ਸਾਰ : ਵੱਡਿਆਂ ਦਾ ਆਦਰ
ਪ੍ਰਸ਼ਨ. ‘ਵੱਡਿਆਂ ਦਾ ਆਦਰ’ ਲੇਖ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
ਜਾਂ
ਪ੍ਰਸ਼ਨ. ‘ਵੱਡਿਆਂ ਦਾ ਆਦਰ’ ਲੇਖ ਦਾ ਸੰਖੇਪ-ਸਾਰ ਲਿਖੋ।
ਉੱਤਰ : ਮਿੱਠਾ ਬੋਲਣਾ ਅਤੇ ਸਨੇਹ ਤੇ ਹਿੱਤ ਨਾਲ ਵਰਤਣ ਦਾ ਨਾਂ ਆਦਰ ਹੈ, ਜਿਸ ਦੇ ਕਰਨ ‘ਤੇ ਸਭ ਦਾ ਮਾਨ ਹੁੰਦਾ ਹੈ। ਜਦੋਂ ਕੋਈ ਆਪਣੇ ਤੋਂ ਵੱਡਾ ਮਿਲੇ, ਤਾਂ ਖੜ੍ਹੇ ਹੋ ਕੇ ਸਿਰ ਝੁਕਾ ਕੇ ਤੇ ਹੱਥ ਜੋੜ ਕੇ ਉਸ ਨੂੰ ਮੱਥਾ ਟੇਕਣਾ ਜਾਂ ਪੈਰੀਂ ਪੈਣਾ ਕਰਨਾ ਚਾਹੀਦਾ ਹੈ। ਉਸ ਦੇ ਅੱਗੇ ਨਹੀਂ ਸਗੋਂ ਮਗਰ ਤੁਰਨਾ ਚਾਹੀਦਾ ਹੈ। ਜੇ ਅੱਗੇ ਲੰਘਣਾ ਹੋਵੇ, ਤਾਂ ਆਗਿਆ ਲੈਣੀ ਚਾਹੀਦੀ ਹੈ। ਉਸ ਦੇ ਸਾਹਮਣੇ ਖਿੜਖਿੜਾ ਕੇ ਹੱਸਣਾ ਅਤੇ ਨਿਰਲੱਜਤਾ ਭਰੀ ਤੇ ਕਠੋਰ ਗੱਲ ਨਹੀਂ ਕਰਨੀ ਚਾਹੀਦੀ। ਵੱਡੇ ਕਈ ਪ੍ਰਕਾਰ ਦੇ ਹੁੰਦੇ ਹਨ-ਸਾਕੋਂ ਵੱਡੇ, ਉਮਰੋਂ ਵੱਡੇ, ਵਿੱਦਿਆ ਵਿੱਚ ਵੱਡੇ, ਗੁਣ ਜਾਂ ਪਦਵੀ ਵਿੱਚ ਵੱਡੇ। ਸੋ ਥਾਂ-ਥਾਂ ਸਿਰ ਜਿਸ-ਜਿਸ ਦਾ ਜੋ ਅਧਿਕਾਰ ਹੈ, ਉਸ ਦਾ ਓਨਾ ਹੀ ਆਦਰ ਕਰਨਾ ਚਾਹੀਦਾ ਹੈ। ਆਦਰ ਕਰਨਾ ਚੰਗਿਆਂ ਦਾ ਕਰਮ ਹੈ ਤੇ ਹੋਰਨਾਂ ਦਾ ਧਰਮ ਹੈ। ਮਨੂ ਜੀ ਅਨੁਸਾਰ ਗੁਰੂ, ਮਾਤਾ-ਪਿਤਾ ਤੇ ਵੱਡੇ ਭਰਾ ਦਾ ਸਦਾ ਆਦਰ ਕਰਨਾ ਚਾਹੀਦਾ ਹੈ। ਵਿੱਦਿਆ ਗੁਰੂ ਤੋਂ ਮਗਰੋਂ
ਸਹਾਇਕ ਤੇ ਵੱਡੇ ਭਰਾ ਦਾ ਅਧਿਕਾਰ ਹੈ। ਗੱਲ ਕੀ ਸਾਨੂੰ ਸਭ ਦਾ ਆਦਰ ਕਰਨਾ ਚਾਹੀਦਾ ਹੈ।