ਪ੍ਰਸ਼ਨ 1. ‘ਬਾਬਾ ਰਾਮ ਸਿੰਘ ਕੂਕਾ ਲੇਖ ਕਿਸ ਦੀ ਰਚਨਾ ਹੈ?
(A) ਸ: ਕਪੂਰ ਸਿੰਘ
(B) ਪ੍ਰਿੰ : ਤੇਜਾ ਸਿੰਘ
(C) ਪ੍ਰੋ: ਸਾਹਿਬ ਸਿੰਘ
(D) ਗੁਰਬਖ਼ਸ਼ ਸਿੰਘ ਪ੍ਰੀਤਲੜੀ ।
ਉੱਤਰ : ਸ: ਕਪੂਰ ਸਿੰਘ ।
ਪ੍ਰਸ਼ਨ 2. ਸ: ਕਪੂਰ ਸਿੰਘ ਦਾ ਲਿਖਿਆ ਹੋਇਆ ਲੇਖ ਕਿਹੜਾ ਹੈ?
(A) ਮੇਰੀ ਮਾਂ-ਬੋਲੀ
(B) ਬਾਬਾ ਰਾਮ ਸਿੰਘ ਕੂਕਾ
(C) ਮੇਰੇ ਵੱਡੇ-ਵਡੇਰੇ
(D) ਮਹਾਂਕਵੀ ਕਾਲੀਦਾਸ ।
ਉੱਤਰ : ਬਾਬਾ ਰਾਮ ਸਿੰਘ ਕੂਕਾ ।
ਪ੍ਰਸ਼ਨ 3. ਸ: ਕਪੂਰ ਸਿੰਘ ਦਾ ਜਨਮ ਕਦੋਂ ਹੋਇਆ?
ਉੱਤਰ : 1909 ਈ: ।
ਪ੍ਰਸ਼ਨ 4. ‘ਪੁੰਦ੍ਰੀਕ’ /’ਸਪਤ ਸ਼੍ਰਿੰਗ’ /’ਬਹੁ ਵਿਸਥਾਰ’ /’ਸਾਚੀ ਸਾਖੀ’ ਪੁਸਤਕਾਂ ਦਾ ਲੇਖਕ ਕੌਣ ਹੈ?
ਉੱਤਰ : ਸ: ਕਪੂਰ ਸਿੰਘ ।
ਪ੍ਰਸ਼ਨ 5. ਸ: ਕਪੂਰ ਸਿੰਘ ਦਾ ਦੇਹਾਂਤ ਕਦੋਂ ਹੋਇਆ?
ਉੱਤਰ : 1986 ਈ: ।
ਪ੍ਰਸ਼ਨ 6. ‘ਬਾਬਾ’ ਕਿਹੜੀ ਬੋਲੀ ਦਾ ਸ਼ਬਦ ਹੈ?
ਉੱਤਰ : ਅਰਬੀ ।
ਪ੍ਰਸ਼ਨ 7. ਪੰਜਾਬੀ ਵਿਚ ਉੱਚੀ ਆਤਮਿਕ ਅਵਸਥਾ ਵਾਲੇ ਮਹਾਂਪੁਰਖਾਂ ਜਾਂ ਉਮਰੋਂ ਵੱਡੇ ਬਜੁ਼ਰਗਾਂ ਲਈ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ?
ਉੱਤਰ : ਬਾਬਾ ।
ਪ੍ਰਸ਼ਨ 8. ਬਾਬਾ ਰਾਮ ਸਿੰਘ ਦਾ ਜਨਮ ਕਦੋਂ ਹੋਇਆ?
ਉੱਤਰ : 1816 ਈ: ਵਿਚ ।
ਪ੍ਰਸ਼ਨ 9. ਬਾਬਾ ਰਾਮ ਸਿੰਘ ਦਾ ਜਨਮ ਕਿੱਥੇ ਹੋਇਆ?
ਉੱਤਰ : ਭੈਣੀ ਰਾਈਆਂ, ਜ਼ਿਲ੍ਹਾ ਲੁਧਿਆਣਾ ਵਿਖੇ ।
ਪ੍ਰਸ਼ਨ 10. ਬਾਬਾ ਰਾਮ ਸਿੰਘ ਦੇ ਪਿਤਾ ਜੀ ਦਾ ਨਾਂ ਕੀ ਸੀ?
ਉੱਤਰ : ਭਾਈ ਜੱਸਾ ਸਿੰਘ ।
ਪ੍ਰਸ਼ਨ 11. ਬਾਬਾ ਰਾਮ ਸਿੰਘ ਦੀ ਵੱਡੀ ਭੈਣ ਦੇ ਪਤੀ ਦਾ ਨਾਂ ਕੀ ਸੀ?
ਉੱਤਰ : ਕਾਬਲ ਸਿੰਘ ।
ਪ੍ਰਸ਼ਨ 12. ਕਾਬਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਕੀ ਸੀ?
ਉੱਤਰ : ਗੋਲਅੰਦਾਜ਼ ਤੋਪਚੀ ।
ਪ੍ਰਸ਼ਨ 13. ਬਾਬਾ ਰਾਮ ਸਿੰਘ ਕਿਸ ਦੀ ਪ੍ਰੇਰਨਾ ਨਾਲ ਪਲਟਣ ਵਿਚ ਭਰਤੀ ਹੋ ਗਏ?
ਉੱਤਰ : ਭੈਣ ਤੇ ਭਣਵਈਏ ਦੀ ।
ਪ੍ਰਸ਼ਨ 14. ਬਾਬਾ ਰਾਮ ਸਿੰਘ ਦੀ ਪਤਨੀ (ਸਿੰਘਣੀ) ਦਾ ਨਾਂ ਕੀ ਸੀ?
ਉੱਤਰ : ਮਾਈ ਜੱਸੋ ।
ਪ੍ਰਸ਼ਨ 15. ਕਿਹੜੀ ਗੱਲ ਬਾਬਾ ਰਾਮ ਸਿੰਘ ਨੂੰ ਸੰਸਾਰ ਭਰ ਦੇ ਸ਼੍ਰੋਮਣੀ ਸੁਧਾਰਕਾਂ ਦੀ ਸਫ਼ਾ ਵਿੱਚ ਖੜ੍ਹਾ ਕਰਦੀ ਹੈ?
ਉੱਤਰ : ਇਸਤਰੀ-ਮਰਦ ਦੀ ਬਰਾਬਰੀ ਦਾ ਪ੍ਰਚਾਰ ।
ਪ੍ਰਸ਼ਨ 16. ਬਾਬਾ ਰਾਮ ਸਿੰਘ ਦਾ ਹਜ਼ਰੋਂ ਵਿਚ ਕਿਸ ਮਹਾਂਪੁਰਖ ਨਾਲ ਮੇਲ ਹੋਇਆ?
ਉੱਤਰ : ਬਾਬਾ ਬਾਲਕ ਸਿੰਘ ਨਾਲ ।
ਪ੍ਰਸ਼ਨ 17. ਬਾਬਾ ਰਾਮ ਸਿੰਘ ਦਾ ਬਾਬਾ ਬਾਲਕ ਸਿੰਘ ਨਾਲ ਮਿਲਾਪ ਕਦੋਂ ਹੋਇਆ?
ਉੱਤਰ : 1847 ਵਿਚ ।
ਪ੍ਰਸ਼ਨ 18. ਬਾਬਾ ਰਾਮ ਸਿੰਘ ਸਿੱਖਾਂ ਤੇ ਅੰਗਰੇਜ਼ਾਂ ਦੀ ਕਿਹੜੀ ਲੜਾਈ ਵਿਚ ਲੜੇ?
ਉੱਤਰ : ਮੁੱਦਕੀ ਦੀ ।
ਪ੍ਰਸ਼ਨ 19. ਬਾਬਾ ਬਾਲਕ ਸਿੰਘ ਨੇ ਕਿਹੜੀ ਧਾਰਮਿਕ ਜਥੇਬੰਦੀ ਦੀ ਨੀਂਹ ਰੱਖੀ?
ਉੱਤਰ : ਜਗਿਆਸੂਆਂ-ਅਭਿਆਸੀਆਂ ਦੀ ।
ਪ੍ਰਸ਼ਨ 20. ਜਗਿਆਸੂਆਂ-ਅਭਿਆਸੀਆਂ ਦੀ ਜਥੇਬੰਦੀ ਦੀ ਨੀਂਹ ਕਦੋਂ ਰੱਖੀ ਗਈ?
ਉੱਤਰ : 1857 ਈ: ਵਿਚ ।
ਪ੍ਰਸ਼ਨ 21. ਪੰਜਾਬ ਵਿਚ ਬਾਬਾ ਰਾਮ ਸਿੰਘ ਦੀ ਅਗਵਾਈ ਵਿਚ ਜਗਿਆਸੂਆਂ-ਅਭਿਆਸੀਆਂ ਦੀ ਜਥੇਬੰਦੀ ਕਿਹੜੇ ਨਾਂ ਨਾਲ ਪ੍ਰਸਿੱਧ ਹੋਈ?
ਉੱਤਰ : ਨਾਮਧਾਰੀ ਜਥੇਬੰਦੀ/ਕੂਕਿਆਂ ਦੀ ਜਮਾਤ ।
ਪ੍ਰਸ਼ਨ 22. ਦੀਵਾਨਾਂ ਤੇ ਜਥਿਆਂ ਵਿਚ ‘ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ’ ਕੌਣ ਕੂਕਦੇ ਸਨ?
ਉੱਤਰ : ਨਾਮਧਾਰੀ ।
ਪ੍ਰਸ਼ਨ 23. ਬਾਬਾ ਰਾਮ ਸਿੰਘ ਨੇ ਆਪਣੇ ਪਿੰਡ ਵਿਚ ਆਪਣੇ ਨਿਰਬਾਹ ਲਈ ਕਿਸ ਚੀਜ਼ ਦੀ ਦੁਕਾਨ ਪਾਈ?
ਉੱਤਰ : ਲੋਹੇ-ਕੱਪੜੇ ਦੀ ।
ਪ੍ਰਸ਼ਨ 24. ਗ਼ਰੀਬ ਤੋਂ ਗ਼ਰੀਬ ਕੂਕਾ ਵੀ ਆਪਣੇ ਗਵਾਂਢੀਆਂ ਤੋਂ ਕਿਸ ਗੱਲ ਵਿਚ ਵੱਖਰਾ ਦਿਸਦਾ ਹੈ?
ਉੱਤਰ : ਸਫ਼ਾਈ ਵਿਚ ।
ਪ੍ਰਸ਼ਨ 25. ਬਾਬਾ ਰਾਮ ਸਿੰਘ ਦੇ ਪੈਰੋਕਾਰ ਕੀ ਅਖਵਾਉਂਦੇ ਸਨ/ਹਨ?
ਉੱਤਰ : ਕੂਕੇ ।
ਪ੍ਰਸ਼ਨ 26. ਬਾਬਾ ਰਾਮ ਸਿੰਘ ਕਾਹਦੀਆਂ ਵਿਉਂਤਾਂ ਸੋਚਦੇ ਰਹਿੰਦੇ ਸਨ?
ਉੱਤਰ : ਦੇਸ਼ ਨੂੰ ਅਜ਼ਾਦ ਕਰਾਉਣ ਦੀਆਂ ।
ਪ੍ਰਸ਼ਨ 27. ਬਾਬਾ ਰਾਮ ਸਿੰਘ ਨੇ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਕੱਢਣ ਦੇ ਕਿੰਨੇ ਸਾਧਨ ਸੋਚੇ ਸਨ?
ਉੱਤਰ : ਚਾਰ ।
ਪ੍ਰਸ਼ਨ 28. ਨਾਮਧਾਰੀਆਂ ਨੇ ਆਪਣੇ ਸੁਦੇਸ਼ੀ ਡਾਕ-ਪ੍ਰਬੰਧ ਨੂੰ ਕਦੋਂ ਮੁਕੰਮਲ ਕਰ ਲਿਆ ਸੀ?
ਉੱਤਰ : 1860 ਈ: ਵਿਚ ।
ਪ੍ਰਸ਼ਨ 29. ਅੰਗਰੇਜ਼ਾਂ ਨੇ ਬਾਬਾ ਰਾਮ ਸਿੰਘ ਨੂੰ ਦੇਸ਼-ਨਿਕਾਲਾ ਦੇ ਕੇ ਕਿੱਥੇ ਭੇਜ ਦਿੱਤਾ?
ਉੱਤਰ : ਰੰਗੂਨ ।
ਪ੍ਰਸ਼ਨ 30. ਬਾਬਾ ਰਾਮ ਸਿੰਘ ਜੀ ਦਾ ਦੇਹਾਂਤ ਕਦੋਂ ਹੋਇਆ?
ਉੱਤਰ : 1885 ਈ: ਵਿਚ ।