ਗਲੀ ਵਿੱਚ : ਵਸਤੂਨਿਸ਼ਠ ਪ੍ਰਸ਼ਨ


ਪ੍ਰਸ਼ਨ 1. ‘ਗਲੀ ਵਿਚ’ ਲੇਖ ਕਿਸ ਦੀ ਰਚਨਾ ਹੈ?

(A) ਸ਼ਰਧਾ ਰਾਮ ਫ਼ਿਲੌਰੀ

(B) ਭਾਈ ਵੀਰ ਸਿੰਘ

(C) ਪ੍ਰਿੰ: ਤੇਜਾ ਸਿੰਘ

(D) ਗੁਰਬਖ਼ਸ਼ ਸਿੰਘ ।

ਉੱਤਰ : ਸ਼ਰਧਾ ਰਾਮ ਫ਼ਿਲੌਰੀ ।

ਪ੍ਰਸ਼ਨ 2. ‘ਗਲੀ ਵਿਚ’ ਲੇਖ ਵਿਚ ਕਿਹੜੇ ਸ਼ਹਿਰ ਦੀ ਗਲੀ ਦਾ ਜ਼ਿਕਰ ਹੈ ?

ਉੱਤਰ : ਅੰਮ੍ਰਿਤਸਰ ਦੀ ।

ਪ੍ਰਸ਼ਨ 3. ਗਲੀ ਵਿਚ ਸਭ ਤੋਂ ਪਹਿਲਾਂ ਕੌਣ ਆਇਆ?

ਉੱਤਰ : ਛਾਬੜੀ ਵਾਲਾ ।

ਪ੍ਰਸ਼ਨ 4. ‘ਤੀਵੀਆਂ ਛਾਬੜੀ ਵਾਲੇ ਕੋਲ ਆ ਕੇ ਸਲੂਣੇ, ਪਾਪੜ, ਸੇਵੀਆਂ ਤੇ ਦਾਲ ਖ਼ਰੀਦ ਕੇ ਖਾਣ ਲੱਗੀਆਂ । ਇਹ ਕਥਨ ਠੀਕ ਹੈ ਜਾਂ ਗ਼ਲਤ?

ਉੱਤਰ : ਠੀਕ ।

ਪ੍ਰਸ਼ਨ 5. ਗਲੀ ਵਿਚ ਸਭ ਤੋਂ ਮਗਰੋਂ ਕੌਣ ਆਇਆ?

ਉੱਤਰ : ਪਾਂਡਾ ।

ਪ੍ਰਸ਼ਨ 6. ਵਣਜਾਰਾ/ਪਾਂਡਾ/ਖੋਤਾ/ਮਿਸਰਾਣੀ/ਇਕ ਬੁਢੀ/ਬਸੰਤੇ ਦੀ ਮਾਂ/ਮਣਸਾ ਦੇਵੀ/ਮੂਲੋ/ਮਣਸੀ/ਉੱਡੀ/ਗੁਜਰੀ/ਮਾਲਣ/ ਰਾਹ ਵਿਚ ਨੰਦੋ ਰੂੜੀ ਪਾਤਰ ਕਿਹੜੇ ਪਾਠ ਵਿਚ ਹਨ?

ਉੱਤਰ : ਗਲੀ ਵਿਚ ।

ਪ੍ਰਸ਼ਨ 7. ਵਹੁਟੀਆਂ ਨੇ ਛਾਬੜੀ ਵਾਲੇ ਤੋਂ ਸੌਦਾ ਖ਼ਰੀਦਣ ਲਈ ਹੇਠਾਂ ਕੀ ਲਮਕਾਇਆ?

ਉੱਤਰ : ਛਿੱਕੂ ।

ਪ੍ਰਸ਼ਨ 8. ‘ਦੂਜੇ ਦਿਨ ਵੱਡੇ (ਅੰਮ੍ਰਿਤ) ਵੇਲੇ ਇਸਤਰੀਆਂ ਇਕੱਠੀਆਂ ਹੋ ਕੇ ਦਰਬਾਰ ਸਾਹਿਬ ਗਈਆਂ। ਇਹ ਕਥਨ ਸਹੀ ਹੈ ਕਿ ਗ਼ਲਤ?

ਉੱਤਰ : ਸਹੀ ।

ਪ੍ਰਸ਼ਨ 9. ਦਰਬਾਰ ਸਾਹਿਬ ਪਹੁੰਚ ਕੇ ਇਸਤਰੀਆਂ ਨੇ ਕਿੱਥੇ ਆਰਾਮ ਕੀਤਾ?

ਉੱਤਰ : ਪੋਣੇ ਵਿਚ ।

ਪ੍ਰਸ਼ਨ 10. ਜਦੋਂ ਖੋਤਾ ਹਿਣਕਿਆ ਉਦੋਂ ਤ੍ਰੀਮਤਾਂ ਕਿਧਰ ਜਾ ਰਹੀਆਂ ਸਨ?

ਉੱਤਰ : ਦਰਬਾਰ ਸਾਹਿਬ ਵੱਲ ।

ਪ੍ਰਸ਼ਨ 11. ਦਰਬਾਰ ਸਾਹਿਬ ਇਸ਼ਨਾਨ ਕਰਨ ਮਗਰੋਂ ਤ੍ਰੀਮਤਾਂ ਕੀ ਸੁਣਨਾ ਚਾਹੁੰਦੀਆਂ ਸਨ?

ਉੱਤਰ : ਐਤਵਾਰ ਦੀ ਕਥਾ ।

ਪ੍ਰਸ਼ਨ 12. ਤ੍ਰੀਮਤਾਂ ਨੇ ਕਿਸ ਤੋਂ ਕਥਾ ਸੁਣੀ ?

ਉੱਤਰ : ਮਿਸਰਾਣੀ ਤੋਂ ।

ਪ੍ਰਸ਼ਨ 13. ਬੁੱਢੀ ਨੇ ਕਿਸ ਨੂੰ ਡਾਂਟਿਆ?

ਉੱਤਰ : ਵਣਜਾਰੇ ਨੂੰ ਤੇ ਕੁੜੀਆਂ ਨੂੰ ।

ਪ੍ਰਸ਼ਨ 14. ਖ਼ਾਲੀ ਥਾਂ ਭਰੋ-

‘ਵਣਜਾਰੇ ਦੇ ਜਾਣ ਤੋਂ ਮਗਰੋਂ ਗਲੀ ਵਿਚ ……….ਆਇਆ।

ਉੱਤਰ : ਪਾਂਡਾ ।

ਪ੍ਰਸ਼ਨ 15. ਪਾਂਡੇ ਨੇ ਹੱਥ ਵਿਚ ਕੀ ਫੜਿਆ ਹੋਇਆ ਸੀ?

ਉੱਤਰ : ਪੁਰਾਣੀ ਜਿਹੀ ਪੱਤਰੀ ।

ਪ੍ਰਸ਼ਨ 16. ਪਾਂਡੇ ਨੇ ਕਿਸ ਦੇ ਜਲਦੀ ਵਿਆਹੇ ਜਾਣ ਦੀ ਗੱਲ ਕੀਤੀ?

ਉੱਤਰ : ਮੂਲੇ ਦੇ ।

ਪ੍ਰਸ਼ਨ 17. ਥੋੜ੍ਹਾ ਜਿਹਾ ਤੇਲ, ਤਨ ਦਾ ਕੱਪੜਾ ਤੇ ਚਾਂਦੀ ਸਿਰ ਨਾਲ ਛੁਹਾ ਕੇ ਪਾਂਡੇ ਨੂੰ ਦੇਣ ਨਾਲ ਕੀ ਦੂਰ ਹੋ ਜਾਣਾ ਸੀ?

ਉੱਤਰ : ਸਭ ਦਲਿੱਦਰ ।

ਪ੍ਰਸ਼ਨ 18. ਕਿਸੇ ਦਾ ਛੱਲਾ, ਕਿਸੇ ਦੀ ਛਾਪ, ਕੰਨ ਦੀ ਵਾਲੀ ਅਤੇ ਚਾਦਰ ਲੁਹਾ ਕੇ ਕਿਸ ਨੇ ਆਪਣਾ ਰਸਤਾ ਫੜਿਆ?

ਉੱਤਰ : ਪਾਂਡੇ ਨੇ ।

ਪ੍ਰਸ਼ਨ 19. ਬੁੱਢੀ ਵਣਜਾਰੇ ਨੂੰ ਕਿਸ ਤੋਂ ਉਸਦੀਆਂ ਮਝੀਟੀਆਂ ਪੁਟਾਉਣ ਦੀ ਧਮਕੀ ਦਿੰਦੀ ਹੈ?

ਉੱਤਰ : ਪੁੱਤਰ ਤੋਂ ।

ਪ੍ਰਸ਼ਨ 20. ਪਾਂਡਾ ਸਭ ਤੋਂ ਪਹਿਲਾਂ ਕਿਸ ਨੂੰ ਠਗਦਾ ਹੈ?

ਉੱਤਰ : ਮੂਲੇ ਦੀ ਮਾਂ ਨੂੰ ।

ਪ੍ਰਸ਼ਨ 21. ਮੂਲੇ ਦੀ ਮਾਂ ਦੀ ਦਰਾਣੀ ਦਾ ਨਾਂ ਕੀ ਸੀ?

ਉੱਤਰ : ਬਸੰਤੀ ।