਤਰ : ਭਾਸ਼ਾ ਨੂੰ ।
ਪ੍ਰਸ਼ਨ 43. ਉਹ ਕਿਹੜੀ ਭਾਸ਼ਾ ਹੈ, ਜਿਹੜੀ ਸਭਿਆਚਾਰਕ ਕਲਾਵਾਂ ਦੀ ਅੰਤਰ-ਰਾਸ਼ਟਰੀ ਮੰਡੀ ਬਣ ਗਈ ਹੈ?
ਉੱਤਰ : ਅੰਗਰੇਜ਼ੀ ।
ਪ੍ਰਸ਼ਨ 44. ਭਾਰਤੀ ਪੰਜਾਬ ਵਿਚ ਪੰਜਾਬੀ ਕਿਸ ਲਿਪੀ ਵਿਚ ਲਿਖੀ ਜਾਂਦੀ ਹੈ?
ਉੱਤਰ : ਗੁਰਮੁਖੀ ।
ਪ੍ਰਸ਼ਨ 45. ਪਾਕਿਸਤਾਨੀ ਪੰਜਾਬ ਵਿਚ ਪੰਜਾਬੀ ਕਿਸ ਲਿਪੀ ਵਿਚ ਲਿਖੀ ਜਾਂਦੀ ਹੈ?
ਉੱਤਰ : ਸ਼ਾਹਮੁਖੀ ।
ਪ੍ਰਸ਼ਨ 46. ਪੰਜਾਬ ਦੇ ਖੇਤੀ ਪ੍ਰਧਾਨ ਇਲਾਕੇ ਵਿਚ ਕਿਸ ਦੀ ਚੜ੍ਹਤ ਸੀ?
ਉੱਤਰ : ਕਿਸਾਨ ਦੀ ।
ਪ੍ਰਸ਼ਨ 47. ਅਜੋਕੀਆਂ ਪੰਜਾਬੀ ਫਿਲਮਾਂ ਤੇ ਗੀਤਾਂ ਵਿਚ ਕਿਹੜੇ ਸ਼ਬਦ ਦੀ ਵਰਤੋਂ ਵਧ ਗਈ ਹੈ?
ਉੱਤਰ : ਜੱਟ ਦੀ ।
ਪ੍ਰਸ਼ਨ 48. ਅਜੋਕੀਆਂ ਫਿਲਮਾਂ ਤੇ ਗੀਤਾਂ ਵਿਚ ਜੱਟ ਨੂੰ ਕਿਹੋ ਜਿਹਾ ਪੇਸ਼ ਕੀਤਾ ਜਾਂਦਾ ਹੈ?
ਉੱਤਰ : ਸ਼ਰਾਬੀ ਤੇ ਹਿੰਸਕ ।
ਪ੍ਰਸ਼ਨ 49. ਸਾਨੂੰ ਆਪਣੇ ਸਭਿਆਚਾਰ ਉੱਤੇ ਅਭਿਮਾਨ ਕਰਨ ਦੀ ਥਾਂ ਕੀ ਕਰਨਾ ਚਾਹੀਦਾ ਹੈ?
ਉੱਤਰ : ਮਾਣ ।
ਪ੍ਰਸ਼ਨ 50. ਸਾਨੂੰ ਘਰ ਵਿਚ ਕਿਹੜੀ ਚੀਜ਼ ਰੱਖਣ ਦੀ ਜ਼ਰੂਰਤ ਹੈ?
ਉੱਤਰ : ਬਜ਼ੁਰਗ ।
ਪ੍ਰਸ਼ਨ 51. ਸਾਨੂੰ ਦੂਜਿਆਂ ਤੋਂ ਕੀ ਸਿੱਖਣਾ ਚਾਹੀਦਾ ਹੈ?
ਉੱਤਰ : ਕੰਮ ਸਭਿਆਚਾਰ ।
ਪ੍ਰਸ਼ਨ 52. ਸਾਨੂੰ ਸਭਿਆਚਾਰ ਨੂੰ ਨਵਿਆਉਣ ਲਈ ਕੀ ਵਿਕਸਿਤ ਕਰਨਾ ਚਾਹੀਦਾ ਹੈ?
ਉੱਤਰ : ਸਿਹਤਮੰਦ ਪਰੰਪਰਾਵਾਂ ।