CBSEEducationNCERT class 10thPunjab School Education Board(PSEB)

ਤੁਰਨ ਦਾ ਹੁਨਰ : ਸੰਖੇਪ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ਲੇਖਕ ਅਨੁਸਾਰ ਕਿਹੜਾ ਆਦਮੀ ਲੰਮੇ ਪੈਂਡੇ ਤੁਰਨ ਦਾ ਸਾਹਸ ਕਰ ਸਕਦਾ ਹੈ? ਉੱਤਰ ਲਗਪਗ 40 ਸ਼ਬਦਾਂ ਵਿੱਚ ਲਿਖੋ।

ਉੱਤਰ : ਲੇਖਕ ਅਨੁਸਾਰ ਕੇਵਲ ਸਬਰ-ਸੰਤੋਖ ਵਾਲਾ ਆਦਮੀ ਹੀ ਲੰਮੇ ਪੈਂਡੇ ਮਾਰ ਸਕਦਾ ਹੈ।

ਪ੍ਰਸ਼ਨ 2. ਮਨੁੱਖ ਦੀਆਂ ਸਰੀਰਕ ਸਮੱਸਿਆਵਾਂ ਕਿਉਂ ਵਧ ਗਈਆਂ ਹਨ ਅਤੇ ਇਨ੍ਹਾਂ ਨੂੰ ਕਿਵੇਂ ਦੂਰ ਕੀਤਾ ਜਾ
ਸਕਦਾ ਹੈ?

ਉੱਤਰ : ਅੱਜ ਦਾ ਮਨੁੱਖ ਕਾਰਾਂ, ਗੱਡੀਆਂ ਅਤੇ ਬੱਸਾਂ ਉੱਤੇ ਸਵਾਰ ਹੋ ਗਿਆ ਹੈ ਅਤੇ ਤੁਰਨ ਦੇ ਜਿਹੜੇ ਕੁੱਝ ਮੌਕੇ ਮਿਲਦੇ ਹਨ, ਉਹ ਉਨ੍ਹਾਂ ਦਾ ਵੀ ਲਾਭ ਨਹੀਂ ਉਠਾਉਂਦਾ। ਇਸ ਕਰਕੇ ਮਨੁੱਖ ਦੀਆਂ ਸਰੀਰਕ ਸਮੱਸਿਆਵਾਂ ਵਧ ਗਈਆਂ ਹਨ। ਇਨ੍ਹਾਂ ਦਾ ਹੱਲ ਕੇਵਲ ਤੁਰਨਾ ਹੈ। ਜੇਕਰ ਉਸ ਨੂੰ ਭੁੱਖ ਨਹੀਂ ਲਗਦੀ ਜਾਂ ਦਿਲ ਉਦਾਸ ਹੈ, ਤਾਂ ਉਸ ਨੂੰ ਤੁਰਨਾ ਚਾਹੀਦਾ ਹੈ। ਤੁਰਨ ਨਾਲ ਪੰਜਾਂ ਮਿੰਟਾਂ ਵਿਚ ਸਰੀਰ ਵਿਚ ਤਬਦੀਲੀ ਮਹਿਸੂਸ ਹੋਣ ਲਗਦੀ ਹੈ।

ਪ੍ਰਸ਼ਨ 3. ”ਅਮੀਰ ਘਰਾਂ ਵਿਚ ਜੇ ਕਿਸੇ ਦੀ ਸਿਹਤ ਠੀਕ ਹੁੰਦੀ ਹੈ, ਤਾਂ ਨੌਕਰਾਂ ਦੀ ਹੀ ਹੁੰਦੀ ਹੈ।” ਇਸ ਕਥਨ ਦੀ ਵਿਆਖਿਆ ਕਰੋ।

ਉੱਤਰ : ਅਮੀਰ ਘਰਾਂ ਵਿਚ ਜੇਕਰ ਕਿਸੇ ਦੀ ਸਿਹਤ ਠੀਕ ਹੁੰਦੀ ਹੈ, ਤਾਂ ਉਹ ਕੇਵਲ ਨੌਕਰਾਂ ਦੀ ਹੁੰਦੀ ਹੈ, ਘਰ ਦੇ ਜੀਆਂ ਦੀ ਨਹੀਂ, ਕਿਉਂਕਿ ਨੌਕਰਾਂ ਨੂੰ ਤੁਰ-ਤੁਰ ਕੇ ਸਾਰੇ ਕੰਮ ਕਰਨੇ ਪੈਂਦੇ ਹਨ।

ਪ੍ਰਸ਼ਨ 4. ਪੈਦਲ ਤੁਰਨਾ ਮਨੁੱਖੀ ਸਰੀਰ ਲਈ ਕਿਵੇਂ ਲਾਭਦਾਇਕ ਹੈ?

ਉੱਤਰ : ਤੁਰਨ ਨਾਲ ਮਨੁੱਖੀ ਸਰੀਰ ਅਰੋਗ ਰਹਿੰਦਾ ਹੈ। ਭੁੱਖ ਤੇਜ਼ ਹੁੰਦੀ ਹੈ। ਉਦਾਸੀ ਖ਼ਤਮ ਹੁੰਦੀ ਹੈ ਤੇ ਸ੍ਵੈ-ਵਿਸ਼ਵਾਸ ਉਪਜਦਾ ਹੈ। ਜਿਨ੍ਹਾਂ ਨੂੰ ਤੁਰਨ ਦੀ ਆਦਤ ਹੁੰਦੀ ਹੈ, ਉਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਲਗਦੀ।

ਪ੍ਰਸ਼ਨ 5. ਤੁਰਨ ਨਾਲ ਸਾਨੂੰ ਕਿਹੜੇ-ਕਿਹੜੇ ਨੈਤਿਕ ਤੇ ਸਦਾਚਾਰਿਕ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ?

ਉੱਤਰ : ਪੈਦਲ ਤੁਰਨ ਨਾਲ ਮਨੁੱਖ ਨੂੰ ਸਰੀਰਕ ਤੌਰ ਤੇ ਸਿਹਤ, ਸੁੰਦਰਤਾ ਤੇ ਖ਼ੁਸ਼ੀ ਆਦਿ ਗੁਣ ਪ੍ਰਾਪਤ ਹੁੰਦੇ ਹਨ। ਨੈਤਿਕ ਤੌਰ ‘ਤੇ ਮਨੁੱਖ ਵਿਚ ਸਬਰ, ਸੰਤੋਖ, ਧੀਰਜ, ਗੰਭੀਰਤਾ, ਸਲੀਕਾ, ਸ੍ਵੈ-ਵਿਸ਼ਵਾਸ ਤੇ ਪਿਆਰ ਆਦਿ ਗੁਣ ਪੈਦਾ ਹੁੰਦੇ ਹਨ।

ਪ੍ਰਸ਼ਨ 6. ਲੇਖਕ ਅਨੁਸਾਰ ਪੈਦਲ ਤੁਰਿਆਂ ਮਨੁੱਖ ਕੁਦਰਤ ਦੇ ਨੇੜੇ ਹੋ ਜਾਂਦੇ ਹਨ। ਕਿਵੇਂ?

ਉੱਤਰ : ਪੈਦਲ ਤੁਰਨ ਵਾਲੇ ਮਨੁੱਖ ਘਰਾਂ ਨੂੰ ਛੱਡ ਕੇ ਕੁਦਰਤ ਵਿਚ ਵਿਚਰਦੇ ਹਨ। ਪ੍ਰਕਿਰਤੀ ਨਾਲ ਜੁੜ ਕੇ ਉਨ੍ਹਾਂ ਦਾ ਮਨ ਅਮੀਰ ਤੇ ਵਿਸ਼ਾਲ ਹੋ ਜਾਂਦਾ ਹੈ। ਉਹ ਅੰਦਰੋਂ ਖੁਸ਼ ਹੁੰਦੇ ਹਨ, ਕਿਉਂਕਿ ਉਨ੍ਹਾਂ ਦੀ ਪੰਛੀਆਂ, ਦਰੱਖ਼ਤਾਂ, ਫੁੱਲਾਂ ਅਤੇ ਘਾਹ ਨਾਲ ਦੋਸਤੀ ਹੁੰਦੀ ਹੈ। ਅਜਿਹੇ ਮਨੁੱਖਾਂ ਨੂੰ ਤੁੱਛ ਤੇ ਨਿਗੂਣੀਆਂ ਚੀਜ਼ਾਂ ਵੀ ਸੁੰਦਰ ਪ੍ਰਤੀਤ ਹੁੰਦੀਆਂ ਹਨ। ਉਨ੍ਹਾਂ ਨੂੰ ਦਰੱਖ਼ਤ ਕਵਿਤਾਵਾਂ ਪ੍ਰਤੀਤ ਹੁੰਦੇ ਹਨ ਤੇ ਗਊਆਂ ਮੱਝਾਂ ਸਬਰ-ਸੰਤੋਖ ਦੀਆਂ ਮੂਰਤਾਂ। ਉਨ੍ਹਾਂ ਨੂੰ ਦਰੱਖ਼ਤ ਸਬਰ ਸਲੀਕੇ ਨਾਲ ਇਕ ਥਾਂ ਵਸਦੇ ਪ੍ਰਤੀਤ ਹੁੰਦੇ ਹਨ ਤੇ ਉਨ੍ਹਾਂ ਵਿੱਚੋਂ ਲਾਸਾਨੀ ਖ਼ੁਸ਼ਬੂਆਂ ਅਨੁਭਵ ਹੁੰਦੀਆਂ ਹਨ।

ਪ੍ਰਸ਼ਨ 7. ਪੈਦਲ ਤੁਰਨ ਸੰਬੰਧੀ ਯੂਨਾਨੀ ਫਿਲਾਸਫ਼ਰ ਦੇ ਕੀ ਵਿਚਾਰ ਹਨ?

ਉੱਤਰ : ਪੈਦਲ ਤੁਰਨ ਬਾਰੇ ਇਕ ਯੂਨਾਨੀ ਫ਼ਿਲਾਸਫ਼ਰ ਕਹਿੰਦਾ ਹੈ, ”ਵੇਖਣ ਚੱਲਿਆ ਹਾਂ ਕਿ ਦੁਨੀਆ ਕੋਲ ਮੈਨੂੰ ਸਿਖਾਉਣ ਲਈ ਕੀ ਹੈ ਅਤੇ ਮੇਰੇ ਕੋਲ ਦੁਨੀਆ ਨੂੰ ਸਿਖਾਉਣ ਲਈ ਕੀ ਹੈ।”