ਵੱਡਿਆਂ ਦਾ ਆਦਰ : ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ‘ਸਮਯ ਦਾ ਅਰਘ’ ਤੋਂ ਕੀ ਭਾਵ ਹੈ? ਲੇਖਕ ਕਿਸ ਸਮੇਂ ਨੂੰ ਸਾਰਥਕ ਸਮਝਦਾ ਹੈ?
ਉੱਤਰ : ‘ਸਮਯ ਦਾ ਅਰਘ’ ਤੋਂ ਭਾਵ ਹੈ ‘ਸਮੇਂ ਦੀ ਕਦਰ। ਲੇਖਕ ਉਸ ਸਮੇਂ ਨੂੰ ਹੀ ਸਾਰਥਕ ਸਮਝਦਾ ਹੈ, ਜਿਹੜਾ ਮਨੁੱਖ ਸ਼ੁਭ ਕਰਮਾਂ ਵਿੱਚ ਲਾਉਂਦਾ ਹੈ। ਸ਼ੁੱਭ ਕਰਮਾਂ ਵਿੱਚ ਲਾਏ ਸਮੇਂ ਨੂੰ ਹੀ ਮਨੁੱਖ ਦੀ ਅਸਲ ਉਮਰ ਮੰਨਿਆ ਜਾਂਦਾ ਹੈ।
ਪ੍ਰਸ਼ਨ 2. ਪੁੰਨ ਅਵਸਥਾ ਪਾਰ ਕਰਦੇ ਹੋਏ ਅਸੀਂ ਚਿਰੰਜੀਵ ਕਿਵੇਂ ਹੋ ਸਕਦੇ ਹਾਂ?
ਉੱਤਰ : ਪੁੰਨ ਅਵਸਥਾ ਨੂੰ ਪਾਰ ਕਰਦੇ ਹੋਏ ਸਾਨੂੰ ਹਰ ਸਾਤੇ, ਹਰ ਪਲ, ਹਰ ਘੜੀ ਤੇ ਹਰ ਦਿਨ ਲਗਾਤਾਰ ਅਜਿਹਾ ਯਤਨ ਕਰਨਾ ਚਾਹੀਦਾ ਹੈ ਕਿ ਸਾਡਾ ਸਮਾਂ ਨਸ਼ਟ ਨਾ ਹੋਵੇ। ਇਸ ਤਰ੍ਹਾਂ ਸਾਡਾ ਸਮਾਂ ਸ਼ੁਭ ਉਦੇਸ਼ ਵਿੱਚ ਲੱਗਣ ‘ਤੇ ਹੀ ਅਸੀਂ ਚਿਰੰਜੀਵ ਦੇਣ ਹੋ ਸਕਦੇ ਹਾਂ।
ਪ੍ਰਸ਼ਨ 3. ਪਾਠ ਵਿੱਚ ਕਿਹੜੇ-ਕਿਹੜੇ ਵਿਅਕਤੀਆਂ ਨੂੰ ਵੱਡੇ ਮੰਨਿਆ ਗਿਆ ਹੈ?
ਉੱਤਰ : ਪਾਠ ਵਿੱਚ ਵੱਡੇ ਕਈ ਪ੍ਰਕਾਰ ਦੇ ਮੰਨੇ ਗਏ ਹਨ: ਜਿਵੇਂ-ਸਾਕੋਂ ਵੱਡੇ, ਉਮਰੋਂ ਵੱਡੇ, ਵਿੱਦਿਆ ਵਿੱਚ ਵੱਡੇ, ਗੁਣ ਵਿੱਚ ਵੱਡੇ ਅਤੇ ਪਦਵੀ ਵਿੱਚ ਵੱਡੇ।
ਪ੍ਰਸ਼ਨ 4. ਵੱਡਿਆਂ ਦਾ ਆਦਰ ਕਿਵੇਂ ਕਰਨਾ ਚਾਹੀਦਾ ਹੈ?
ਉੱਤਰ : ਜਦੋਂ ਕੋਈ ਆਪਣੇ ਤੋਂ ਵੱਡਾ ਮਿਲੇ, ਤਾਂ ਖੜ੍ਹੇ ਹੋ ਕੇ ਸਿਰ ਝੁਕਾ ਕੇ ਤੇ ਹੱਥ ਜੋੜ ਕੇ ਉਸ ਨੂੰ ਮੱਥਾ ਟੇਕਣਾ ਜਾਂ ਪੈਰੀ ਪੈਣਾ ਕਰਨਾ ਚਾਹੀਦਾ ਹੈ। ਉਸ ਦੇ ਅੱਗੇ ਨਹੀਂ, ਸਗੋਂ ਮਗਰ ਤੁਰਨਾ ਚਾਹੀਦਾ ਹੈ। ਜੇ ਅੱਗੇ ਲੰਘਣਾ ਹੋਵੇ, ਤਾਂ ਆਗਿਆ ਲੈਣ ਚਾਹੀਦੀ ਹੈ। ਉਸ ਦੇ ਸਾਹਮਣੇ ਖਿੜਖਿੜਾ ਕੇ ਹੱਸਣਾ ਅਤੇ ਨਿਰਲੱਜਤਾ ਭਰੀ ਤੇ ਕਠੋਰ ਗੱਲ ਨਹੀਂ ਕਰਨੀ ਚਾਹੀਦੀ।