CBSEClass 9th NCERT PunjabiEducationKavita/ਕਵਿਤਾ/ कविताPunjab School Education Board(PSEB)ਪ੍ਰਸੰਗ ਸਹਿਤ ਵਿਆਖਿਆ (Prasang sahit viakhia)

ਰਾਹ ਤੁਰਦਾ………..ਵਹਿੰਦਾ ਜਾਏ।

ਵਹਿੰਦਾ ਜਾਏ : ਧਨੀ ਰਾਮ ਚਾਤ੍ਰਿਕ


ਪ੍ਰਸ਼ਨ. ਹੇਠ ਦਿੱਤੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਰਾਹ ਤੁਰਦਾ ਅਸਮਾਨੀ ਤਾਰਾ,

ਲਹਿਰਾਂ ਵਿੱਚ ਪਾ-ਪਾ ਝਲਕਾਰਾ,

‘ਪੰਧ ਤੇਰਾ ਹੈ ਲੰਮਾ ਸਾਰਾ’

ਚਲ ਚਲ ਚਲ ਚਲ ਕਹਿੰਦਾ ਜਾਏ,

ਨੀਰ ਨਦੀ ਦਾ ਵਹਿੰਦਾ ਜਾਏ ।


ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਦੀ ਕਵਿਤਾ ‘ਵਹਿੰਦਾ ਜਾਏ’ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਨਦੀ ਦੇ ਪਾਣੀ ਦੇ ਪਹਾੜਾਂ ਤੋਂ ਲਹਿਣ ਮਗਰੋਂ ਮੈਦਾਨਾਂ ਵਿਚੋਂ ਵਹਿ ਕੇ ਸਮੁੰਦਰ ਨਾਲ ਮਿਲਣ ਅਤੇ ਉੱਥੋਂ ਫਿਰ ਬੱਦਲਾਂ ਦੇ ਰੂਪ ਵਿੱਚ ਉੱਡ ਕੇ ਪਹਾੜਾਂ ਉੱਤੇ ਮੀਂਹ ਦੇ ਰੂਪ ਵਿੱਚ ਵਰ੍ਹਨ ਦੀ ਕਹਾਣੀ ਨੂੰ ਬਿਆਨ ਕਰਦਿਆਂ ਮਨੁੱਖ ਦੇ ਪ੍ਰਭੂ ਤੋਂ ਵਿਛੜਨ ਤੇ ਫਿਰ ਮਿਲਣ ਦੇ ਰਹੱਸ ਨੂੰ ਪੇਸ਼ ਕੀਤਾ ਹੈ।

ਵਿਆਖਿਆ : ਕਵੀ ਕਹਿੰਦਾ ਹੈ ਕਿ ਆਪਣੇ ਰਸਤੇ ਉੱਤੇ ਤੁਰਦਾ ਹੋਇਆ ਅਸਮਾਨ ਦਾ ਤਾਰਾ ਨਦੀ ਦੀਆਂ ਲਹਿਰਾਂ ਵਿੱਚ ਤਲਕਾਰੇ ਮਾਰਦਾ ਹੋਇਆ ਆਖਦਾ ਹੈ ਕਿ ਤੇਰਾ ਪੰਧ ਮੇਰੇ ਪੰਧ ਵਾਂਗ ਹੀ ਬਹੁਤ ਲੰਮਾ ਹੈ ਤੇ ਨਾਲ ਹੀ ਕਹਿੰਦਾ ਹੈ ਕਿ ਹੇ ਪਾਣੀ ਤੂੰ ਅੱਗੇ ਹੀ ਅੱਗੇ ਤੁਰਦਾ ਜਾਹ, ਤਾਂ ਹੀ ਤੇਰਾ ਪੰਧ ਮੁੱਕੇਗਾ। ਇਸ ਚੇਤਾਵਨੀ ਨੂੰ ਸੁਣਦਾ ਹੋਇਆ ਨਦੀ ਦਾ ਪਾਣੀ ਵਹਿੰਦਾ ਜਾ ਰਿਹਾ ਹੈ।